ਮੋਗੇ ਵਾਲੇ

ਮੋਗੇ ਵਾਲੇ ਮੋਗਾ ਸਿਰਫ ਚਾਹ ਜੋਗਾ ਈ ਨਹੀ ਹੋਰ ਵੀ ਬਹੁਤ ਕੁ?

🎉 I recently helped Neeta Deol earn the rising creator badge! It's exciting support them and be a part of their communit...
09/12/2025

🎉 I recently helped Neeta Deol earn the rising creator badge! It's exciting support them and be a part of their community. Take a look at their content and give them a follow if you enjoy it.

Kulpreet Neeta Deol ਉਹਨਾਂ ਯਾਰਾਂ ਚੋਂ ਹੈ ਜੋ ਮੇਰੇ ਨਾਲ ਮੇਰੇ ਹਰ ਹਾਲਾਤ ਵਿਚ ਖੜ੍ਹੇ ਰਹੇ ਭਾਵੇਂ ਦੁਨੀਆ ਉਨਾਂ ਉੱਤੇ ਤਰਾਂ ਤਰਾਂ ਦੇ ਇਲਜ਼ਾਮ ਲਾਉਂਦੇ ਨਹੀਂ ਥੱਕਦੀ ਸੀ!ਸਮਾਂ ਬੜਾ ਬਲਵਾਨ ਹੈ ਸੱਚ ਝੂਠ ਦਾ ਨਿਤਾਰਾ ਕਰ ਦਿੰਦਾ. ਜੋ ਸੱਚ ਸੀ ਅਜ ਜਿੱਤ ਗਿਆ ਅਤੇ ਮੈਂਨੂੰ ਏਸ ਗੱਲ ਦੀ ਬੋਹਤ ਖੁਸ਼ੀ ਹੈ ਕਿ ਜਿਸ ਹੀਰੇ ਵਰਗੇ ਯਾਰ ਦਾ ਹਮੇਸ਼ਾ ਫਿਕਰ ਲੱਗਿਆ ਰਹਿੰਦਾ ਸੀ ਅਜ ਉਹ ਵਾਪਿਸ ਏਸ ਸਮਾਜ ਦਾ ਸੁਧਰਿਆ ਤੇ ਪੰਜਾਬ ਦਾ ਫਿਕਰਮੰਦ ਚਿਹਰਾ ਬਣ ਕੇ ਲੋਕਾਂ ਚ ਵਿਚਰਨ ਲੱਗਾ ਹੈ ਬੀਤੇ ਦਿਨੀਂ ਨੀਟਾ ਅਤੇ ਉਨ੍ਹਾਂ ਦੇ ਸਾਥੀ ਹੜ ਪੀੜਿਤ ਪਰਿਵਾਰਾਂ ਨਾਲ਼ ਜਾ ਕੇ ਜਿੱਦਾਂ ਖੜ੍ਹੇ ਏਸ ਗੱਲ ਦੀ ਸ਼ਲਾਘਾ ਕਰਨੀ ਤਾਂ ਬਣਦੀ ਹੈ ਜੋ ਲੋਕ ਉਹਨਾਂ ਨੂੰ ਨਿੰਦਣ ਚ ਕੋਈ ਕਸਰ ਨਹੀਂ ਛੱਡਦੇ ਸੀ ਹੁਣ ਵੀ ਉਹਨਾਂ ਨੂੰ ਚਾਹੀਦਾ ਕਿ ਜੋ ਕੰਮ ਹੁਣ Neeta ਕਰ ਰਿਹਾ ਓਸ ਬਾਰੇ ਵੀ ਲੋਕਾਂ ਨੂੰ ਸੁਚੇਤ ਕਰਨ ਰਾਹੋਂ ਭਟਕੇ ਨੋਜਵਾਨਾਂ ਨੂੰ ਦੱਸਣ ਕਿ ਕਿਵੇਂ ਇਸ ਰਾਸਤੇ ਤੋਂ ਵਾਪਿਸ ਮੁੜਿਆ ਜਾ ਸਕਦਾ ਹੈ ?ਉਹ ਕਿਹੜਾ ਗ਼ਲਤ ਮੋੜ ਹੈ ਜਿਸਨੂੰ ਮੁੜਨ ਕਰਕੇ ਏਨ੍ਹਾ ਨੋਜਵਾਨਾਂ ਨੇ ਆਪਣੀ ਜ਼ਿੰਦਗੀ ਦੇ ਅਨਮੋਲ ਵਰਿਆਂ ਨੂੰ ਜੇਲ੍ਹ ਵਿੱਚ ਕੱਟਣਾ ਪਿਆ ? ਉਹ ਕਿਉਂ ਅਪਣੇ ਮੱਥੇ ਤੇ ਗੈਂਗਸਟਰ ਦਾ tag ਲੁਆ ਬੈਠੇ ?ਉਹਨਾਂ ਕੀ ਖੱਟਿਆ ਤੇ ਕੀ ਗਵਾ ਲਿਆ? ਏਹ ਸਭ ਉਹਨਾਂ ਨੂੰ ਕੋਲ ਬਿਠਾ ਕੇ ਸਾਰੀ ਦੁਨੀਆ ਸਾਮਨੇ ਪੁੱਛਿਆ ਜਾਣਾ ਚਾਹੀਦਾ ਹੈ podcast ਕਰਨੇ ਚਾਹੀਦੇ ਨੇ ਤਾਂ ਕਿ ਨਵੇਂ ਜਵਾਕ ਏਸ ਦਲਦਲ ਵਿਚ ਨਾ ਫੱਸਣ ਕਿਉਕਿ ਬੋਹਤ ਘੱਟ ਲੋਕ ਹੁੰਦੇ ਨੇ ਜੋ ਜਿਉਂਦੇ ਜੀਅ ਵਾਪਿਸ ਆਉਣ |ਪਰ podcaster ਖੱਚ-ਪੁਨੇ ਚ ਮਸ਼ਰੂਫ ਨੇ |ਉਹਨਾਂ ਨੂੰ ਕਿਹੜਾ ਕੋਈ ਫਿਕਰ ਹੈ ਪੰਜਾਬ ਦਾ ? ਉਹਨਾਂ ਨੂੰ ਆਪਣੇ views ਨਾਲੋਂ ਜ਼ਿਆਦਾ ਕੁਝ ਨਹੀਂ ਚਾਹੀਦਾ |ਚਲੋ ਛੱਡੋ!
ਬੀਤੇ ਦਿਨੀਂ ਇੰਸਟਾ ਤੇ "ਗੁਰਪ੍ਰੀਤ ਸਿੰਘ ਸੇਖੋਂ " singh sekhonਮੁੱਦਕੀ ਵਾਲੇ ਦੀਆਂ ਗਤੀਵਿਧੀਆਂ ਨੂੰ ਦੇਖਣਾ ਸ਼ੁਰੂ ਕੀਤਾ ਕਿ ਕਿਵੇਂ ਉਹ ਲੋਕਾਂ ਚ ਵਿਚਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਵੇਂ ਕੁੱਝ ਲੋਕ ਉਸਦੇ ਅਤੀਤ ਨੂੰ ਮੁੜ ਮੁੜ ਉਧੇੜ ਕੇ ਉਸਦੀ ਕਿਰਦਾਰ- ਕੁਸੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ |ਕੱਲ ਏਹ ਗੱਲ ਕਹੀ ਕਿ ਜੇ ਅਸੀਂ ਵਾਪਿਸ ਮੁੜ ਕੇ ਅਪਣੇ ਲੋਕਾਂ ਲਈ ਕੁਝ ਕਰਨਾ ਚਾਹੁੰਦੇ ਹਾਂ ਤਾਂ ਕੀ ਗ਼ਲਤ ਕਰ ਰਹੇ ਹਾਂ ?ਕੀ ਸਾਨੂੰ ਵਾਪਿਸ ਨਹੀਂ ਸੀ ਆਉਣਾ ਚਾਹੀਦਾ, ਮਰ ਜਾਣਾ ਚਾਹੀਦਾ ਸੀ ?ਕਾਫੀ ਗੁਬਾਰ ਕੱਢਿਆ ਸੇਖੋਂ ਨੇ ਕੱਲ....
ਪੰਜਾਬੀਆਂ ਦੇ ਖੂਨ ਚ ਹੈ ਬਗਾਵਤ |ਬਹੁਤ ਘੱਟ ਸਿਰ ਬਚੇ ਨੇ ਧੜਾਂ ਉੱਤੇ |ਏਨ੍ਹਾ ਦਾ ਤਰੀਕਾ ਜੋ ਵੀ ਸੀ ,ਬਦਲਾ ਲੈਣ ਤੇ ਯਾਰਾਂ ਨਾਲ ਪੁੱਗਣ ਵਾਲੇ ਲੋਕ ਮਰਦ ਹੁੰਦੇ ਨੇ !ਪੰਜਾਬੀਆਂ ਨੂੰ ਅਪੀਲ ਹੈ ਕਿ ਫਿਰੋਜ਼ਪੁਰ ਵਾਲੇ ਏਸ ਨਰ ਬੰਦੇ ਦਾ ਸਾਥ ਦੇਣ ਕਿਉਂਕਿ ਅਜ ਪੰਜਾਬ ਨੂੰ ਐਹੋ ਜਿਹੇ ਦਲੇਰ ਤੇ ਨਿਧੱੜਕ ਜਰਨੈਲਾਂ ਦੀ ਲੋੜ ਹੈ ਨਾਂ ਕਿ ਮਰੇ ਜ਼ਮੀਰ ਵਾਲੇ ਤੇ ਝੁਕੇ ਸਿਰਾਂ ਵਾਲੇ ਦਿੱਲੀ ਦੇ ਦਲਾਲਾਂ ਦੀ |ਪਿਛਲੀ ਸਰਕਾਰ ਨੇ ਤਾਂ ਪੰਜਾਬੀਆਂ ਦੀ ਇਮੇਜ ਹੀ ਬਦਲ ਕੇ ਰੱਖ ਦਿੱਤੀ |ਇੱਕ ਬੰਦੇ ਵਿੱਚ ਵੀ ਗੈਰਤ ਨਹੀਂ ਹੈ, ਸਵੈਮਾਣ ਨਾ ਦੀ ਕੋਈ ਚੀਜ਼ ਹੀ ਨਹੀਂ ਏਨ੍ਹਾ ਵਿਚ. ਬਸ ਕੁੱਤੇ ਵਾਂਗੂ ਪੂਛ ਚੱਡਿਆਂ ਚ ਲਈ ਫਿਰਦੇ ਆ ! ਆਉਣ ਵਾਲੀਆਂ ਪੀੜ੍ਹੀਆਂ ਨੂੰ ਤੁਸੀਂ ਕੀ ਦੇ ਕੇ ਜਾਣਾ ਚਾਹੋਗੇ ? ਗੈਰਤਮੰਦ ਜਰਨੈਲ ਜਾਂ ਗੁਲਾਮ ਮਾਨਸਿਕਤਾ ਵਾਲੇ .ਦਿੱਲੀ ਦੇ ਲਾਲੇਆ ਦੀ ਗੁਲਾਮੀ ਕਰਨ ਵਾਲੇ !ਏਹ ਲੋਕ ਜੋ ਆਪਣੇ ਹੱਕ ਨੂੰ ਨਹੀਂ ਮੰਗ ਸਕਦੇ ਤੁਹਾਡਾ ਕੀ ਸਵਾਰ ਦੇਣਗੇ?
Neete ਵੀਰ ਮੇਰੇ ਲਈ ਤਾਂ ਉਹੀ ਸਾਡਾ ਯਾਰ ਸਾਡਾ ਭਾਈ ਹੈ ਜੋ ਇਸ ਰਾਸਤੇ ਤੇ ਤੁਰਨ ਤੋਂ ਪਹਿਲਾਂ ਸੀ. ਇੱਕ ਬੁਰਾ ਵਕਤ ਸੀ ਜੋ ਲੰਘ ਗਿਆ!ਸੋਨਾ ਵੀ ਫੇਰ ਹੀ ਸ਼ਿੰਗਾਰ ਕਰਨ ਯੋਗ ਬਣਦਾ ਹੈ ਜਦੋਂ ਉਸਨੂੰ ਕੁਠਾਲੇ ਚ ਪਾ ਕੇ ਅੱਗ ਵਿੱਚ ਦੀ ਕੱਢਿਆ ਜਾਂਦਾ ਹੈ!ਹੁਣ ਤੂੰ ਉਸ ਸੋਨੇ ਵਾਂਗੂ ਅੱਗ ਵਿੱਚੋਂ ਨਿਕਲ ਚੁੱਕਾ ਹੈ ਤੇ ਗਹਿਣਾ ਬਣ ਚੁੱਕਾ ਹੈ!ਉਮੀਦ ਹੈ ਕਿ ਹੁਣ ਸਾਡਾ ਵੀਰ ਲੋਕਾਂ ਦੇ ਚਿਹਰਿਆਂ ਤੇ ਖੁਸ਼ੀਆਂ ਦਾ ਕਾਰਣ ਬਣੇਗਾ!ਉਹ ਲੋਕ ਜੋ ਅਪਣੇ ਅਸਲ ਸਰੂਪ ਨੂੰ ਭੁੱਲ ਗਏ ਨੇ ਅਪਣੇ ਅਸਲ ਗੁਣਾਂ ਨੂੰ ਜਿਹਨਾਂ ਕਰਕੇ ਲੋਕ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਜਾਣਦੇ ਸਨ ਉਹ ਧੋਣਾਂ ਵਿਚਲੇ ਕਿੱਲੇ,ਹਿੱਕ ਤਾਣ ਕੇ ਜ਼ੁਲਮ ਦਾ ਟਾਕਰਾ ਕਰਨ ਵਾਲੇ ਲੋਕ,ਆਪਣੀ ਸੋਚ ਤੋਂ ਬਹੁਤ ਦੂਰ ਨਿਕਲ ਗਏ ਨੇ |"ਜ਼ਮੀਰ ਦਾ ਮਰ ਜਾਣਾ ਹੀ ਅਸਲ ਮੌਤ ਹੈ " ਪੰਜਾਬੀਆਂ ਚ ਹੋਕਾ ਦੇਈਂ |ਕੋਸ਼ਿਸ਼ ਕਰੀ ਕਿ ਪੰਜਾਬੀਆਂ ਦੇ ਖੂਨ ਨੂੰ ਉਬਾਲਾ ਦੇ ਕੇ ਉਹਨਾਂ ਦੀਆਂ ਝੁਕਦਿਆਂ ਧੋਣਾ ਤੇ ਨਜ਼ਰਾਂ ਨੂੰ .....ਸਵੈਮਾਨ ਨਾਲ਼ ,ਗੈਰਤ ਨਾਲ਼ ,ਦਿਲੇਰੀ ਨਾਲ਼ ਜਿਉਣਾ ਸਿਖਾਈ ਜਿੰਨੇ ਕੁ ਵੀਰ ਤੇਰੇ ਨਾਲ ਨੇ ਓਨੇ ਵੀ ਏਹ ਗੱਲ ਸਮਝ ਗਏ ਤਾਂ ਬੜਾ ਫਰਕ ਪੈ ਜਾਏਗਾ!ਅਪਣਾ ਫਰਜ਼ ਨਿਭਾਈ ਮੇਰੇ ਵੀਰ ਬਾਕੀ ਸਭ ਵਾਹਿਗੁਰੂ ਤੇ......
ਆਸਵੰਦ
ਤੇਰਾ ਵੀਰ

