Royal City Nabha ਸ਼ਾਹੀ ਸ਼ਹਿਰ ਨਾਭਾ

  • Home
  • India
  • Nabha
  • Royal City Nabha ਸ਼ਾਹੀ ਸ਼ਹਿਰ ਨਾਭਾ

Royal City Nabha ਸ਼ਾਹੀ ਸ਼ਹਿਰ ਨਾਭਾ ਨਾਭੇ ਸ਼ਹਿਰ ਬਾਰੇ ਜਾਣਕਾਰੀ ,ਖ਼ਬਰ ਅਤੇ ਸਮੱਸਿਆਵਾਂ ਸਾਡੇ ਨਾਲ ਸਾਂਝੀ ਕਰੋ | �

23/08/2024
ਪਟਿਆਲਾ ਦੀ ਡਾ ਗੁਰਲੀਨ ਕੌਰ ਨੇ ਸਿਵਿਲ ਸਰਵਿਸਜ਼ ਪ੍ਰੀਖਿਆ 2023 ਪਾਸ ਕਰ ਲਈ ਹੈ। ਆਲ ਇੰਡੀਆ 30ਵੇਂ ਰੈਕ ਨਾਲ਼ ਇਹ ਨਤੀਜਾ ਪਾਸ ਕਰਨ ਵਾਲੀ ਡਾ. ਗੁ...
18/04/2024

ਪਟਿਆਲਾ ਦੀ ਡਾ ਗੁਰਲੀਨ ਕੌਰ ਨੇ ਸਿਵਿਲ ਸਰਵਿਸਜ਼ ਪ੍ਰੀਖਿਆ 2023 ਪਾਸ ਕਰ ਲਈ ਹੈ। ਆਲ ਇੰਡੀਆ 30ਵੇਂ ਰੈਕ ਨਾਲ਼ ਇਹ ਨਤੀਜਾ ਪਾਸ ਕਰਨ ਵਾਲੀ ਡਾ. ਗੁਰਲੀਨ ਕੌਰ 2022 ਬੈਚ ਦੀ ਪੀ.ਸੀ.ਐੱਸ. ਅਫ਼ਸਰ ਹੈ | ਬਹੁਤ- ਬਹੁਤ ਮੁਬਾਰਕਾਂ ਜੀ

ਜਿਹੜੇ ਹੋਣਹਾਰ ਅਤੇ ਲੋੜਵੰਦ ਵਿਦਿਆਰਥੀ IAS, IRS, IPS ਜਾਂ PCS ਬਣਨਾ ਚਾਹੁੰਦੇ ਹਨ ਉਹ ਚੰਡੀਗੜ੍ਹ ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ...
18/04/2024

ਜਿਹੜੇ ਹੋਣਹਾਰ ਅਤੇ ਲੋੜਵੰਦ ਵਿਦਿਆਰਥੀ IAS, IRS, IPS ਜਾਂ PCS ਬਣਨਾ ਚਾਹੁੰਦੇ ਹਨ ਉਹ ਚੰਡੀਗੜ੍ਹ ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 34 ਵਿਖੇ ਫਰੀ ਕੋਚਿੰਗ ਹਾਸਿਲ ਕਰ ਸਕਦੇ ਹੋ। ਫਾਰਮ ਜਮ੍ਹਾ ਕਰਵਾਉਣ ਦੀ ਆਖਰੀ ਤਰੀਕ 20 ਅਪ੍ਰੈਲ ਹੈ।

ਖੁਸ਼ਖਬਰੀ - ਜੇਕਰ ਕੋਈ BA ਪਾਸ ਨੌਜਵਾਨ ਪੰਜਾਬੀ ਯੂਨੀਵਰਸਿਟੀ ਤੋਂ ਗੁਰਮਤਿ ਕਾਲਜ ਪਟਿਆਲਾ ਰਾਹੀਂ ਰੈਗੂਲਰ ਧਰਮ ਅਧਿਐਨ ਦੀ MA ਕਰਨੀ ਚਾਹੁੰਦਾ ਹੈ ...
18/04/2024