11/12/2022

ਤੂੰ ਚੀਜ਼ ਬੜੀ ਹੈ ਮਸਤ ਮਸਤ...
ਸਾਇਦ ਉਸ ਦਿਨ ਟੋਂਣੀ ਨੇ ਇਸੇ ਗਾਣੇ ਤੇ ਪ੍ਰਫੋਰਮੈਂਸ ਕੀਤੀ ਸੀ।
ਮੈਨੂੰ ਲੋਕਾਂ ਚ ਖੜੇ ਨੂੰ ਸਿਰਫ ਉਹੀ ਦਿਖਾਈ ਦੇ ਰਹੀ ਸੀ।ਕਿਉੰਕਿ ਸਾਰੇ ਪਿੰਡ ਚੋ ਉਹੀ ਸਿਰ੍ਰੇ ਦੀ ਰਕਾਨ ਸੀ।
ਇਸ ਗੱਲ ਕਰਕੇ ਮੇਰਾ ਵੈਰ ਵੀ ਪੈ ਗਿਆ ਸੀ ਪਿੰਡ ਦੇ ਮੁੰਡਿਆਂ ਨਾਲ।ਅਕਸਰ ਖਾਰ ਖਾਣ ਲੱਗ ਜਾਂਦੀ ਆ ਮੰਡੀਰ।
ਮੈ ਤੇਰੇ ਕਰਕੇ ਲੋਕਾਂ ਦੀ ਅੱਖ ਚ ਰੜਕਣ ਲੱਗ ਪਿਆ ਸੀ।ਕੱਚੀ ਉਮਰ ਦੀ ਯਾਰੀ ਜਾ ਪਿਆਰ ਕੀ ਹੁੰਦਾ ਹੁਣ ਤਾਂ ਸਮਝ ਗਿਆ ਪਰ ਉਸ ਵੇਲੇ ਮੈਨੂੰ ਤੂੰ ਹੀ ਦਿਸਦੀ ਸੀ ਕਦੇ ਮੋਹਰਾ ਵਾਲੀ ਰਵੀਨਾ ਬਣ ਕੇ ਤੇ ਕਦੇ ਕਿਸੇ ਆਸ਼ਿਕੀ ਵਾਲੀ ਹੀਰੋਇਨ ਬਣ ਕੇ।
ਕੱਚੀ ਉਮਰ ਦਾ ਇਸ਼ਕ ਬੜਾ ਅਜੀਬ ਹੁੰਦਾ।ਮਰ ਜਾਣਾ ਮਨਜੋਰ ਹੁੰਦਾ ਵਿਛੜਨਾ ਨਹੀਂ।ਐਸੇ ਤਰ੍ਹਾਂ ਦਾ ਇਸ਼ਕ ਸੀ ਮੇਰਾ।
ਲੱਖ ਪਰੇਸ਼ਾਨੀਆਂ ਹੋਣ ਦੇ ਬਾਵਜੂਦ ਵੀ ਮੈਨੂੰ ਮਨੂ ਹੀ ਦਿਸਦੀ ਹਰ ਪਲ ਚ।
ਪੰਜਾਬ ਐਂਡ ਸਿੰਧ ਬੈਂਕ ਦਾ ਪ੍ਰੋਗਰਾਮ ਸੀ।ਟੋਨੀ ਤੋਂ ਬਾਦ ਓਹਨਾ ਮੇਰੀ ਜਾਨ ਦਾ ਨਾਮ ਬੋਲਿਆ।ਮੈ ਪਹਿਲਾ ਹੀ ਟੈਂਟ ਪਿੱਛੇ ਖੜ੍ਹਾ ਉਸਦਾ ਇੰਤਜ਼ਾਰ ਕਰ ਰਿਹਾ ਸੀ।ਜਦੋਂ ਆਈ ਤਾਂ ਬੁੱਲਾਂ ਤੇ ਸੁਰਖੀ ਮੇਕਅੱਪ ਮੈ ਪਾਗ਼ਲ ਹੋ ਗਿਆ ਦੇਖ ਕੇ ।
ਇਕ ਪਾਸੇ ਕਰ ਮੈ ਚਾਹਿਆ ਕੇ ਇਹ ਸਭ ਲਾਲੀ ਨੂੰ ਮੈ ਅਪਣੇ ਅੰਦਰ ਸਮੇਟ ਲਵਾ। ਕਿਸ ਤਾ ਨਹੀਂ ਕੀਤੀ ਗਈ।ਪਰ ਮੇਰੇ ਹਿੱਸੇ ਵੰਗਾ ਦੇ ਟੂਟੇ ਟੋਟੇ ਆਏ...ਹਾਲੇ ਤਕ ਮੇਰੇ ਕੋਲ ਸਾਂਭੇ ਪਏ ਆ। ਕਿਉੰ....

28/09/2022

ਇੱਕ ਵੇਲ਼ਾ ਸੀ,
ਜਦੋਂ ਜਿੰਦਗੀ ਨੂੰ ,
ਚੈਲੇਂਜ ਕਰਦੇ ਸੀ,
ਕਹਿੰਦੇ ਸੀ ਤੂੰ ਵੱਡੀ ਨੀ,
ਸਾਡੀ ਮਿਹਨਤ ਸਾਡਾ ਸਿਦਕ ਵੱਡਾ ਹੈ,
ਪਤਾ ਹੈ ਕਾਹਨੂੰ ਕਹਿੰਦੇ ਸੀ,
ਕਿਉੰਕਿ ਸਾਨੂੰ ਸਭ ਆਪਣੇ ਵਰਗੇ ਲਗਦੇ ਸੀ,
ਸਾਫ ਦਿਲ,ਮਿਹਨਤ ਪ੍ਰਸਤ,
ਜਿੰਦਗੀ ਨੂੰ ਮੂਹਰੇ ਲਾਉਣ ਵਾਲੇ,
ਸਾਨੂੰ ਨਹੀਂ ਪਤਾ ਸੀ ,
ਦਿਲ ਵਿੱਚਲੇ ਵਿੰਗ ਵਲਾ ਦਾ,
ਸਾਨੂੰ ਨਹੀਂ ਪਤਾ ਸੀ,
ਲੋਕਾਂ ਦੀ ਕਮੀਨੀ ਸੋਚ ਦਾ,
ਕਿ ,
ਜਿਹੜੇ ਅੱਜ ਮੈਨੂੰ,
ਕਹਿੰਦੇ ਨੇ,
ਆਪਣਾ ਮਾਈ ਬਾਪ,
ਕੱਲ ਬਦਲ ਜਾਣਗੇ ,
ਕੰਮ ਨਿਕਲਦੇ ,
ਲੱਤ ਮਾਰਨਗੇ,
ਮੇਰੀ ਪਿੱਠ ਤੇ......
ਕਮਲੇ ਨੇ ਓਹ,
ਜਿਹੜੇ ਇਹ ਨੀ ਜਾਣਦੇ,
ਜਿੰਦਗੀ ਹਰ ਧੋਖੇ ਦਾ ਹਿਸਾਬ,
ਏਥੇ ਹੀ ਕਰਦੀ ਹੈ।
ਕਦੇ ਵੀ ਗਿਲਾ ਨੀ ਮੈਨੂੰ,
ਆਪਣੇ ਸਭ ਕੁਝ ਹਰੇ ਦਾ,
ਬੱਸ,
ਹੁਣ ਵੀ ਦਿਲ ਕਹਿੰਦਾ ,
ਰੱਬਾ ਮਾਫ਼ ਕਰੀ ਕਮਲਿਆ ਨੂੰ,
ਨਹੀਂ ਸਮਜਦੇ ਓਹ,
ਅਸਲ ਜਿੰਦਗੀ ਨੂੰ,
ਆਪਣੇ ਬਾਰੇ ਇਹੀ ਮੰਗਦਾ ਮੈ,
ਬੱਸ ਏਨੇ ਕ ਯੋਗ ਰਾਖੀ,
ਗਾਲਾਂ ਨਾ ਕੱਢਣ,
ਮੇਰੇ ਜਾਏ,
ਕਿ ਬਾਪੂ ,
ਸਾਡਾ ਹੱਕ ਲੋਕਾਂ ਨੂੰ ਖੁਆ ਗਿਆ......