ਖੁਸ਼ਖਬਰੀ - ਜੇਕਰ ਕੋਈ BA ਪਾਸ ਨੌਜਵਾਨ ਪੰਜਾਬੀ ਯੂਨੀਵਰਸਿਟੀ ਤੋਂ ਗੁਰਮਤਿ ਕਾਲਜ ਪਟਿਆਲਾ ਰਾਹੀਂ ਰੈਗੂਲਰ ਧਰਮ ਅਧਿਐਨ ਦੀ MA ਕਰਨੀ ਚਾਹੁੰਦਾ ਹੈ ਤਾਂ ਬੱਚੇ ਨੂੰ ਹੋਸਟਲ ਫਰੀ ਮਿਲੇਗਾ। ਘੱਟੋ ਘੱਟ 2500 ਰੁਪਏ ਹਰ ਮਹੀਨੇ ਵਜ਼ੀਫਾ ਅਤੇ ਕਿਤਾਬਾਂ ਆਦਿ ਫਰੀ ਦਿੱਤੀਆਂ ਜਾਣਗੀਆਂ। ਹੋਸਟਲ ਵਿਚ ਰਹਿ ਕੇ ਪੜਨ ਵਾਲੇ ਨੂੰ ਵਿਸ਼ੇਸ਼ ਪਹਿਲ ਦਿੱਤੀ ਜਾਵੇਗੀ। ਬੱਚਾ ਭਾਰਤ ਦੀ ਕਿਸੇ ਵੀ ਸਟੇਟ ਅਤੇ ਧਰਮ ਦਾ ਹੋ ਸਕਦਾ ਹੈ।
Gurmat College Patiala
ਕਿਰਪਾ ਕਰਕੇ ਉਹ ਮੇਰੇ ਨਾਲ 9501098092 ਉਤੇ ਸੰਪਰਕ ਕਰੇ।
ਡਾ. ਕਸ਼ਮੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ। 9501098092

PSEB 10th Result ਦੇ ਵਿੱਚ TOP 3 'ਤੇ ਕੁੜੀਆਂ ਨੇ ਮਾਰੀ ਬਾਜ਼ੀ1. ਲੁਧਿਆਣਾ ਦੀ ਅਦਿਤੀ2. ਲੁਧਿਆਣਾ ਦੀ ਅਲੀਸ਼ਾ ਸ਼ਰਮਾ3. ਅੰਮ੍ਰਿਤਸਰ ਦੀ ਕਰਮਨਪ੍ਰ...
18/04/2024

PSEB 10th Result ਦੇ ਵਿੱਚ TOP 3 'ਤੇ ਕੁੜੀਆਂ ਨੇ ਮਾਰੀ ਬਾਜ਼ੀ

1. ਲੁਧਿਆਣਾ ਦੀ ਅਦਿਤੀ
2. ਲੁਧਿਆਣਾ ਦੀ ਅਲੀਸ਼ਾ ਸ਼ਰਮਾ
3. ਅੰਮ੍ਰਿਤਸਰ ਦੀ ਕਰਮਨਪ੍ਰੀਤ ਕੌਰ

ਅੱਜ ਮਿਤੀ 26.02.2024 ਸ਼ਾਮ ਲੱਗਭਗ 4.15 ਤੇ ਇਨ੍ਹਾਂ 2 ਕੁੜੀਆਂ ਨੇ ਪਟਿਆਲਾ ਗੇਟ ਨਾਭਾ ਤੋਂ ਐਕਟਿਵਾ ਸਕੂਟਰੀ ਚੋਰੀ ਕਰ ਲਈ ਹੈ ਜਿਸਦਾ ਨੰਬਰ PB ...
27/02/2024

ਅੱਜ ਮਿਤੀ 26.02.2024 ਸ਼ਾਮ ਲੱਗਭਗ 4.15 ਤੇ ਇਨ੍ਹਾਂ 2 ਕੁੜੀਆਂ ਨੇ ਪਟਿਆਲਾ ਗੇਟ ਨਾਭਾ ਤੋਂ ਐਕਟਿਵਾ ਸਕੂਟਰੀ ਚੋਰੀ ਕਰ ਲਈ ਹੈ ਜਿਸਦਾ ਨੰਬਰ PB 11 AS 7810 ਹੈ। ਕਿਸੇ ਨੂੰ ਇਨ੍ਹਾਂ ਬਾਰੇ ਪਤਾ ਲੱਗੇ ਤਾਂ ਦਸਿਓ ਜੀ। Muthoot Finance Nabha ਦੇ ਬਾਹਰ ।Axis Bank ਕੋਲ please call if any information 9056833881

17/11/2023
ਨਾਭਾ ਪੁਲਿਸ ਵੱਲੋ ਨਾਭਾ ਭਵਾਨੀਗੜ੍ਹ ਤੇ ਬਣੇ ਪੁਲ ਤੇ ਮਿੱਟੀ ਪਾ ਕੇ ਡੂੰਘੇ ਖੱਡੇ ਭਰੇ ਗਏ ਜਿਸ ਨਾਲ ਰੋਜ਼ਾਨਾ ਹੋਣ ਵਾਲੇ ਐਕਸੀਡੈਂਟ ਨੂੰ ਘਟਾਇਆ ਜ...
05/10/2023

ਨਾਭਾ ਪੁਲਿਸ ਵੱਲੋ ਨਾਭਾ ਭਵਾਨੀਗੜ੍ਹ ਤੇ ਬਣੇ ਪੁਲ ਤੇ ਮਿੱਟੀ ਪਾ ਕੇ ਡੂੰਘੇ ਖੱਡੇ ਭਰੇ ਗਏ ਜਿਸ ਨਾਲ ਰੋਜ਼ਾਨਾ ਹੋਣ ਵਾਲੇ ਐਕਸੀਡੈਂਟ ਨੂੰ ਘਟਾਇਆ ਜਾ ਸਕੇ, ਡੀ.ਐਸ.ਪੀ ਦਵਿੰਦਰ ਅੱਤਰੀ ਦੀ ਅਗਵਾਈ ਵਿੱਚ ਕੀਤੀ ਇਸ ਪਹਿਲ ਨੂੰ ਸਲਾਮ 🙏

ਗੱਲ ਨਾਭੇ ਦੀਆਪਣੇ ਨਾਭੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਜਾਂ ਬਚੇ ਰਹਿਣ ਦਾ ਤੌਖਲਾ ਹਰ ਮਾਂ-ਬਾਪ ਨੂੰ ਲੱਗਿਆ ਰਹਿੰਦਾ ਹੈ।ਇਸ ਦੇ ਕਈ ਸਾਰੇ ...
24/09/2023

ਗੱਲ ਨਾਭੇ ਦੀ

ਆਪਣੇ ਨਾਭੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਜਾਂ ਬਚੇ ਰਹਿਣ ਦਾ ਤੌਖਲਾ ਹਰ ਮਾਂ-ਬਾਪ ਨੂੰ ਲੱਗਿਆ ਰਹਿੰਦਾ ਹੈ।

ਇਸ ਦੇ ਕਈ ਸਾਰੇ ਹੀਲੇ ਹੋ ਸਕਦੇ ਹਨ।

ਇਹਨਾਂ ਹੀਲਿਆਂ'ਚ ਸਭ ਤੋਂ ਮੁੱਖ ਤੇ ਕਾਰਗਰ ਸਾਧਨਾਂ ਚੋਂ ਇੱਕ 'ਖੇਡਾਂ' ਹਨ।ਗਰਾਊਂਡ ਦਾ ਆਪਣਾ ਇੱਕ ਨਸ਼ਾ ਹੈ।ਜਿਹੜਾ ਨੌਜਵਾਨ ਤੜਕੇ ਜਾਂ ਆਥਣੇ ਘੰਟਾ- ਦੋ ਘੰਟੇ ਵੀ ਇੱਥੇ ਜਾਣ ਲੱਗਜੇ,ਉਸਦੇ ਸੋਚਣ ਦੀ ਦਿਸ਼ਾ ਹੀ ਬਦਲ ਜਾਂਦੀ ਹੈ।