23/09/2022

ਚਾਚਾ ਸਾਧੂ ਤੇ ਮਾਣਕ

ਅੱਜ ਟਰੰਟੋ ਵੜਾ ਮਸਤਜਿਹਾ, ਦਿਨ ਆ ਧੁੱਪਾਂ ਚਿੜੀਆਂ ਹੋਈਆਂ ਨੇ!
ਅੱਜ ਚਾਚਾ ਸਾਧੂ ਵੜਾ ਚੇਤੇ ਆ ਰਿਹਾ!
ਚਾਚਾ ਸਾਧੂ ਸਾਡੇ ਨਾਲ ਵੜਾ ਲੰਮਾ ਸਮਾਂ ਸਾਥੀ ਰਿਹਾ! ਚਾਚੇ ਦਾ ਬਾਪ ਬਾਬਾ ਰੁਲਦਾ ਸਿੰਘ ਜਵਾਨੀ ਤੋਂ ਲੈਕੇ ਮਰਨਮਰਨ ਤੀਕ ਮੇਰੇ ਦਾਦਾ ਜੀ ਦਾ ਸਾਥੀ ਰਿਹਾ!ਚਾਚਾ ਸਾਧੂ ਬਚਪਨ ਤੋਂ ਲੈਕੇ ਹੁਣ ਤੀਕ ਸਾਡੇ ਨਾਲ ਨਿਭਦਾ ਆਉਂਦਾ!ਮੇਰੇ ਤੋਂ ਕੋਈ 20 ਕੁ ਵਰੇ ਵੱਡਾ ਹੋਵੇਗਾ ਚਾਚਾ ਸਾਧੂ!ਨਿੱਕੇ ਹੁੰਦੇ ਨੂੰ ਚੱਕ ਕੇ ਖਿਡਾਉਦਾ ਰਿਹਾ ਚਾਚਾ ਸਾਧੂ!ਖੇਤੋਂ ਪੱਠੇ ਲੈਣ ਜਾਣਾ ਮੈਨੂੰ ਗੱਡੇ ਤੇ ਬਿਠਾ ਕੇ ਲੈ ਜਾਂਦਾ!ਸੀ ਐਨ ਟਾਵਰ,ਡਿਜਨੀਲੈਂਡ,ਵੰਡਰਲੈਂਡ ਤੇ ਹਵਾਈ ਜਹਾਜ਼ਾਂ ਦੇ ਝੂਟੇ ਲੈ ਕੇ ਵੇਖ ਲਏ ਪਰ ਗੱਡੇ ਦੇ ਝੂਟਿਆਂ ਜਿਨਾ ਸਕੂਨ ਕਿਤੋਂ ਵੀ ਨੀ ਮਿਲਿਆ!ਆਥਣੇ ਚਾਚਾ ਸਾਧੂ ਪਿੰਡ ਵਾਲੇ ਛੱਪੜ ਤੋ ਮੱਝਾ ਨੂੰ ਪਾਣੀ ਪਿਉਣ ਲਜਾਦਾਂ ਨਾਲ ਮੈਨੂੰ ਵੀ ਲੈ ਜਾਂਦਾ! ਨਹੀਂ ਆਈ ਅਪਣੱਤ ਟਰੰਟੋ ਦੀ ਸੈਬਲ ਬੀਚ ਚ ਨਹਾ ਕੇ ਜਿਹੜੀ ਪਿੰਡ ਵਾਲੇ ਛੱਪੜ ਚ ਤਾਰੀਆਂ ਲਾ ਕੇ ਆਉਂਦੀ ਸੀ!ਚਾਚੇ ਸਾਧੂ ਦਾ ਪਿੰਡ ਚੰਦ ਨਵਾਂ ਮੇਰੇ ਪਿੰਡ ਤੋਂ ਤਕਰੀਬਨ ਚਾਰ ਕੁ ਕਿਲੋਮੀਟਰ ਹੋਵੇਗਾ ਚਾਚਾ ਸਾਧੂ ਸਵੇਰੇ ਛੇ ਵਜੇ ਘਰ ਦਾ ਦਰਵਾਜ਼ਾ ਆ ਖੜਕਾਉਦਾ!ਪਸੂਆ ਨੂੰ ਪੱਠੇ ਪਾਉਣ ਤੋਂ ਕੰਮ ਸ਼ੁਰੂ ਕਰਦਾ ਫੇਰ ਰੋਟੀ ਖਾਣ ਤੋਂ ਬਾਅਦ ਖੇਤ ਚਲਿਆ ਜਾਂਦਾ,ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ,ਦਾਰੂ ਦਾ ਸ਼ੌਕੀਨ ਚਾਚਾ ਸਾਧੂ ਆਥਣੇ ਜਦੋਂ ਘਰੇ ਆਉਂਦਾ ਤਾਂ ਦਲਾਨ ਚ ਪਈ ਦੇਸੀ ਦਾਰੂ ਦੀ ਕੈਨੀ ਚੋਂ ਸਿਰਵਰ ਵਾਲੇ ਚਿੱਟੇ ਕੱਪ ਚ ਪਾਉਣਾ ਕੱਪ ਸ਼ਰਾਬ ਦਾ ਭਰ ਕੇ ਬਾਕੀ ਬਚਦੇ ਕੱਪ ਚ ਪਾਣੀ ਪਾ ਲੈਂਦਾ! ਅੱਧਾ ਕੱਪ ਕੇਰਾਂ ਈ ਅੰਦਰ ਸੁੱਟ ਕੇ ਫੇਰ ਮੱਝਾ ਨੂੰ ਪੱਠੇ ਪਾਉਣ ਲੱਗ ਜਾਂਦਾ!ਦਾਦੀ ਮੇਰੀ ਨੇ ਕਹਿਣਾ ਵੇ ਸਾਧੂਆ ਕਿਉਂ ਪੀਨਾ ਇਹ ਜਹਿਰ?ਤਾਂ ਚਾਚੇ ਸਾਧੂ ਨੇ ਕਹਿਣਾ ਤਾਈ ਕਦੇ ਪੀ ਕੇ ਵੇਖ ਸਵਰਗਾ ਦੇ ਝੂਟੇ ਦੇ ਦਿੰਦੀ ਆ ਗੁੜ ਦੀ ਜਾਈ,ਵੇ ਫੋਟ ਬੇਸ਼ਰਮਾ ਮੈਂ ਹੁਣ ਸ਼ਰਾਬ ਪੀਉਗੀ ਕੁਤਾ ਕਿਸੇ ਥਾਂ ਦਾ!
ਨਾਲੇ ਤਾਈ ਜਿੰਨੀ ਕੁ ਮੈਂ ਪੀਨਾ ਏਹ ਤਾਂ ਦਵਾਈ ਆ ਜਿਹੜੇ ਦੈਂਤਾਂ ਵਾਂਗ ਪੀਂਦੇ ਆ ਓਹਨੂੰ ਸ਼ਰਾਬ ਕਹਿੰਦੈ ਆ ,ਐਵੇਂ ਨੀ ਕਿਸੇ ਨੇ ਸ਼ਰਾਬ ਤੇ ਲਿਖਿਆ ਕੇ
ਦੇਵਤੇ ਤੇ ਦੈਂਤਾਂ ਦੀ ਬਣਾਈ ਹੋਈ ਚੀਜ ਆ!
ਕੱਪ ਚ ਬਚਦੀ ਦਾਰੂ ਚਾਚਾ ਸਾਧੂ ਫੇਰ ਇਕੱਠਿਆਂ ਅੰਦਰ ਸਿੱਟਦਾ ਤੇ ਰੋਟੀ ਖਾ ਕੇ ਚੰਦਾਂ ਵਾਲੇ ਰਾਹ ਤੇ ਸਾਇਕਲ ਚਾੜ ਦਿੰਦਾ!ਚਾਚਾ ਸਾਧੂ ਮਾਣਕ ਸੁਣਨ ਦਾ ਅੰਨਾ ਸ਼ੁਕੀਨ ਸੀ!ਸਾਇਕਲ ਨਾਲ ਟੰਗੇ ਝੋਲੇ ਚ ਨੈਸ਼ਨਲ ਦੀ ਪੱਟੜੀ ਨੁਮਾ ਟੇਪ ਹੁੰਦੀ ,ਜਿਹਦੇ ਸਿਰ ਤੇ ਛੇ ਬੱਟਨ ਜਿਹੇ ਹੁੰਦੇ ਪਲੇਅ ਬਟਨ,ਰੁਲ ਨੂੰ ਅੱਗੇ ਪਿੱਛੇ ਕਰਨ ਵਾਲਾ ਬਟਨ ਰਿਕੋਰਡ ਕਰਨ ਵਾਲਾ ਬਟਨ! ਜਦੋਂ ਕਦੇ ਚਾਚਾ ਸਾਧੂ ਮੋਗੇ ਜਾਂਦਾ ਓਥੋਂ ਮਾਣਕ ਦੀਆਂ ਜਿੰਨੀਆਂ ਵੀ ਰੀਲਾਂ ਮਿਲਦੀਆਂ ਨਵੀਆਂ ਆਈਆਂ ਸਾਰੀਆਂ ਲੈ ਆਉਂਦਾ!ਮੈਂ ਕਦੇ ਕਿਸੇ ਹੋਰ ਦੀ ਰੀਲ ਨੀ ਵੇਖੀ ਸੀ ਚਾਚੇ ਸਾਧੂ ਦੇ ਝੋਲੇ ਚ !ਚਾਰ ਪੰਜ ਖਾਲੀ ਰੀਲਾਂ ਹੁਦੀਆਂ ਚਾਚੇ ਸਾਧੂ ਕੋਲ ਜੋ ਓਹ ਮਾਣਕ ਦੇ ਖਾੜੇ ਨੂੰ ਰਿਕਾਰਡ ਕਰਨ ਲਈ ਸਾਂਭ ਕੇ ਰੱਖਦਾ!ਜਦੋਂ ਚਾਚੇ ਸਾਧੂ ਨੂੰ ਪਤਾ ਲੱਗਣਾ ਕੇ ਫਲਾਣੇ ਪਿੰਡ ਮਾਣਕ ਨੇ ਲੱਗਣਾ ਤਾਂ ਓਹਨੂੰ ਚਾ ਚੜ ਜਾਣਾ!ਤੇ ਓਹਨੇ ਦਾਦੇ ਨੂੰ ਕਹਿਣਾ ਚੋਧਰੀ ਫਲਾਣੇ ਦਿਨ ਮਾਣਕ ਲੱਗਣਾ ਪੱਠੇ ਇਕ ਦਿਨ ਪਹਿਲਾਂ ਈ ਵਢ ਕੇ ਰੱਖਦੂਗਾ ਪਰ ਓਦੇਂ ਨੀਂ ਮੈਂ ਆਉਦਾ ਤੇ ਨਾਲੇ ਮੈਨੂੰ ਓਦਣ ਦੋ ਸੋ ਰੁਪਈਏ ਚਾਹੀਦੇ ਆ ਸੋ ਮਾਣਕ ਨੂੰ ਇਨਾਮ ਦੇਣ ਨੂੰ ਤੇ ਸੋ ਰਾਹ ਚ ਖਾਣ ਪੀਣ ਲਈ!ਦੂਰ ਦੂਰ ਤੱਕ ਚਾਚਾ ਸਾਧੂ ਮਾਣਕ ਵੇਖਣ ਚਲਿਆ ਜਾਂਦਾ!ਮੈਨੂੰ ਵੀ ਕਹਿ ਦਿੰਦਾ ਸ਼ੇਰਾ ਕੱਲ੍ਹ ਨੂੰ ਪਟਕਾ ਬੰਨ ਕੇ ਤਿਆਰ ਹੋਜੀਂ ਤੈਨੂੰ ਮਾਣਕ ਵਿਖਾ ਕੇ ਲਿਆਉਗਾ ਤੇ ਨਾਲੇ ਸੋਹਣੇ ਜਿਹੇ ਲੀੜੇ ਪਾ ਲੀ ਕੀਆ ਮਾਣਕ ਨਾਲ ਫੋਟੋ ਖਿਚਾਉਣ ਦੀ ਢੋਈ ਬਣਦੇ!ਓਦੋਂ ਮੈ ਦਸ ਗਿਆਰਾਂ ਸਾਲਾਂ ਦਾ ਹੋਊਗਾ!ਮੇਰੇ ਪਿੰਡਾਂ ਵੱਲ ਮਾਣਕ ਓਦੋਂ ਤਿੰਨ ਮਹੀਨਿਆਂ ਚ ਪੰਜ ਵਾਰੀ ਲੱਗਿਆ ਸੀ,ਇਕ ਵਾਰੀ ਬੁਕਣਵਾਲੇ,ਦੋ ਵਾਰੀ ਗੱਜਣਵਾਲੇ,ਤੇ ਇਕ ਵਾਰੀ ਲੰਗੇਆਣੇ ਬਾਕੀਆਂ ਦੀ ਤਾਂ ਧੁੰਦਲੀ ਜਿਹੀ ਯਾਦ ਆ ਪਰ ਲੰਗੇਆਣੇ ਦਾ ਖਾੜਾ ਚੰਗੀ ਤਰ੍ਹਾਂ ਯਾਦ ਆ!ਖਾੜੇ ਵਾਲੇ ਦਿਨ ਚਾਚਾ ਸਾਧੂ ਦਸ ਕੁ ਵਜੇ ਨਾਲ ਆ ਗਿਆ ਸੀ ਓਨਾਬੀ ਪੱਗ ਤੇ ਚਿਟਾ ਕੁੜਤਾ ਪਜਾਮਾ ਚਾਚੇ ਸਾਧੂ ਦੇ ਪਾਇਆ ਹੋਇਆ ਸੀ,ਨੋਕਦਾਰ ਜੁੱਤੀ ਜਰਕਾਂ ਮਾਰ ਰਹੀ ਸੀ!ਦੇਸੀ ਦਾਰੂ ਦਾ ਅੱਧੀਆਂ ਚਾਚੇ ਸਾਧੂ ਨੇ ਦਲਾਨ ਚ ਪਈ ਕੈਨੀ ਚੋਂ ਭਰ ਲਿਆ ਕੇ ਕੁੜਤੇ ਦੇ ਗੀਜੇ ਚ ਪਾ ਲਿਆ ਸੀ! ਫੇਰ ਅਸੀਂ ਟੇਪ ਰਿਕਾਰਡ ਚ ਬੈਟਰੀਆਂ ਪਾਉਣ ਲਈ ਸਾਡੇ ਪਿੰਡ ਵਾਲੇ ਬਾਬੇ ਸੋਹਣ ਦੀ ਹੱਟੀ ਤੇ ਚਲੇ ਗਏ,ਓਥੋਂ ਬੈਟਰੀਆਂ ਮਿਲੀਆਂ ਨਾ!
ਚੱਲ ਸ਼ੇਰਾ ਹੁਣ ਜੈ ਸਿੰਘ ਵਾਲੇ ਬਾਲੀ ਦੀ ਹੱਟੀ ਤੋਂ ਲੈਨੈ ਆ ਚਲ ਕੇ,ਕਹਿ ਕੇ ਚਾਚੇ ਸਾਧੂ ਨੇ ਸਾਇਕਲ ਦੀਆਂ ਮੁਹਾਰਾਂ ਜੈ ਸਿੰਘ ਵਾਲੇ ਨੂੰ ਮੋੜ ਦਿਤੀਆਂ ਸਨ ਬੈਟਰੀਆਂ ਜੈ ਸਿੰਘ ਵਾਲੇ ਤੋਂ ਵੀ ਨਾ ਮਿਲੀਆਂ!
ਚਾਚਾ ਹੁਣ?ਮੈਂ ਕਿਹਾ!
ਹੁਣ ਸ਼ੇਰਾ ਬਾਘੇ ਆਲੇ ਤੋਂ ਈ ਮਿਲਣਗੇ ਕਹਿ ਕੇ ਚਾਚੇ ਨੇ ਸਾਈਕਲ ਬਾਘਾਪੁਰਾਣੇ ਵਾਲੀ ਸੜਕ ਚਾੜ ਲਿਆ ਸੀ!ਲੋਕ ਮਾਣਕ ਸੁਣਨ ਲੰਗੇਆਣੇ ਨੂੰ ਪੈਦਲ ,ਸਾਇਕਲਾਂ ਟਰਾਲੀਆਂ ਟਰੱਕਾਂ ਤੇ ਜਾ ਰਹੇ ਸਨ!ਜਾਣ ਵੀ ਕਿਉਂ ਨਾ ਪੰਜਾਬ ਦਾ ਲੋਕ ਨਾਇਕ ਬਣ ਚੁਕਿਆ ਕੁਲਦੀਪ ਮਾਣਕ,ਹਜਾਰਾਂ ਰਾਜੇ ਪੰਜਾਬ ਤੇ ਰਾਜ ਕਰਗੇ ਤੇ ਹਜਾਰਾਂ ਕਰਨਗੇ ਪਰ ਮਾਣਕ ਜਦੋਂ ਤੀਕ ਪੰਜਾਬੀ ਜਿਉਂਦੀ ਆ ਲੋਕ ਮਨਾਂ ਚ ਤੇ ਪੰਜਾਬੀਆਂ ਦੀਆਂ ਰੂਹਾਂ ਚ ਵੜਿਆ ਰਹੇਗਾ!ਤੇ ਫੇਰ ਅਸੀਂ ਬਾਘਾਪੁਰਾਣੇ ਗੇਂਦੇ ਦੀ ਹੱਟੀ ਤੇ ਪਹੁੰਚ ਗਏ ਸੀ!
ਲਾਲਾ ਯਾਰ ਚਾਰ ਸੈਲ ਦੇਈਂ ਐਸ ਟੇਪ ਚ ਪਾਉਣੇ ਆ !ਟੇਪ ਚਾਚੇ ਸਾਧੂ ਨੇ ਦੁਕਾਨ ਦਾਰ ਮੂਹਰੇ ਰੱਖ ਦਿੱਤੀ ਸੀ!ਆ ਵਈ ਮੁਡਿਆ ਐਨੇ ਨੰਬਰ ਦੀਆਂ ਬੈਟਰੀਆਂ ਦੇਈ ਅੰਦਰੋਂ!
ਦੁਕਾਨਦਾਰ ਨੇ ਟੇਪ ਦੀ ਪਿਸ਼ਲੀ ਸਾਇਡ ਵੇਖ ਕੇ ਜਿਥੇ ਬੈਟਰੀਆਂ ਪੈਦੀਆਂ ਬੈਟਰੀ ਦਾ ਨੰਬਰ ਵੇਖ ਕੇਕੇ ਅਵਾਜ਼ ਮਾਰੀ ਸੀ!
ਚਾਰ ਬੈਟਰੀਆਂ ਦੇ ਪੈਸੇ ਦੇ ਕੇ ਮੈਂ ਤੇ ਚਾਚਾ ਸਾਧੂ ਦੁਕਾਨ ਤੋਂ ਬਾਹਰ ਨਿਕਲੇ ਸੀ!ਦੁਕਾਨ ਤੋਂ ਬਾਹਰ ਨਿਕਲਣ ਲੱਗੇ ਚਾਚੇ ਸਾਧੂ ਨੇ ਮੈਨੂੰ ਦੁਕਾਨ ਅੰਦਰ ਮੋੜ ਲਿਆ ਸੀ!
ਲਾਲਾ ਯਾਰ ਦੋ ਸੈੱਲ ਹੋਰ ਦੇਦੇ ਏਹਦੇ ਨਾਲ ਦੇ ਮਾਣਕ ਸੁਣਨ ਚੱਲੇ ਆ ਗਾਣੇ ਭਰਨੇ ਆ ਹੋਰ ਨਾ ਸੈੱਲ ਅੱਧ ਚ ਈ ਮੁਕ ਜਾਣ ਸਾਰਾ ਅਰਗ ਮਾਰਿਆ ਜਾਉ ਤੇ ਨਾਲੇ ਇਕ ਹੋਰ ਮਿਹਰਬਾਨੀ ਕਰ! ਦੱਸੋ ਜੀ? ਦੁਕਾਨ ਦਾਰ ਨੇ ਕਿਹਾ!ਯਾਰ ਆਹ ਸੋ ਦਾ ਨੋਟ ਤੋੜਦੇ ਪੰਜਾਂ ਪੰਜਾਂ ਦੇ ਨੋਟ ਕਰਦੇ ਮਾਣਕ ਨੂੰ ਨਾਮ ਦੇਣਾ!
ਦੁਕਾਨਦਾਰ ਨੇ ਵੀਹ ਨੋਟ ਪੰਜਾਂ ਪੰਜਾਂ ਦੇ ਚਾਚੇ ਸਾਧੂ ਦੇ ਹੱਥ ਫੜਾ ਦਿਤੇ ਸੀ ਜੋ ਚਾਚੇ ਨੇ ਉਤਲੀ ਜੇਬ ਚ ਪਾ ਕੇ ਉਤੋਂ ਦੀ ਬਕਸੂਆ ਲਾ ਲਿਆ ਸੀ! ਆਜਾ ਸ਼ੇਰਾ ਤੈਨੂੰ ਮਦਾਰੀ ਦੇ ਸਮੋਸੇ ਖਵਾਉਨਾ ਤੇ ਨਾਲੇ ਪੀਨੇ ਆ ਉਤੋਂ ਦੀ ਚਾਹ!ਮਦਾਰੀ ਦੇ ਸਮੋਸੇ ਉਹਨੀਂ ਦਿਨੀਂ ਬਹੁਤ ਮਸ਼ਹੂਰ ਸੀ!ਗੇਂਦੇ ਦੀ ਹੱਟੀ ਚੋ ਨਿਕਲਕੇ ਅਸੀਂ ਮਦਾਰੀ ਦੇ ਹੋਟਲ ਚ ਵੜ ਗਏ ਸੀ ਅੰਦਰ ਨੇਰ ਘੁੱਪ ਚ ਹਲਕੀਆਂ ਹਲਕੀਆਂ ਬੱਤੀਆਂ ਜਗ ਰਹੀਆਂ ਸਨ! ਓਸ ਦਿਨ ਮੈਨੂੰ ਬਾਘਾਪੁਰਾਣਾ ਬੰਬਈ ਈ ਲੱਗ ਰਿਹਾ ਸੀ!ਸਮੋਸੇ ਖਾ ਤੇ ਚਾਹ ਪੀ ਚਾਚੇ ਸਾਧੂ ਨੇ ਸਾਇਕਲ ਬਾਘਾਪੁਰਾਣਾ ਮੁਦਕੀ ਰੋੜ ਤੇ ਚਾੜ ਲਿਆ ਸੀ! ਕੋਲ ਦੀ ਇਕ ਟਰੱਕ ਲੰਘਿਆ ਸੀ ਜੀਹਦੇ ਟੂਲ ਬੋਕਸ ਤੇ ਦੱਸ ਬਾਰਾਂ ਬੰਦੇ ਬੈਠੇ ਸਨ ਉੱਪਰ ਸਪੀਕਰ ਲੱਗਿਆ ਹੋਇਆ ਸੀ ਜੀਹਦੇ ਚੋ ਮਾਣਕ ਦਾ ਗੀਤ ਚੱਲ ਰਿਹਾ ਸੀ,
ਧੀ ਕੱਢ ਲਈ ਜਿਹਨਾਂ ਦੀ,
ਹੋਣਗੇ ਚਿਰ ਦੇ ਭਾਲਦੇ ਫਿਰਦੇ!
ਸ਼ੇਰਾ ਏਹ ਵੀ ਮਾਣਕ ਸੁਣਨ ਚੱਲੇ ਆ !ਚਾਚੇ ਸਾਧੂ ਨੇ ਮੈਨੂੰ ਕਿਹਾ!
ਤੇ ਫੇਰ ਸਾਈਕਲ ਕੱਚੀ ਪਹੀ ਤੇ ਚਾੜ ਲਿਆ ਸੀ ਜਿਧਰ ਮਾਣਕ ਨੇ ਲੱਗਣਾ ਸੀ !ਮੀਂਹ ਪੈ ਕੇ ਹਟਿਆ ਸੀ ਤੇ ਕਣਕਾ ਮੀਂਹ ਚ ਨਾਂਹ ਕੇ ਹੋਰ ਵੀ ਨਿਖਰੀਆਂ ਲੱਗ ਰਹੀਆਂ ਸਨ!ਕਣਕਾ ਚੋ ਸਰੋਆਂ ਦੇ ਪੀਲੇ ਫੁੱਲ ਹਵਾ ਨਾਲ ਝੂਮ ਰਹੇ ਸਨ!ਖਾੜੇ ਵਾਲੀ ਜਗ੍ਹਾ ਤੇ ਬੇਸ਼ੁਮਾਰ ਦੁਨੀਆ ਮਾਣਕ ਸੁਣਨ ਆਈ ਬੈਠੀ ਸੀ!ਚਾਚੇ ਨੇ ਤੇ ਮੈਂ ਜਿਥੇ ਕੁ ਜਿਹੇ ਸਪੀਕਰ ਲਗਿਆ ਸੀ ਓਹਦੇ ਹੇਠ ਥਾਂ ਮੱਲ ਲਈ ਸੀ ਤਾ ਕੇ ਮਾਣਕ ਦੀ ਅਵਾਜ਼ ਸਾਫ ਭਰੀ ਜਾ ਸਕੇ!
ਸਟੇਜ ਤੇ ਸਾਜੀ ਹਲਕਾ ਮਿਉਜਿਕ ਵਜਾ ਰਹੇ ਸਨ ਚਾਚੇ ਸਾਧੂ ਨੇ ਰੀਲ ਵਿੱਚ ਪਾ ਕੇ ਰਿਕਾਰਡਿੰਗ ਵਾਲਾ ਲਾਲ ਬੱਟਣ ਨੱਪ ਕੇ ਚੈੱਕ ਕੀਤਾ ਸੀ ਕੇ ਗਾਣੇ ਭਰਦੀ ਆ ਟੇਪ ਤੇ ਫੇਰ ਰੀਲ ਨੂੰ ਪਲੇਅ ਕਰਕੇ ਤਸੱਲੀ ਲਈ ਚਲਾ ਕੇ ਵੇਖਿਆ ਸੀ!
ਤਕਰੀਬਨ ਅੱਧੇ ਘੰਟੇ ਬਾਅਦ ਮਾਣਕ ਕਲੀਆਂ ਵਾਲਾ ਕੁੜਤਾ ਚਾਦਰਾ,ਛਮਲੇ ਵਾਲੀ ਪੱਗ ਤੇ ਪੈਰਾਂ ਚ ਕੱਢਵੀ ਜੁੱਤੀ ਪਾਈ ਸੱਤ ਅੱਠ ਬੰਦਿਆਂ ਚ ਘਿਰਿਆ ਪੰਡਾਲ ਚ ਦਾਖਲ ਹੋਇਆ ਸੀ!
1. ਦੋਵੇਂ ਹੱਥ ਜੋੜ ਸਿਰ ਤੋਂ ਉਚੇ ਚੱਕ ਦੋਹੀਂ ਪਾਸੀਂ ਘੁੰਮ ਕੇ ਲੋਕਾਂ ਦਾ ਸਵਾਗਤ ਕੀਤਾ ਸੀ!
ਫੜੀ ਸ਼ੇਰਾ ਟੇਪ,ਟੇਪ ਮੈਨੂੰ ਫੜਾ ਕੇ ਚਾਚਾ ਸਾਧੂ ਮਾਣਕ ਕੋਲ ਜਾ ਖੜਾ ਹੋਇਆ ਸੀ!ਸਾਸਰੀਕਾਲ ਬਾਈ ਮਾਣਕਾ,ਚਾਚੇ ਸਾਧੂ ਨੇ ਮਾਣਕ ਨੂੰ ਕਿਹਾ ਪਰ ਐਨੀ ਭੀੜ ਚ ਚਾਚੇ ਦੀ ਅਵਾਜ਼ ਮਾਣਕ ਨੂੰ ਕਿਥੇ ਸੁਣਨੀ ਸੀ!
ਫੇਰ ਮਾਣਕ ਸਟੇਜ ਤੇ ਚੜ ਗਿਆ ਸੀ ,ਇਸ਼ਾਰੇ ਜਿਹੇ ਨਾਲ ਸਾਜੀਆਂ ਨੂੰ ਸਾਜ ਬੰਦ ਕਰਨ ਨੂੰ ਕਿਹਾ ਸੀ!