ਕਿਸੇ ਸਮੇਂ ਆਪਣੇ ਪਿੰਡ'ਚ ਕਬੱਡੀ ਦੇ ਚੋਟੀ ਦੇ ਟੂਰਨਾਮੈਂਟ ਹੁੰਦੇ ਸਨ।ਕ੍ਰਿਕਟ ਤੇ ਵਾਲੀਬਾਲ ਦੇ ਮੁਕਾਬਲੇ ਵੀ ਚੰਗੇ ਹੁੰਦੇ ਰਹੇ ਹਨ।

ਇਹ ਤਸਵੀਰ ਅੱਜ ਸ਼ਾਮ ਦੀ ਹੈ,ਜਿੱਥੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੇ ਪਾਸਿਆਂ ਤੋਂ ਇਹ ਨੌਜਵਾਨ ਵਾਲੀਬਾਲ ਬਿਨਾਂ ਕਿਸੇ ਪਾਰਟੀਬਾਜ਼ੀ ਤੇ ਧੜੇਬੰਦੀ ਤੋਂ ਆਪਸੀ ਮੋਹ-ਪਿਆਰ ਨਾਲਿ ਖੇਡ ਰਹੇ ਹਨ।

ਇਹ ਗਿਣਤੀ ਵਧਣੀ ਚਾਹੀਦੀ ਹੈ।ਤਾਂ ਨਸ਼ੇ ਵਾਲੇ ਆਪਣੇ ਆਪ ਘੱਟ ਜਾਣਗੇਯ

17/09/2023

ਵਿਸ਼ਵ ਦੀ ਸਭ ਤੋਂ ਗੰਦੀ ਸੜਕ ਦੀ ਉਪਾਧੀ ਹਾਸਿਲ ਹੋਈ ਨਾਭਾ ਤੋ ਭਵਾਨੀਗੜ੍ਹ ਸੜਕ ਨੂੰ ਪਹਿਲੀ ਵਾਰ ਇਹ ਅਵਾਰਡ ਸਾਡੇ ਦੇਸ ਨੂੰ ਮਿਲੀਆ
ਲੋਕਾਂ ਦੀ ਜਵਾਨੀ

ਆਹ 'ਚੌਂਕੜੀ' ਵੇਖ ਲਵੋ;  ਇਹ 'ਉੱਡਣੇ ਸੱਪ' ਨੇ, ਇਨ੍ਹਾਂ ਦੇ ਪੈਰਾਂ 'ਚ ਤੂਫ਼ਾਨ ਨੱਚਦਾ ਹੈ , ਇਹ 'ਵਾ ਨੂੰ ਗੰਢਾਂ ਦੇਂਦੇ ਆ, ਇਹ ਅੰਬਰ ਛੋਹਣ ਦੇ ਸ...
27/08/2023