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ!

ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਰਦਾਰ ਬਲਬੀਰ ਸਿੰਘ ਦਾ ਤੇ ਸਰਦਾਰਨੀ ਬਸੰਤ ਕੌਰ ਦਾ ਜਿਹਨਾਂ ਨੇ ਮੈਨੂ ਆਵਦੇ ਪੋਤਰੇ ਦੀ ਛਿਟੀ ਤੇ ਸੱਦਕੇ ਥੋਡੀ ਸੇਵਾ ਕਰਨ ਦਾ ਮਾਣ ਬਖਸ਼ਿਆ!ਪਿਤਾ ਗੁਰਦੇਵ ਸਿੰਘ ਸਾਰਿਆਂ ਮਾਮਿਆਂ,ਚਾਚਿਆਂ ਭੂਆ ਮਾਸੀਆ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੇ ਮੇਰੇ ਸਾਥੀ ਸਾਜੀਆਂ ਵਲੋਂ ਬੱਚੇ ਦੇ ਜਨਮ ਦੀਆਂ ਕਰੋੜ ਕਰੋੜ ਵਧਾਈਆਂ ਹੋਣ !ਦੂਜਾ ਮੈਂ ਥੋਡਾ ਧੰਨਵਾਦ ਕਰਦਾਂ ਤੁਸੀਂ ਮੈਨੂੰ ਸੁਣਨ ਆਏ ਓ!ਮੈਂ ਹਜੇ ਲੁਧਿਆਣੇ ਤੋਂ ਤੁਰਿਆ ਨੀਂ ਹੁੰਦਾ ਤੁਸੀਂ ਓਦੂਂ ਵੀ ਪਹਿਲਾਂ ਆ ਕੇ ਬਹਿ ਜਾਨੇ ਓ ,ਤੁਹਾਡਾ ਇਹ ਕਰਜਾ ਮੈ ਸੋ ਜਨਮ ਲੈ ਕੀ ਵੀ ਨੀ ਲਾਹ ਸਕਦਾ!
ਪਹਿਲੀ ਗੱਲ ਮੈਨੂੰ ਕਿਸੇ ਦਾ ਗੀਤ ਗਾਉਣ ਦੀ ਸਿਫਾਰਿਸ਼ ਨਾ ਕਰਿਓ ਦੂਜੀ ਗੱਲ ਮੈਨੂੰ ਕਿਸੇ ਗੰਦੇ ਗੀਤ ਦੀ ਫਰਮਾਇਸ਼ ਨਾ ਕਰੀਓ ਜਿਹੜੀਆਂ ਮੇਰੀਆਂ ਮਾਵਾਂ ਧੀਆਂ ਭੈਣਾਂ ਓਹ ਜਿਹੜੀਆਂ ਕੋਠਿਆਂ ਤੇ ਬੈਠੀਆਂ ਓਹਨਾਂ ਨੂੰ ਨੱਕ ਤੇ ਚੁੰਨੀ ਲੈਣੀ ਪਵੇ!