ਆਹ 'ਚੌਂਕੜੀ' ਵੇਖ ਲਵੋ; ਇਹ 'ਉੱਡਣੇ ਸੱਪ' ਨੇ, ਇਨ੍ਹਾਂ ਦੇ ਪੈਰਾਂ 'ਚ ਤੂਫ਼ਾਨ ਨੱਚਦਾ ਹੈ , ਇਹ 'ਵਾ ਨੂੰ ਗੰਢਾਂ ਦੇਂਦੇ ਆ, ਇਹ ਅੰਬਰ ਛੋਹਣ ਦੇ ਸੁਫ਼ਨੇ ਹੀ ਨਹੀਂ- ਹੌਂਸਲੇ ਵੀ ਪਾਲ਼ੀ ਬੈਠੇ ਐ । ਕੱਲ੍ਹ ਹੰਗਰੀ ਵਿਚ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਦੇ 4×400 ਰਿਲੇਅ ਦੌੜ 'ਚ ਇਹ ਏਸ਼ੀਅਨ ਰਿਕਾਰਡ ਬਣਾ ਕੇ ਫਾਈਨਲ 'ਚ ਪੁੱਜੇ ਚਹੁੰ ਜਣੇ- ਬੱਸ ਟੀਮ ਅਮਰੀਕਾ ਤੋਂ ਅੱਖ ਦੇ ਫੋਰ ਜਿੰਨੇ ਸਮੇਂ ਨਾਲ ਦੂਜੇ ਨੰਬਰ 'ਤੇ ਰਹੇ ਨੇ। ਅੱਗੇ ਨਤੀਜਾ ਜੋ ਵੀ ਹੋਵੇ, ਮਿਲਖਾ ਸਿੰਘ ਤੋਂ ਬਾਅਦ ਗੋਰਿਆਂ ਨੇ ਇਨ੍ਹਾਂ ਦੌੜਾਕਾਂ ਦਾ ਲੋਹਾ ਮੰਨਿਆ ਹੈ ਕਿ ਏਸ਼ੀਆ ਵਿਚੋਂ ਇਹ ਨਵੀਆਂ 'ਬਿਜਲੀਆਂ' ਉੱਠੀਆਂ ਨੇ । ਇਨ੍ਹਾਂ ਦੇ ਨਾਂਅ ਵੇਖੋ - ਮੁਹੰਮਦ ਅਨਸ ਯਾਹੀਆ , ਅਮੋਜ ਜੈਕਬ, ਮੁਹੰਮਦ ਅਜਲਮ ਤੇ ਰਾਜੇਸ਼ ਰਮੇਸ਼ । ਹਰ ਵਕਤ ਹਿੰਦੂ-ਮੁਸਲਮ, ਹਿੰਦੂ-ਈਸਾਈ ਜਿਹੇ ਬਿਰਤਾਂਤ ਦੇ ਪਿੰਨੇ 'ਚੋਂ ਸਵੈਟਰ ਬੁਣਦੇ ਮੂੰਹਾਂ 'ਤੇ ਚਪੇੜ ਆ ਇਹ ਟੀਮ। ਭਾਰਤੀ ਮੀਡੀਆ ਸਿਰਫ ਨੀਰਜ ਨੂੰ ਵਿਖਾ ਰਿਹਾ ਹੈ, ਜੋ ਵਾਕਿਆ 'ਹੀਰਾ' ਐ- ਪਰ ਇਨ੍ਹਾਂ ਦਾ ਰਚਿਆ ਇਤਿਹਾਸ ਮਸੋਸਿਆ ਹੈ ਕਿ ਹੱਕ ਤੇ ਸਾਡਾ ਵੀ ਬਣਦੈ ਹਜ਼ੂਰ । ਕੂਮੈਂਟ ਬੌਕਸ 'ਚ ਇਨ੍ਹਾਂ ਦੀ ਰੇਸ ਦਾ ਲਿੰਕ ਪਾ ਰਿਹਾ ਹਾਂ , ਸਵਾਦ ਆਜੂ - ਪਰ ਇਹ ਖੁੱਲੂ ਜੀਓ ਸਿਨੇਮਾ ਵਾਲਿਆਂ ਦੇ ਹੀ !!!!
- ਮਿੰਟੂ ਗੁਰੂਸਰੀਆ

ਸਾਡੇ ਉਜਾੜੇ ਦੀ ਦਾਸਤਾਨ..!ਇਹ ਤਸਵੀਰ ਚੰਡੀਗੜ੍ਹ ਦੇ ਸੈਕਟਰ ਪੰਦਰਾਂ ਦੇ ਇੱਕ ਘਰ ਦੇ ਸਾਹਮਣੇ ਖੜ੍ਹੇ ਬੁਲਟ ਦੀ ਹੈ। ਮੈਨੂੰ ਨਹੀਂ ਪਤਾ ਇਸ ਮੋਟਰ ਸਾ...
17/08/2023