ਤੂੰ ਬਾਈ ਕਿਵੇਂ ਮੱਥੇ ਤੇਮੈਂ ਤਿਊੜੀਆਂ ਜਿਹੀਆਂ ਪਾਈ ਬੈਠਾ ਘਰਵਾਲੀ ਨੇ ਕੁਤੇਖਾਣੀ ਕੀਤੀ ਲਗਦੀ ਆ ,ਖੇਸ ਦੀ ਬੁੱਕਲ ਮਾਰੀ ਸਟੇਜ ਦੇ ਸਾਹਮਣੇ ਬੈਠੇ ਬੰਦੇ ਨੂ ਮਣਕਾਂਚ ਕੀਤੀ!
ਪੰਡਾਲ ਚ ਹਾਸੜ ਮੱਚ ਗਈ ਸੀ!
ਕੋਈ ਨਾ ਤੂੰ ਕੱਲਾ ਨੀ ਏਹ ਸਾਰਿਆਂ ਨਾਲ ਈ ਹੁੰਦੀ ਆ ਮੇਰੇ ਨਾਲ ਵੀ ਹੋ ਜਾਂਦੀ ਆ ਨਾਲੇ ਥੱਬਾ ਨੋਟਾਂ ਦਾ ਘਰੇ ਲਿਜਾ ਕੇ ਸਿੱਟਦਾ!
ਪੰਡਾਲ ਫੇਰ ਹਾਸੇ ਨਾਲ ਗੂੰਜਿਆ ਸੀ!
ਤੇ ਸ਼ੁਰੂ ਕਰਦੇ ਆ ਵਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੇ ਇਕ ਬੇਨਤੀ ਹੋਰ ਕੇ ਪੀਤੀ ਥੋਡੀ ਸਾਰਿਆਂ ਦੀ ਆ ਬਾਈ ਬਣਕੇ ਖਰੂਦ ਨਾ ਕਰਿਆ ਜੇ ਤਾਰੇ ਚੜਿਆ ਤੀਕ ਗਾਉਂਦਾ ਰਹੂਗਾ!
ਤੇ ਫੇਰ ਮਾਣਕ ਨੇ ਗੀਤਾਂ ਦਾ ਸਿਲਸਿਲਾ ਸੁਰੂ ਕੀਤਾ ਸੀ

ਲੈ ਕੇ ਕਲਗੀਧਰ ਤੋਂ ਥਾਪੜਾ ਹੋ ਹੋ ਓ ਓ ਓ
ਕੁਝ ਦਿਨ ਖੇਡਲਾ ਮੌਜਾਂ ਮਾਣਲੇ
ਤੈਂ ਭੱਜ ਜਾਵਣਾ ਓਏ ਕੰਗਣਾ ਕੱਚ ਦਿਆ
ਦਿੱਤਾ ਚਰਨੀ ਸੀਸ ਨਿਵਾ
ਬੰਦਾ ਸਿੰਘ ਬਹਾਦਰ ਬਣ ਗਿਆ
ਲਿਆ ਮਾਧੋ ਨਾ ਬਦਲਾ
ਓਹ ਤੁਰ ਪਿਆ ਵਲ ਸਰਹੰਦ ਦੇ
ਜਾਵੇ ਕਰਦਾ ਸਭ ਫਨਾ
ਪਈਆ ਭਾਜੜਾਂ ਖਾਨ ਵਜੀਦ ਨੂੰ
ਗਿਆ ਸੁਚਾ ਨੰਦ ਘਬਰਾ !
ਰਹਿੰਦੀਆਂ ਜੱਗ ਵਿੱਚ ਤੇਰੀਆਂ ਬੰਦਿਆਂ
ਹਾਂ ਵਈ ਹਾ ਵਾਰਾਂ ਤੁਰੀਆਂ ਜਾ!
ਵਾਰ ਖਤਮ ਹੋਈ ਤਾ ਪੰਡਾਲ ਬੋਲੇ ਸੋ ਨਿਹਾਲ ਦੇ ਨਾਅਰਿਆਂ ਨਾਲ ਗੂੰਜ ਉਠਿਆ!

ਟੇਪ ਮੈਨੂੰ ਫੜਾ ਕੇ ਚਾਚਾ ਸਾਧੂ ਸਟੇਜ ਤੇ ਕਾਪੀ ਫਵੀ ਬੈਠੇ ਸੈਕਟਰੀ ਕੋਲ ਇਨਾਮ ਦੇਣ ਚਲਾ ਗਿਆ
ਸਾਧੂ ਸਿੰਘ ਪੁੱਤਰ ਰੁਲਦਾ ਸਿੰਘ ਪਿੰਡ ਚੰਦ ਨਵਾਂ ਵਾਰ ਤੋਂ ਖੁਸ਼ ਹੋ ਕੇ ਪੰਜ ਰੁਪਏ ਇਨਾਮ ਦਿੰਦਾ!
ਤੇ ਫੇਰ ਪੂਰਨ ਭਗਤ
ਰਾਣੀ ਸੁੰਦਰਾ ਕਰੇ ਅਰਜੋਈ
ਜੋਗੀ ਦੀ ਬਾਂਹ ਫੜਕੇ
ਮਹਿਲ ਮਾੜੀਆਂ ਅਟਾਰੀਆਂ ਏਹੇ ਵੇ ਮਹਿਲ ਮਾੜੀਆਂ
ਰਾਜ ਭਾਗ ਸਾਂਭ ਜੋਗੀਆ
ਵੇ ਕੰਨਾਂ ਵਿਚੋਂ ਲਾਹ ਦੇ ਮੁੰਦਰਾਂ

ਤੈਥੋਂ ਕੁਰਬਾਨ ਜੋਗੀਆ ਵੇ ਰਾਣੀ ਸੁੰਦਰਾ
ਜੋਗੀ ਰਾਣੀਏ ਅਟੰਕ ਹੁੰਦੇ ਜੱਗ ਤੋਂ
ਦੂਰ ਰਹਿਣ ਤੀਵੀਆਂ ਤੋਂ ਰੰਨਾ ਵੇਖ ਕੇ
ਡਲਾਉਦੇ ਚਿਤ ਨਾਹੀ,
ਵੱਢੀ ਮਾਂ ਦੇ ਬਰੋਬਰ ਜਾਨਣ
ਛੋਟੀ ਭੈਣ ਧੀ ਵਰਗੀ
ਰਾਣੀਏ ਨੀ ਤੋਰਦੇ ਥਰੀਕੇ ਵਾਲੇ ਨੂੰ
ਨੀ ਦਰੋ ਸ਼ਾਹਣੀਏਂ
ਤੇ ਫੇਰ ਨਾਲ ਲੱਗਮਾ ਰਾਣੀ ਇਦਰਾਂ ਸ਼ੁਰੂ ਕੀਤਾ
ਕੰਧਾਂ ਦੇ ਵਿੱਚ ਟੱਕਰਾਂ ਰਾਣੀ ਇਛਰਾਂ ਮਾਰੇ
ਅੰਨੀ ਹੋ ਗਈ ਅੱਖੀਆਂ ਦੇ ਛਾਪ ਗੇ ਤਾਰੇ
ਖੂਹੇ ਵਿੱਚ ਜਲਾਲ ਨੇ ਸੀ ਬਿਰਤੀਆਂ ਲਾਈਆਂ
ਮੇਰੇ ਪੂਰਨ ਪੁੱਤ ਨੂੰ ਹੱਥਕੜੀਆਂ ਲਾਈਆਂ
ਗੀਤ ਖਤਮ ਹੋਇਆ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਅੱਥਰੂ ਸਨ
ਤੇ ਫੇਰ ਦੁੱਲਾ ਭੱਟੀ

ਮਾਤਾ ਲੱਧੀ ਪਈ ਬੋਲਦੀ
ਕਹਿੰਦੀ ਸੁਣ ਦੁਲਿਆ ਸਰਦਾਰ ਵੇ
ਬੰਨੇ ਤੇ ਜੱਟ ਨਾ ਛੇੜੀਏ
ਓਹ ਤੇ ਕੱਢਦਾ ਈ ਗਾਲ ਹਜਾਰ ਵੇ
ਉੱਲੂ ਆਸ਼ਕ ਚੋਰ ਵੇ ਦੁਲਿਆ
ਤਿੰਨੋ ਮੰਗਦੇ ਕਾਲੀ ਰਾਤ ਵੇ
ਰੱਥਵਾਨ ਤੇ ਜੋਗੀ ਭੱਖੜਾ
ਕਦੇ ਮੰਗਦੇ ਨਾ ਬਰਸਾਤ ਵੇ

ਅੱਗਿਓਂ ਦੁੱਲਾ ਬੋਲਦਾ
ਵੇਖਾਂ ਅਕਬਰ ਦਾ ਮੈਂ ਜੋਰ ਨੀ
ਮੇਰਾ ਨਾ ਨਾ ਦੁਲਾ ਰੁਕਦੀ
ਮਾਤਾ ਰੱਖ ਦਿੰਦੀ ਕੁਝ ਹੋਰ ਨੀ
ਮੈਂ ਢਾਹਵਾ ਦਿਲੀ ਦੇ ਕਿੰਗਰਾ
ਨਾਲੇ ਕਰਾਂ ਲਹੋਰ ਤਬਾਹ ਨੀ
ਸਣੇ ਅਕਬਰ ਬੰਨਾ ਬੇਗਮ
ਪਾਵਾਂ ਪਿੰਡੀ ਵਾਲੇ ਰਾਹ ਨੀ
ਸਾਧੂ ਸਿੰਘ ਪੁੱਤਰ ਰੁਲਦਾ ਸਿੰਘ ਪਿੰਡ ਚੰਦ ਨਵਾਂ ਦੁਲੇ ਭੱਟੀ ਤੋ ਖੁਸ਼ ਹੋ ਕੇ ਵੀਹ ਰੁਪਏ ਮਾਣਕ ਨੂੰ ਇਨਾਮ ਦਿੰਦਾ
ਤੇ ਫੇਰ
ਮੈਂ ਚਾਦਰ ਕੱਢਦੀ ਨੀ
ਉਤੇ ਪਾਵਾਂ ਵੇਲਾਂ
ਸਾਡੇ ਪਿੰਡ ਦੇ ਟੇਸ਼ਨ ਤੇ ਨਾ ਰੁਕਦੀਆਂ ਰੇਲਾਂ
ਮੇਰਾ ਧਰਮੀ ਬਾਬਲ ਨੀ ਦੇਸ਼ਾਂ ਦਾ ਰਾਜਾ
ਮੈਂ ਆਖ ਕੇ ਬਾਪੂ ਨੂੰ ਰੇਲਾਂ ਰੁਕਾਵਟਾਂ
ਜਾਮਨ ਦੀ ਛਾਂ ਹੇਠਾਂ
ਨੀ ਮੈਂ ਪੀੜਾ ਢਾਹਵਾ

ਤੇ ਲਓ ਵੀ ਮਿੱਤਰੋ ਹੁਣ ਹੀਰ ਦੀ ਕਲੀ,
ਪਚਾਉਨਾ ਥੋਨੂੰ ਗੋਰਖ ਨਾਥ ਦੇ ਟਿੱਲੇ ਤੇ ਵਿਖਾਉਨਾ ਥੋਨੂੰ ਤੁਰਦੀ ਹੀਰ

ਓ ਤੇਰੇ ਟਿੱਲੇ ਤੋ ਔਹ ਸੂਰਤ ਦੀਹਦੀਂ ਆ ਹੀਰ ਦੀ
ਔਹ ਲੈ ਵੇਖ ਗੋਰਾ ਉਡਦੀ ਏ ਫੁਲਕਾਰੀ
ਬੁਲ ਪਤੀਸੀਆਂ ਉਹਦੀਆਂ
ਗੱਲਾਂ ਗਲ ਗਲ ਨਾਲ ਦੀਆਂ
ਟੋਆ ਠੋਡੀ ਦੇ ਵਿੱਚ ਨਾ ਪਤਲੀ ਨਾ ਭਾਰੀ
ਗੋਰੀ ਧੌਣ ਦੁਆਲੇ ਕਾਲੀ ਗਾਨੀ ਜੱਟੀ ਦੇ
ਚੰਨਣ ਗੇਲੀ ਨੂੰ ਜਿਉਂ ਨਾਗਾਂ ਕੁੰਡਲੀ ਮਾਰੀ
ਬੈਠੀ ਤਰਿਝਣਾ ਦੇ ਵਿੱਚ ਔਹ ਚਰਖੇ ਤੰਦ ਪਾਉਂਦੀ ਆ
ਵੇਖ ਕੇ ਰੰਗ ਜੱਟੀ ਦਾ ਤੋਬਾ ਕਰਨ ਲਵਾਦੀ

ਨੈਣ ਸੰਦਲੀ ਜੱਟੀ ਦੇ ਭਿੱਜ ਗੇ ਨੀ
ਘਰ ਪੰਡਤਾਂ ਦੇ ਮੁਰਗੇ ਰਿਝ ਗੇ ਨੀ
ਮੁੰਡੇ ਕਾਜੀਆਂ ਦੇ ਦਾਰੂ ਪੀਣ ਗਿਝ ਗੇ ਨੀ
ਤੱਗ ਟੁੱਟ ਗਿਆ ਸਾਰੀ ਸਾਰੀ ਵਈ ਦੁਨੀਆ ਦਾ

ਲੋਕਾਂ ਦੀ ਫਰਮਾਇਸ਼ ਤੇ ਮਾਣਕ ਨੇਲੱਗਣਾ ਹੀਰ ਦੀ ਏਹ ਕਲੀ ਚਾਰ ਵਾਰੀ ਸੁਣਾਈ ਸੀ !

ਮਾਣਕ ਓਦੇਂ ਵਾਕਿਆ ਈ ਵਾਦੇ ਮੁਤਾਬਕ ਤਾਰਿਆਂ ਚੜਿਆ ਤੀਕ ਗਾਉਂਦਾ ਰਿਹਾ ਸੀ
ਖਾੜੇ ਮੁਕੇ ਤੋ ਮੈ ਤੇ ਚਾਚਾ ਸਾਧੂ ਲੰਗੇਆਣਾ ਤੋਂ ਜੈ ਸਿੰਘ ਵਾਲੇ ਵਾਲੀ ਸੜਕ ਤੋਂ ਪਿੰਡ ਨੂੰ ਮੁੜੇ ਸੀ ਸਾਇਕਲ ਤੇ ਬੈਠੇ ਨੇ ਮੈਂ ਚਾਚੇ ਸਾਧੂ ਨੂੰ ਪੁਛਿਆ ਸੀ ਕੇ ਏਹ ਦੇਵ ਥਰੀਕੇ ਵਾਲਾ ਕੋਣ ਆ ਚਾਚੇ ਸਾਧੂ ਨੇ ਦਸਿਆ ਕੇ ਏਹ ਮਾਣਕ ਨੂੰ ਰਾਕਟ ਜੋੜ ਕੇ ਦਿੰਦਾ ਮਾਣਕ ਬਿਨਾਂ ਦੇਵ ਥਰੀਕਿਆਂ ਵਾਲਾ ਕੁਛ ਨੀ ਤੇ ਦੇਵ ਥਰੀਕਿਆਂ ਵਾਲਾ ਕੁਛ ਨੀਂ!ਕੇਰਾਂ ਥਰੀਕਿਆਂ ਆਲੇ ਨੇ ਰਕਾਟ ਜੋੜ ਕੇ ਕਿਸੇ ਹੋਰ ਗਵੱਈਏ ਨੂੰ ਦੇਤੇ ਏਸੇ ਗੱਲੋਂ ਦੋਵਾਂ ਦੀ ਵਿਗੜਗੀ ਤੇ ਫੇਰ ਦੋਹਵੇਂ ਵਾਹਵਾ ਚਿਰ ਨੀ ਬੋਲੇ ਤੇ ਫੇਰ ਥਰੀਕਿਆਂ ਵਾਲੇ ਨੇ ਰਕਾਟ ਜੋੜ ਕੇ ਮਾਣਕ ਨੂੰ ਦੇਤੇ ਫੇਰ ਵੇਖਲਾ ਦੋਹਾਂ ਦੀ ਬੱਲੇ ਬੱਲੇ ਆ !
ਅੱਛਾ!ਮੈਂ ਕਿਹਾ ਸੀ!

ਤੇ ਚਾਚਾ ਤੂੰ ਪੰਜ ਰੁਪਈਏ ਦਿੰਦਾ ਰਿਹਾ ਮਾਣਕ ਨੂੰ ਇਨਾਮ ਗੀਤਾਂ ਤੇ ਜਦੋਂ ਦੁੱਲਾ ਭੱਟੀ ਗਾਉਣ ਲੱਗਿਆ ਮਾਣਕ ਓਦੋਂ ਕਾਹਤੋਂ ਵੀਹ ਰੁਪਈਏ ਦਿੱਤੇ!

ਸ਼ੇਰਾ ਅਸੀਂ ਵੀ ਭੱਟੀ ਹੁੰਦੇ ਆ ਦੁੱਲੇ ਭੱਟੀ ਦੀ ਵੰਸ਼ ਚੋ,
ਦੁਲੇ ਭੱਟੀ ਨੇ ਅਕਬਰ ਬਾਦਸ਼ਾਹ ਦੇ ਨਾਸੀ ਧੂੰਆ ਸਾਰੀ ਉਮਰ ਸਿਦਕ ਤੋਂ ਡੋਲਿਆ ਮਾ ਦਾ ਯੋਧਾ ,ਪਾਕਿਸਤਾਨ ਚ ਓਹਦੀ ਸਮਾਧ ਆ ਦੱਸਦੇ ਆ ਬਹੁਤ ਵੱਢਾ ਮੇਲਾ ਲਗਦਾ ਓਥੇ ਹਰੇਕ ਸਾਲ ਅੰਗਰੇਜ ਜਾਂਦੇ ਜਾਂਦੇ ਮੇਰੇ ਬਾਬੇ ਨਾਨਕ ਦਾ ਜਰਮ ਸਥਾਨ ਨਨਕਾਣਾ ਸਾਹਿਬ ਤੇ ਦੁਲੇ ਭੱਟੀ ਵਰਗੇ ਯੋਧਿਆਂ ਦੀਆਂ ਯਾਦਗਿਰੀਆਂ ਆਪਣੇ ਨਾਲੋਂ ਤੋੜ ਗੇ ਪਰ ਦਿਲ ਚੋਂ ਕਿਥੇ ਨਿਕਲਦਿਆਂ ਏਹੋ ਜਿਹੀਆਂ ਥਾਵਾਂ!

ਜੈ ਸਿੰਘ ਵਾਲੇ ਦੇ ਰਾਹ ਚ ਜਦ ਅਸੀਂ ਜਦ ਪਹੁੰਚੇ ਤਾ ਖੱਬੇ ਨੂੰ ਅੱਧੇ ਕੁ ਕਿਲੇ ਤੇ ਇਕ ਮੋਟਰ ਚਲ ਰਹੀ ਸੀ ਤੇ ਇਕ ਕਿਸਾਨ ਕਣਕਾ ਨੂੰ ਪਾਣੀ ਲਾ ਰਿਹਾ ਸੀ!
ਮੋਟਰ ਤੇ ਪਹੁੰਚ ਕੇ ਚਾਚੇ ਸਾਧੂ ਨੇ ਅੱਧੀਆਂ ਜੇਬ ਚੋਂ ਕੱਢਿਆ ਸੀ,ਸਾਇਕਲ ਦੀ ਟੱਲੀ ਖੋਲੀ ਸੀ ਮੋਰੀ ਵਾਲੀ ਥਾਂ ਤੇ ਉਗਲ ਰੱਖ ਕੇ ਦਾਰੂ ਟੱਲੀ ਚ ਪਾ ਲਈ ਸੀ ਚੂਲੀ ਨਾਲ ਵਗਦੀ ਆੜ ਚੋਂ ਪਾਣੀ ਪਾ ਕੇ ਇਕੋ ਚਿੱਗੀ ਖਿੱਚ ਗਿਆ ਸੀ ,
ਖੜਾ ਬਾਈ ਕੱਪ ਲਿਆ ਦਿੰਦਾ ਜਰੈਂਦ ਕਰਲਾ ਮਾੜੀ ਜਿਹੀ,
ਨੱਕਾ ਮੋੜਦੇ ਕਿਸਾਨ ਨੇ ਸਾਨੂੰ ਕਿਹਾ ਸੀ! ਓਹਨੇ ਸਾਨੂੰ ਮੋਟਰ ਵੱਲ ਮੁੜਦਿਆਂ ਨੂੰ ਵੇਖ ਲਿਆ ਸੀ!
ਨੱਕਾ ਮੋੜ ਕੇ ਕਿਸਾਨ ਸਾਡੇ ਕੋਲ ਆ ਗਿਆ ਸੀ ,
ਬਾਈ ਯਾਰ ਇਕ ਮੂਲੀ ਪੱਟਲਾ,ਚਾਚੇ ਸਾਧੂ ਨੇ ਓਹਨੂੰ ਕਿਹਾ ਸੀ !
ਇਕ ਛੱਡ ਭਾਵੇਂ ਵੀਹ ਪੱਟ ਕਹਿ ਕੇ ਓਹ ਕੋਠੜੀ ਅੰਦਰ ਵੜ ਗਿਆ ਸੀ ਅੰਦਰੋਂ ਸਟੀਲ ਦਾ ਗਲਾਸ ਤੇ ਮਿਰਚ ਦੇ ਅਚਾਰ ਵਾਲਾ ਡੱਬਾ ਚੱਕ ਲਿਆਇਆ ਸੀ !ਚਾਚੇ ਨੇ ਇਕ ਪਿਗ ਸਟੀਲ ਵਾਲੇ ਗਲਾਸ ਚ ਪਾ ਲਿਆ ਸੀ ਤੇ ਤੂੰ ਬਾਈ ਆਵਦੇ ਵਾਸਤੇ ਵੀ ਗਲਾਸ ਲੈ ਆ ਮੈਂ ਕੱਲਾ ਪੀਦਾ ਚੰਗਾ ਨੀ ਲੱਗਦਾ!ਚਾਚੇ ਸਾਧੂ ਨੇ ਓਹਨੂੰ ਕਿਹਾ!
ਨਹੀਂ ਵੀਰ ਮੇਰੇ ਦੋ ਲਾਏ ਵੇ ਆ ਤੀਜਾ ਘਰੇ ਜਾ ਕੇ ਰੋਟੀ ਖਾਣ ਲੱਗਾ ਲਾਉਗਾਂ! ਚਾਚੇ ਸਾਧੂ ਨੇ ਪਿਗ ਫੇਰ ਅੰਦਰ ਮਾਰਿਆ ਸੀ!
ਆਹ ਵੀਰ ਅਚਾਰ ਲੈਲਾ ਸੁਕੀ ਤਾ ਅੰਦਰ ਪੱਟ ਦੂ ਤੇਰਾ ਅਚਾਰ ਚਾਚੇ ਸਾਧੂ ਅੱਗੇ ਰੱਖਦੇ ਕਿਸਾਨ ਨੇ ਕਿਹਾ ਸੀ!
ਚੰਗਾ ਬਾਈ ਚਲਦੇ ਆ ਨੇਰਾ ਵਾਵਾ ਹੋ ਗਿਆ ਏਹਦੀ ਮਾ ਤੇ ਦਾਦੀ ਤਾ ਬਾਰ ਚ ਖੜੀਆਂ ਹੋਣਗੀਆਂ ਅੱਜ ਮੈਨੂੰ ਗਾਲਾਂ ਪੱਕੀਆਂ ਪੈਣ ਗੀਆਂ ਲੇਟ ਹੋਣ ਕਰਕੇ!
ਦੇਸੀ ਦਾਰੂ ਚਾਚੇ ਸਾਧੂ ਨੂੰ ਭਰਿੰਡ ਵਾਂਗ ਲੜੀ ਸੀ ਸਾਇਕਲ ਤੇ ਚੜਦੇ ਨੇ ਨਾਬੀ ਪੱਗ ਟੇਢੀ ਕਰ ਲਈ ਸੀ ਸਰੂਰੇ ਚਾਚੇ ਨੇ ਕਿਸੇ ਦਾ ਗਾਇਆ ਗੀਤ ਆਪ ਗਾਉਣਾ ਸ਼ੁਰੂ ਕਰਤਾ

ਨੀ ਹੁਣ ਤੈਨੂੰ ਨੀਵੇਂ ਨਜਰ ਨਾ ਆਉਦੇ
ਜਦ ਤੋਂ ਉਚਿਆਂ ਦੀ ਹੋ ਗਈ
ਜਿਹੜਾ ਅੱਗੋ ਅੱਖਾਂ ਕੱਢਦਾ
ਦੁਨੀਆਂ ਓਸ ਤੋਂ ਡਰਦੀ ਏ
ਚੰਗਿਆਂ ਦਾ ਨਾ ਰਿਹਾ ਜਾਮਨਾ
ਦੁਨੀਆਂ ਲੁਚਿਆਂ ਦੀ ਹੋ ਗਈ ਏ

ਨੀ ਹੁਣ ਤੈਨੂੰ ਨੀਵੇਂ::::::::::::::::

ਪੱਕਾ ਵੇਖ ਕੇ ਕੱਚਾ ਢਾਉਣਾ
ਏਹ ਹੈ ਫਿਤਰਤ ਲੋਕਾਂ ਦੀ
ਚੂਸ ਕੇ ਖੂਨ ਹੋਰ ਥਾਂ ਲੱਭਣਾ
ਏਹ ਹੈ ਆਦਤ ਜੋਕਾਂ ਦੀ
ਨੀ ਤੂੰ ਵੀ ਜੋਕਾਂ ਵਰਗੀ ਹੋਗੀ
ਫੇਰ ਵੀ ਸੁਚਿਆਂ ਵਰਗੀ ਹੋਗੀ

ਨੀ ਹੁਣ ਤੈਨੂੰ ਨੀਵੇਂ ਨਜਰ ਨਾ ਆਉਦੇ
ਜਦ ਤੋਂ ਉਚਿਆ ਦੀ ਹੋ ਗਈ!

ਚਾਚੇ ਸਾਧੂ ਦਾ ਗੀਤ ਸੁਣਕੇ ਕਣਕਾ ਝੂਮ ਉਠੀਆਂ ਸਨ!
ਵਰੇ ਬੀਤ ਗਏ ਚਾਚੇ ਸਾਧੂ ਦਾ ਮਾਣਕ ਸੁਣਨ ਦਾ ਜੋਸ਼ ਭੋਰਾ ਵੀ ਮੱਠਾ ਨਾ ਪਿਆ ਫੇਰ ਮੈਂ ਲੁਧਿਆਣੇ ਪੜਨ ਚਲਾ ਗਿਆ ਓਥੇ ਹੋਸਟਲ ਵਿਚ ਰਹਿਣ ਲੱਗਾ ਸ਼ਨੀਵਾਰ ਐਤਵਾਰ ਜਦੋਂ ਪਿੰਡ ਆਉਦਾ ਤਾਂ ਚਾਚੇ ਸਾਧੂ ਨੇ ਕਹਿਣਾ ਕਾ ਮੈਨੂੰ ਵੀ ਕਿਸੇ ਦਿਨ ਲੁਧਿਆਣੇ ਲੈ ਜਾ ਆਵਦੇ ਨਾਲ ਨਾਲੇ ਤਾ ਮਾਣਕ ਨੂੰ ਮਿਲ ਕੇ ਆਵਾਂਗੇ ਹੱਥ ਮਿਲਾ ਕੇ ਜੱਫੀ ਪਾ ਕੇ ਖਿਚਿਉਣੀ ਆ ਫੋਟੋ ਮਾਣਕ ਨਾਲ,ਨਾਲੇ ਤੇਰਾ ਸ਼ਹਿਰ ਲੁਧੇਆਣਾ ਵੇਖ ਆਵਾਂਗੇ ਏਸੇ ਬਹਾਨੇ ਮੈਂ ਤਾਂ ਸ਼ੇਰਾ ਮੋਗਾ ਨੀ ਟੱਪਿਆ ਸਾਰੀ ਉਮਰ ਅਫਸੋਸ ਕੇ ਚਾਚੇ ਸਾਧੂ ਦੀ ਏਹ ਤਮੰਨਾ ਪੂਰੀ ਨੀ ਕਰ ਸਕਿਆ ਜਿਉਂਦੇ ਜੀ!
ਹੁਣ ਜਦੋਂ ਚਾਚੇ ਸਾਧੂ ਨੂੰ ਫੂਨ ਕਰਦਾਂ ਕਹੂ ਗਾ ਮਾਣਕ ਨੂੰ ਮਿਲਾਉਣ ਵਾਲੀ ਸ਼ੇਰਾ ਮੇਰੀ ਤੂੰ ਰੀਝ ਨੀ ਪੂਰੀ ਕੀਤੀ ਤੇ ਹੁਣ ਮਾਣਕ ਨੇ ਜਿਹੜੇ ਘਰ ਚ ਆਖਰੀ ਸਾਹ ਲਿਆ ਸੀ ਓਹਦੇ ਦਰਸ਼ਣ ਈ ਕਰਾ ਦੀ ਬਾਹਰੋਂ