ਸਾਡੇ ਉਜਾੜੇ ਦੀ ਦਾਸਤਾਨ..!
ਇਹ ਤਸਵੀਰ ਚੰਡੀਗੜ੍ਹ ਦੇ ਸੈਕਟਰ ਪੰਦਰਾਂ ਦੇ ਇੱਕ ਘਰ ਦੇ ਸਾਹਮਣੇ ਖੜ੍ਹੇ ਬੁਲਟ ਦੀ ਹੈ। ਮੈਨੂੰ ਨਹੀਂ ਪਤਾ ਇਸ ਮੋਟਰ ਸਾਈਕਲ ਦੀ ਕੀ ਕਹਾਣੀ ਹੈ। ਪਰ ਮੈਂ ਪਿਛਲੇ ਤਿੰਨ ਸਾਲਾਂ ਤੋਂ ਇਹਨੂੰ ਇਸ ਹਾਲਾਤ ਵਿੱਚ ਦੇਖ ਰਿਹਾ ਹਾਂ। ਜਿਸ ਘਰ ਦੇ ਸਾਹਮਣੇ ਇਹ ਖੜ੍ਹਾ ਹੈ ਉਸ ਘਰ ਦਾ ਮਾਲਕ ਤੇ ਪਰਿਵਾਰ ਵੀ ਇੱਥੇ ਨਹੀਂ ਰਹਿੰਦੇ। ਘਰ ਦੇ ਅੰਦਰ ਬਣੇ ਇੱਕ ਕਮਰੇ ਵਿੱਚ ਪ੍ਰਵਾਸੀ ਪਰਿਵਾਰ ਰਹਿੰਦਾ ਹੈ। ਜਦੋਂ ਵੀ ਮੈਂ ਇਸਦੇ ਸਾਹਮਣਿਓਂ ਲੰਘਦਾ ਹਾਂ, ਮਨ ਵਿੱਚ ਹਮੇਸ਼ਾ ਇੱਕੋ ਕਹਾਣੀ ਚੱਲਦੀ ਹੈ। ਪੰਜਾਬ ਦੇ ਅੰਨ੍ਹੇਵਾਹ ਹੋ ਰਹੇ ਉਜਾੜੇ ਦੀ ਦਾਸਤਾਨ। ਇਹ ਵੱਲਾਂ ਨਾਲ ਘਿਰਿਆ ਮੋਟਰ ਸਾਈਕਲ ਮੈਨੂੰ ਪੰਜਾਬ ਦੇ ਗੱਭਰੂਆਂ ਤੇ ਮੁਟਿਆਰਾਂ ਦੇ ਵਿਦੇਸ਼ ਜਾਣ ਮਗਰੋਂ ਉਹਨਾਂ ਦੇ ਘਰਾਂ ਵਿੱਚ ਪਸਰੀ ਸੁੰਨ ਅਤੇ ਨਕਾਰਾ ਹੋ ਰਹੇ ਸ਼ੌਕ ਨਾਲ ਖਰੀਦੇ ਸੰਦਾਂ ਵਰਗਾ ਹੀ ਲਗਦਾ ਹੈ। ਸਾਡੇ ਲੋਕਾਂ ਦਾ ਸਰਦੇ ਵਰਦੇ ਘਰਾਂ ਨੂੰ ਛੱਡ ਕੇ ਇੰਜ ਚਲੇ ਜਾਣਾ, ਸਮਝੋਂ ਬਾਹਰ ਹੈ। ਬੇਸ਼ਕ ਪਰਵਾਸ ਕਰਨਾ ਕੋਈ ਗੁਨਾਹ ਨਹੀਂ। ਰੁਜ਼ਗਾਰ ਦੀ ਭਾਲ ਵਿੱਚ ਬੰਦਾ ਸੌ ਹੱਥ ਪੈਰ ਮਾਰਦਾ ਹੈ। ਪਰ ਜਿੰਨ੍ਹਾਂ ਕੋਲ ਇੱਥੇ ਸਭ ਕੁਝ ਹੈ, ਉਹ ਬਾਹਰਲੇ ਮੁਲਕਾਂ ਵਿੱਚ ਕੀ ਲੈਣ ਜਾਂਦੇ ਹਨ? ਸਾਡੇ ਸਮਿਆਂ ਦਾ ਅੱਜ ਇਹੀ ਸਭ ਤੋਂ ਵੱਡਾ ਸਵਾਲ ਹੈ। _ਮਨਦੀਪ ਸੰਧੂ

Address

Nabha Road
Nabha
147201

Website

Alerts

Be the first to know and let us send you an email when Royal City Nabha ਸ਼ਾਹੀ ਸ਼ਹਿਰ ਨਾਭਾ posts news and promotions. Your email address will not be used for any other purpose, and you can unsubscribe at any time.

Share