ਚਾਚੇ ਸਾਧੂ ਨਾਲ ਵਾਅਦਾ ਕੀਤਾ ਕੇ ਐਤਕੀਂ ਮਾਣਕ ਦੇ ਘਰ ਦੇ ਬਾਹਰੋਂ ਨੀਂ ਅੰਦਰੋਂ ਵੀ ਦਰਸ਼ਣ ਕਰਵਾ ਕੇ ਲਿਆਉਗਾ
ਚਾਹ ਪੀ ਕੇ ਆਵਾਂਗੇ ਜਿਨ੍ਹਾਂ ਕੱਪਾ ਚ ਮਾਣਕ ਚਾਹ ਪੀਂਦਾ ਰਿਹਾ ਰੱਬ ਲੰਮੀ ਉਮਰ ਕਰੇ ਚਾਚੇ ਸਾਧੂ ਦੀ

ਬਲਰਾਜ ਬਰਾੜ ਚੋਟੀਆਂ ਠੋਬਾ

What's no 416.455.848484

26/06/2022

ਮੋਗੇ ਬਾਰੇ ਜਾਣਕਾਰੀ

ਮੋਗੇ ਦੀ ਸਥਾਪਨਾ ਮੋਗਾ ਸਿੰਘ ਗਿੱਲ ਜੀ ਨੇ ਕੀਤੀ। ਉਹਨਾਂ ਤੋਂ ਬਾਅਦ ਇਸ ਸ਼ਹਿਰ ਨੂੰ ਉਹਨਾਂ ਦੇ ਪੁੱਤਰਾਂ ਮੋਗਾ ਅਜੀਤ ਸਿੰਘ ਅਤੇ ਮੋਗਾ ਮਹਿਲ ਸਿੰਘ ਨੇ ਕੀਤਾ। ਮੋਗਾ ਸ਼ਹਿਰ 🛣️NH-95 ਤੇ ਵਸਿਆ ਹੋਇਆ ਹੈ। ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਵੱਲੋਂ 24 ਨਵੰਬਰ 1995 ਵਿੱਚ ਮੋਗੇ ਨੂੰ ਪੰਜਾਬ ਦਾ 17ਵਾਂ ਜਿਲ੍ਹਾ ਬਣਾਇਆ ਗਿਆ।ਇਸ ਤੋਂ ਪਹਿਲਾਂ ਇਹ ਫਰੀਦਕੋਟ ਦਾ ਹਿੱਸਾ ਸੀ। ਅਤੇ ਜਿਲਾ ਬਨਣ ਮਗਰੋਂ ਫਿਰੋਜ਼ਪੁਰ ਦੇ ਧਰਮਕੋਟ ਖੇਤਰ ਨੂੰ ਫਿਰੋਜ਼ਪੁਰ ਨਾਲੋਂ ਤੋੜ ਕੇ ਮੋਗੇ ਨਾਲ ਜੋੜਿਆ ਗਿਆ। ਮੋਗੇ ਜਿੱਲੇ ਵਿੱਚ 5 ਬਲਾਕ, 6 ਮਿਊਂਸੀਪਲ ਕਾਰਪੋਰੇਸ਼ਨ, 13 ਪੁਲਿਸ ਸਟੇਸ਼ਨ ਅਤੇ 322 ਪਿੰਡ ਹਨ।

1911 ਵਿੱਚ ਜਦੋਂ ਰੇਲ ਸੁਵਿਧਾ ਦਾ ਵਿਕਾਸ ਮੋਗਾ ਵਿੱਚ ਹੋਇਆ ਤਾਂ ਇਸਦੇ ਖੇਤਾਂ ਦੀ ਜਮੀਨ ਨੂੰ ਇੱਕ ਵੱਡੇ ਸ਼ਹਿਰ ਵਿੱਚ ਤਬਦੀਲ ਕਰ ਦਿੱਤਾ ਗਿਆ। ਜਿਸ ਨਾਲ ਮੋਗੇ ਦਾ ਵੀ ਬਹੁਤ ਵਿਕਾਸ ਹੋਇਆ। ਉਦੋਂ ਮੋਗਾ ਰੇਲਵੇ ਲਾਈਨਾਂ ਦਾ ਆਖਰੀ ਸਟਾਪ ਹੁੰਦਾ ਸੀ। ਉੱਦੋਂ ਜੀਰਾ, ਧਰਮਕੋਟ ਅਤੇ ਬੱਧਣੀ ਇਸ ਦੇ ਨੇੜੇ ਵੱਡੇ ਕਸਬੇ ਸਨ।

ਮੋਗੇ ਦੀ ਪਹਿਲੀ ਅਨਾਜ ਮੰਡੀ 1901 ਵਿੱਚ ਰੇਲਵੇ ਸਟੇਸ਼ਨ ਦੇ ਸਾਹਮਣੇ ਇੱਕ ਕਿਲੇ ਵਿੱਚ ਬਣਾਈ ਗਈ ਸੀ।

ਮੋਗਾ ਲਾਹੌਰ ਦੀ ਯਾਤਰਾ ਲਈ ਇੱਕ ਪ੍ਰਸਿੱਧ ਸਥਾਨ ਹੋਣ ਕਾਰਨ ਲੋਕ ਰੇਲ ਗੱਡੀਆਂ ਰਾਹੀਂ ਮੋਗੇ ਆਏ ਅਤੇ ਉਸ ਤੋਂ ਬਾਅਦ ਬੱਸਾਂ ਰਾਹੀਂ ਲਾਹੌਰ ਦੀ ਯਾਤਰਾ ਲਈ ਲਾਹੌਰ ਗਏ।1947 ਦੀ ਵੰਡ ਵੇਲੇ ਵੀ ਬਹੁਤ ਲੋਕ ਲਹਿੰਦੇ ਪੰਜਾਬ ਤੋਂ ਉੱਜੜ ਕੇ ਰੇਲ ਰਾਹੀਂ ਮੋਗੇ ਪਹੁੰਚੇ ਤੇ ਉੱਥੋਂ ਅੱਗੇ ਜਿੱਥੇ ਜਮੀਨ ਆਲਾਟ ਸਨ ਉੱਥੇ ਪਹੁੰਚੇ।

ਮੋਗਾ ਚਾਹ ਪੱਤੀ ਦੇ ਨਿਰਯਾਤ ਲਈ ਇੱਕ ਵਪਾਰਕ ਕੇਂਦਰ ਬਣ ਗਿਆ ਜਿਸ ਕਾਰਣ ਇਸ ਨੂੰ "ਮੋਗਾ ਚਾਹ ਜੋਗਾ" ਵੀ ਕਿਹਾ ਜਾਣ ਲੱਗਾ। ਭਾਵ ਵਿਕਾਸ ਕਰ ਰਹੇ ਮੋਗੇ ਅੰਦਰ ਉਸ ਸਮੇਂ ਸਿਰਫ ਵੇਚਣ ਲਈ ਵਰਤੀ ਜਾਣ ਵਾਲੀ ਕੀਮਤੀ ਚੀਜ ਚਾਹ ਹੀ ਸੀ।

ਮੋਗਾ ਦੋ ਤਿੰਨ ਕਾਰਣਾਂ ਕਾਰਨ ਮਸ਼ਹੂਰ ਸੀ । ਪ੍ਰਸਿੱਧ ਮੰਡੀ ਸੀ , ਰੇਲਵੇ ਸਟੇਸ਼ਨ ਹੋਣ ਕਾਰਨ ਲਗਭਗ 300 ਪਿੰਡ ਏਥੇ ਹੀ ਫਸਲ ਵੇਚਦੇ ਸਨ ਤੇ ਲੋੜੀਦੀਆਂ ਵਸਤਾਂ ਦੀ ਖਰੀਦ ਵੀ ਕਰਦੇ ਸਨ । ਏਥੇ ਚਾਹ ਪੱਤੀ ਦਾ ਵੱਡਾ ਡਿਪੂ ਸੀ । ਯਾਤਰੂ ਹੋਰ ਕੁਝ ਲਵੇ ਜਾਂ ਨਾਂ , ਚਾਹ ਜਰੂਰ ਲੈ ਜਾਂਦਾ ਕਿ ਹੋਰ ਕਿਤੋਂ ਮਿਲਣੀ ਨਹੀਂ । ਡਾਕਟਰ ਮਥਰਾ ਦਾਸ ਪ੍ਰਸਿੱਧ ਅੱਖਾਂ ਦਾ ਸਰਜਨ ਹੋਇਆ । ਉਸ ਨੇ ਡੀ. ਐਮ. ਕਾਲਜ , ਡੀ ਏ ਵੀ ਗਰਲਜ਼ ਸਕੂਲ, ਆਰੀਆ ਸਕੂਲ , ਡੀ ਏ ਵੀ ਕਾਲਜ , ਦੇਵ ਸਮਾਜ ਸਕੂਲ , ਦੇਵ ਸਮਾਜ ਹਾਈ ਸਕੂਲ ਖੁਲਵਾਏ। ਮੋਗਾ ਵਿਦਿਆ ਦੀ ਕਾਂਸ਼ੀ ਸੀ ਉਸ ਸਮੇਂ ।

ਅੰਗਰੇਜ ਸ਼ਾਸਨ ਨੇ ਉਪਾਧੀ ਦਿੱਤੀ । ਮਥਰਾ ਦਾਸ ਨੇ ਉਪਾਧੀ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਕੁਝ ਦੇਣਾ ਹੈ ਤਾਂ ਇੰਡਸਟਰੀ ਦਿਓ, ਸ਼ਹਿਰ ਦਾ ਟੈਕਸ ਮਾਫ ਕਰੋ। ਇੰਜ ਹੋਇਆ ਵੀ । ਟੈਕਸ ਮਾਫ ਹੋਇਆ, ਨੈਸਲੇ ਡੇਅਰੀ ਆਈ । ਮੋਗੇ ਦਾ ਨਾਮ ਮੋਗਾ ਮਥਰਾ ਦਾਸ ਪ੍ਰਸਿੱਧ ਹੋਇਆ। ਅਜੇ ਵੀ ਮੇਰੇ ਜਿਹੇ ਪੁਰਾਣੇ ਖੁੰਢ ਮੋਗਾ ਮਥਰਾ ਦਾਸ ਕਹਿੰਦੇ ਹਨ । ਅੰਗਰੇਜ ਸ਼ਾਸਨ ਵਲੋਂ ਮਥਰਾ ਦਾਸ ਦੇ ਕਹਿਣ ਤੇ ਬਹੁਤ ਵੱਡਾ ਸਿਵਲ ਹਸਪਤਾਲ ਮੋਗਾ ਵਿਖੇ ਬਣਾਇਆ ਗਿਆ ਜਿਸ ਦੀ ਪੁਰਾਤਨ ਇਮਾਰਤ ਅੱਜ ਵੀ ਮੌਜੂਦ ਹੈ । ਡਾ. ਮਥਰਾ ਦਾਸ ਨੇ ਵਿਗਿਆਨਕ ਆਧਾਰ ਤੇ ਦਿਸ਼ਾ ਆਧਾਰ ਤੇ ਗੁਣੀਏ ਵਿੱਚ ਨਵਾਂ ਮੋਗਾ ਬਣਾਇਆ, ਨਾਮ ਹੈ ਮਾਡਲ ਟਾਊਨ। ਗਲੀਆਂ ਦੇ 1 ਤੋਂ 9 ਨੰਬਰ ਹਨ । ਲੋਕ ਮਾਡਲ ਟਾਊਨ ਨਹੀਂ ਕਹਿੰਦੇ , ਗਲੀ ਨੰਬਰ ਪ੍ਰਸਿੱਧ ਹਨ।

ਮੋਗੇ ਤੋਂ ਲਾਹੌਰ 45 ਮੀਲ ਹੈ । ਅੰਗਰੇਜ ਸ਼ਾਸਨ ਦੌਰਾਨ ਮੋਗੇ ਤੋਂ ਲਾਹੌਰ ਕੋਲੇ ਨਾਲ ਚੱਲਣ ਵਾਲੀ 🚌 ਬੱਸ ਜਾਂਦੀ ਸੀ ਸੇਵਕ ਟਰਾਂਸਪੋਰਟ ਦੀ , ਜਿਸਨੂੰ ਬਾਦਲ ਸਰਕਾਰ ਸਮੇਂ ਖਤਮ ਹੋਣਾ ਪਿਆ। ਮੋਗੇ ਦਾ ਤਾਂਗਾ/ਟਾਂਗਾ ਅੱਡਾ ਮਸ਼ਹੂਰ ਹੁੰਦਾ ਸੀ। ਸਾਈਕਲ/ ਘੋੜੇ/ ਪੈਦਲ ਤੋਂ ਬਾਅਦ ਯਾਤਰਾ ਦਾ ਸਾਧਨ ਤਾਂਗੇ ਹੀ ਸਨ । ਬਾਘੇ ਪੁਰਾਣੇ ਕੋਲ ਮੋਗੇ ਰਸਤੇ ਵਿੱਚ " ਗਿੱਲ " ਪਿੰਡ ਦੇ ਤਾਰੂ ਅਮਲੀ ਦਾ ਤਾਂਗਾ ਸ਼ਿੰਗਾਰ ਕਰਕੇ ਤੇ ਅਮਲੀ ਦੀ ਕਾਟੋ ਫੁੱਲਾਂ ਤੇ ਹੋਣ ਤੇ ਲਾਈਆਂ ਹੇਕਾਂ ਕਰਕੇ ਪ੍ਰਸਿੱਧ ਸੀ ।

ਉਸ ਨੇ ਹੇਕ ਲਾਉਣੀ " ਤਾਗਾਂ ਵਾਹ ਗਿਆ ਗਿੱਲਾਂ ਦਾ ਤਾਰੂ , ਲੋਕ ਐਵੇਂ ਧੰਦ ਪਿੱਟਦੇ " ।

ਮੋਗੇ ਤੋੰ ਤੇ ਮੋਗੇ ਨੂੰ ਭਾਰ ਢੋਣ ਲਈ ਗੱਡੇ ਚਲਦੇ ਸਨ । ਮੋਗਾ ਹਰ ਤਰਾਂ ਵਪਾਰ, ਵਿਦਿਆ, ਸਿਹਤ ਸਹੂਲਤ ਤੇ ਟਰਾਂਸਪੋਰਟ ਦੀ ਉਤਰੀ ਭਾਰਤ ਦੀ ਹੱਬ ਤੇ ਸੁੱਕੀ ਬੰਦਰਗਾਹ ਸੀ। ਮੋਗੇ ਦੀ ਮਾਲ ਮੰਡੀ ( ਪਸ਼ੂਆਂ) ਦੀ ਪ੍ਰਸਿੱਧ ਸੀ ।
ਕੁੜੀਆਂ ਚਿੜੀਆਂ ਦੀ ਪ੍ਰਸਿੱਧ ਬੋਲੀ ਸੀ ," ਤੈਨੂੰ ਮੋਗੇ ਦੀ ਮੰਡੀ ਤੇ ਆਵਾਂ ਵੇਚ ਮੁੰਡਿਆ।
" ਪੁਰਾਣੇ ਮੋਗੇ ( ਹਾਕਮ ਦਾ ਅਗਵਾੜ ) ਦੇ ਇਕ ਕੋਨੇ ਚੜਦੇ ਪਾਸੇ ਢਾਬ ਸੀ ਜੋ ਪਾਣੀ ਪੂਰਤੀ ਦਾ ਸਾਧਨ ਸੀ ਤੇ ਛਿਪਦੇ ਪਾਸੇ ਟੋਬਾ ਸੀ ਜਿਸ ਵਿੱਚੋਂ ਔਰਤਾਂ ਗਰਮੀ ਵਿਚ ਮਿੱਟੀ ਪੁੱਟ ਕੇ ਲਿਆਉੰਦੀਆਂ ਸਨ । ਢਾਬ ਨੇੜੇ ਸਾਧ ਦਾ ਡੇਰਾ ਸੀ ਜੋ ਲੰਘਦੀਆਂ ਔਰਤਾਂ ਨਾਲ ਹਾਸਾ ਠੱਠਾ ਕਰ ਲੈਂਦਾ ਸੀ। ਔਰਤਾਂ ਨੇ ਸਾਧ ਦੀ ਪ੍ਰਸਿੱਧ ਬੋਲੀ ਘੜੀ ਸੀ ,

" ਪਿੰਡਾਂ ਵਿੱਚੋਂ ਪਿੰਡ ਸੁਣੀਂਦਾ , ਪਿੰਡ ਸੁਣੀਂਦਾ ਮੋਗਾ ।
ਉਰਲੇ ਪਾਸੇ ਢਾਬ ਸੁਣੀਂਦੀ , ਪਰਲੇ ਪਾਸੇ ਟੋਭਾ ।
ਢਾਬ ਕਿਨਾਰੇ ਸਾਧੂ ਰਹਿੰਦਾ , ਘਰ-ਘਰ ਜਿਸਦੀ ਸ਼ੋਭਾ।
ਆਉੰਦੀ ਜਾਂਦੀ ਨੂੰ ਘੜਾ ਚੁਕਾਉੰਦਾ , ਮਗਰੋਂ ਮਾਰਦਾ ਗੋਡਾ
ਲੱਕ ਤੇਰਾ ਪਤਲਾ ਜਿਹਾ , ਭਾਰ ਸਹਿਣ ਨਾ ਜੋਗਾ।"

ਮੋਗੇ ਏਰੀਏ ਦਾ ਇਹ ਵੀ ਗੀਤ ਬੱਚੇ ਅਕਸਰ ਗਾਉਂਦੇ ਹਨ-
ਬੱਧਣੀ ਪੈਸੇ ਠੱਗਣੀ,
ਮੋਗਾ ਚਾਹ ਯੋਗਾ,
ਜੁਗਰਾਵਾ ਠੰਡੀਆਂ ਛਾਵਾਂ,
ਲੁਧਿਆਣੇ ਲੋਅ ਵਗਦੀ,
ਵੇ ਮੈਂ ਕਿਹੜੇ ਸ਼ਹਿਰ ਨੂੰ ਜਾਵਾਂ।

ਬਾਲੀਵੁੱਡ ਅਦਾਕਾਰ Sonu Sood, ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗੀਤਕਾਰ, ਡਇਰੈਕਟਰ, ਫਿਲਮ ਲੇਖਕ ਸਰਦਾਰ Amardeep Singh Gill, ਪੰਜਾਬੀ ਗਾਇਕ Sippy Gill , Gill Hardeep, Gagan Kokri, ਗੀਤਕਾਰ Gill Raunta ਮਿਊਜ਼ਿਕ ਡਾਇਰੈਕਟਰ Laddi Gill ਮੋਗੇ ਜਿਲੇ ਦੇ ਹੀ ਰਹਿਣ ਵਾਲੇ ਹਨ । ਦੁਨੀਆ ਦਾ ਮਸ਼ਹੂਰ ਵਿਗਿਆਨਕ ਦਲੀਪ ਸਿੰਘ ਕਪਾਨੀ 44 ਪੇਟੈਂਟ ਦਾ ਮਾਲਕ ਤੇ ਔਪਟੀਕਲ ਫਾਈਬਰ ਕੇਬਲ ਦਾ ਖੋਜੀ ਮੋਗੇ ਪੜਿਆ ਤੇ ਮੋਗੇ ਜ਼ਿਲੇ ਦਾ ਜੰਮਪਲ ਸੀ । ਕਨੇਡਾ ਦੀ ਪ੍ਰਸਿੱਧ ਐਮ ਪੀ ਰੂਬੀ ਢੱਲਾ ਮੋਗੇ ਦੀ ਵਾਸੀ ਤੇ ਸੁਨਿਆਰ ਕੌਮ ਦਾ ਮਾਣ ਹੈ । ਗੁਰਬਖਸ਼ ਸਿੰਘ ਐਮ ਪੀ ਕਨੇੇਡਾ ਮੋਗੇ ਜਿਲੇ ਦਾ ਮਾਣ ਹੈ । ਹਾਈਟੋਨ ਰੇਡੀਓ ਨਾਮ ਦੀ ਦੁਕਾਨ ਰੇਡੀਓ, ਤਵੇ ਵਾਲੇ ਵਾਜੇ ਬਣਾਉਣ ਵੇਚਣ ਦੀ ਪੰਜਾਬ ਦੀ ਪ੍ਰਸਿੱਧ ਦੁਕਾਨ ਸੀ।

ਕੁੜੀਆਂ ਦੀ ਕ੍ਰਿਕਟ ਟੀਮ ਦੀ ਖਿਡਾਰਨ ਹਰਮਨਪ੍ਰੀਤ ਕੌਰ ਮੋਗੇ ਜ਼ਿਲੇ ਦੀ ਪੈਦਾਵਾਰ ਹੈ । ਪ੍ਰਸਿੱਧ ਅਰੂਜ਼ੀ ਸ਼ਾਇਰ ਅਮਰ ਸੂਫ਼ੀ, ਮਹਿੰਦਰ ਸਾਥੀ , ਡਾਕਟਰ ਸੁਰਜੀਤ ਬਰਾੜ, ਨਿਰੰਜਨ ਬੋਹਾ,ਪ੍ਰੋਫੈਸਰ ਸਾਧੂ ਸਿੰਘ , ਵਿਅੰਗ ਲੇਖਕ ਕੇ ਐਲ ਗਰਗ ਤੇ ਪ੍ਰਸਿੱਧ ਸ਼ਾਸ਼ਤਰੀ ਗਾਇਕ ਜਨਾਬ ਬਰਕਤ ਸਿੱਧੂ ਨੇ ਵੀ ਮੋਗੇ ਦਾ ਮਾਣ ਵਧਾਇਆ ਹੈ। ਪ੍ਰਸਿੱਧ ਵਿਅੰਗ ਲੇਖਕ ਤੇ ਸਿਆਸਤਦਾਨ ਗੁਰਨਾਮ ਸਿੰਘ ਤੀਰ ਸਾਹਿਬ ਤੇ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਮੋਗੇ ਜ਼ਿਲੇ ਦੇ ਸਨ ।

ਮੋਗਾ ਪੰਜਾਬ ਦੀ ਸਿਆਸਤ ਦੀ ਧੁੰਨੀ ਵਜੋਂ ਵੀ ਜਾਣਿਆ ਜਾਂਦਾ ਹੈ ,,
ਮੋਗੇ ਦੇ ਗੁਲਾਬੀ ਬਾਗ ਦੀ ਟਰੱਕ ਬਾਡੀ ਦੂਰ ਦੂਰ ਤੀਕ ਮਸ਼ਹੂਰ ਹੈ ,,
ਮੋਗੇ ਦੀਆਂ ਜੀਪਾਂ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਮਸ਼ਹੂਰ ਹਨ ,,,

ਬੱਚਿਆਂ ਦੇ ਮਾਹਿਰ ਡਾਕਟਰ ਸਤਪਾਲ ਅੱਜ ਵੀ ਜਿਉਂਦੇ ਹਨ , ਓਹਨਾਂ ਤੋਂ ਲਗਭਗ ਨੇੜੇ ਦੇ ਇਲਾਕੇ ਦੇ ਅੱਸੀ ਤੋਂ ਪਹਿਲਾਂ ਜੰਮੇ ਸਾਰੇ ਲੋਕਾਂ ਨੇ ਦਵਾਈ ਲਈ ਹੈ।
ਵਿਸ਼ੇਸ਼ ਧੰਨਵਾਦ ਧਨਵੰਤ ਸਿੱਧੂ ਜੀ

ਕੁਲਵਿੰਦਰ ਸੰਧੂ ਜੀ ਦੀ ਲਿਖਤ

ਛੱਤਾਂ ਉੱਤੋਂ ਬਰਫਾਂ ਵਾਂਗੂੰ ਖੁਰ ਗਏ ਸਾਡੇ ਚਾਅ ਨੀ ਜਿੰਦੇਪਹਿਲਾਂ ਵਾਲੇ ਬੁੱਤ ਈ ਹੋ ਗਏਰੱਬ ਕੋਈ ਹੋਰ ਬਣਾ ਨੀ ਜਿੰਦੇਲੇਖਾਂ ਵਾਲੇ ਵਰਕੇ ਉੱਤੇਫਿਰ...
28/11/2021

ਛੱਤਾਂ ਉੱਤੋਂ ਬਰਫਾਂ ਵਾਂਗੂੰ
ਖੁਰ ਗਏ ਸਾਡੇ ਚਾਅ ਨੀ ਜਿੰਦੇ
ਪਹਿਲਾਂ ਵਾਲੇ ਬੁੱਤ ਈ ਹੋ ਗਏ
ਰੱਬ ਕੋਈ ਹੋਰ ਬਣਾ ਨੀ ਜਿੰਦੇ

ਲੇਖਾਂ ਵਾਲੇ ਵਰਕੇ ਉੱਤੇ
ਫਿਰ ਗਈ ਲਾਲ ਸਿਆਹੀ
ਛਾਵਾਂ ਵਾਲੇ ਪਾੜੇ ਕਾਗਦ
ਫਿਕਰਾਂ ਦੀ ਲੀਹ ਵਾਹੀ
ਅੱਖਰ ਬਣਕੇ ਨਾਗ ਦਮੂੰਹੇ
ਲੜ ਗਏ ਸਾਡੇ ਪਿੰਡੇ

ਸਾਡੇ ਪੱਲੇ ਰੱਕੜ ਰੋੜੇ
ਤੇ ਉਹਨਾ ਸੁਰਗੀਂ ਵਾਸਾ
ਉਹਨਾ ਹੱਥੀਂ ਥਹੀਆਂ ਰਕਮਾਂ
ਸਾਡੇ ਹੱਥੀਂ ਕਾਸਾ
ਪੈਰੀਂ ਰੋਲਣ ਟੁੱਕੜ ਸੁੱਚੇ
ਸਾਨੂੰ ਕਿਉਂ ਨੀ ਦਿੰਦੇ

ਲੀਰਾਂ ਪਿੰਜ ਕੇ ਤਨ ਕੱਜੇ ਨੇ
ਉਹਨਾਂ ਪਾੜੇ ਆਪੂੰ
ਹੱਥਾਂ ਨੂੰ ਕੰਮ ਵਿਹਲ ਜੇ ਦੇਵੇ
ਮੈਂ ਵੀ ਸੋਹਣਾ ਜਾਪੂੰ
ੳਹਨਾਂ ਨਰਮ ਮੁਲਾਇਮ ਕਰ ਨੇ
ਸਾਡੇ ਪੋਟੇ ਥਿੰਦੇ

ਜੱਗ ਤੇ ਰਿਜਕ ਖਿਲਾਰ ਕੇ ਦਾਤੇ
ਸਾਂਵੇਂ ਕਿਉਂ ਨੀ ਵੰਡੇ
ਇਕਨਾਂ ਪੈਰੀਂ ਮਖਮਲ ਦਰੀਆਂ
ਇੱਕਨਾਂ ਮੌਰੀਂ ਡੰਡੇ
ਇਕਨਾਂ ਜੰਮਣ ਸਾਰ ਈ ਮਾਲਕ
ਇਕਨਾਂ ਮਰਨ ਕਰਿੰਦੇ

ਛੱਤਾਂ ਉੱਤੋਂ ਬਰਫਾਂ ਵਾਂਗੂੰ
ਖੁਰ ਗਏ ਸਾਡੇ ਚਾਅ ਨੀ ਜਿੰਦੇ
ਪਹਿਲਾਂ ਵਾਲੇ ਬੁੱਤ ਈ ਹੋ ਗਏ
ਰੱਬ ਕੋਈ ਹੋਰ ਬਣਾ ਨੀ ਜਿੰਦੇ

✍🏼 : ਭੁਪਿੰਦਰ ਭੁੱਲਰ

ਮੋਗਾ ਸਿਰਫ ਚਾਹ ਜੋਗਾ ਈ ਨਹੀ ਹੋਰ ਵੀ ਬਹੁਤ ਕੁ�

16/09/2021

ਵੀਡੀਓ ਥੱਲੇ ਜਾ ਕੇ ਦੇਖੋ ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ.ਅਸੀ ਆਵਦੇ ਪੇਜ਼ ਤੇ ਤੁਹਾਨੂੰ ਹੋਣ

Address

Moga

Telephone

+919780213050

Website

Alerts

Be the first to know and let us send you an email when ਮੋਗੇ ਵਾਲੇ posts news and promotions. Your email address will not be used for any other purpose, and you can unsubscribe at any time.

Share