Punjab Investment Consultancy

Punjab Investment Consultancy It takes 20-25 years to build a reputation and yet it takes only few minutes to ruin it!

25/08/2026

ਨਿਫਟੀ ਵਿੱਚ ਪਿਛਲੇ 2 ਸਾਲਾਂ ਦੌਰਾਨ ਵੱਡੀ ਤੇਜ਼ੀ ਨਹੀਂ ਆਈ। ਬਾਜ਼ਾਰ ਵਿੱਚ ਵੱਡੀ ਗਿਰਾਵਟ ਆਉਣ ਦੀ ਬਜਾਏ ਇਹ ਕਾਫ਼ੀ ਸਮੇਂ ਤੋਂ ਇੱਕ ਸੀਮਿਤ ਰੇਂਜ ਵਿੱਚ ਚੱਲ ਰਿਹਾ ਹੈ। ਇਸ ਨੂੰ Time Correction ਕਿਹਾ ਜਾ ਸਕਦਾ ਹੈ।

ਸਧਾਰਨ ਸ਼ਬਦਾਂ ਵਿੱਚ, ਜਦੋਂ ਬਾਜ਼ਾਰ ਪਹਿਲਾਂ ਬਹੁਤ ਤੇਜ਼ੀ ਨਾਲ ਵਧ ਜਾਂਦਾ ਹੈ, ਤਾਂ ਹਰ ਵਾਰ ਉਸ ਨੂੰ 20–30% ਡਿੱਗਣਾ ਜ਼ਰੂਰੀ ਨਹੀਂ। ਕਈ ਵਾਰ ਬਾਜ਼ਾਰ ਲੰਬੇ ਸਮੇਂ ਤੱਕ ਜ਼ਿਆਦਾ ਨਹੀਂ ਵਧਦਾ, ਜਦਕਿ ਇਸ ਦੌਰਾਨ ਕੰਪਨੀਆਂ ਦੀ ਕਮਾਈ ਵਧਦੀ ਰਹਿੰਦੀ ਹੈ। ਇਸ ਨਾਲ ਸ਼ੇਅਰਾਂ ਦੀ valuation ਹੌਲੀ-ਹੌਲੀ reasonable ਹੋ ਜਾਂਦੀ ਹੈ।

ਇਸ ਨੂੰ valuation correction ਕਹਿ ਸਕਦੇ ਹਾਂ।

ਉਦਾਹਰਨ ਲਈ, ਜੇ ਕਿਸੇ ਕੰਪਨੀ ਦੀ ਕਮਾਈ ₹100 ਹੈ ਅਤੇ ਸ਼ੇਅਰ ਦੀ ਕੀਮਤ ₹2,000 ਹੈ, ਤਾਂ P/E 20 ਹੈ। ਜੇ ਕੁਝ ਸਾਲਾਂ ਬਾਅਦ ਕਮਾਈ ₹150 ਹੋ ਜਾਵੇ ਪਰ ਸ਼ੇਅਰ ਦੀ ਕੀਮਤ ₹2,000 ਹੀ ਰਹੇ, ਤਾਂ P/E ਲਗਭਗ 13 ਹੋ ਜਾਵੇਗਾ।

ਮਤਲਬ, ਸ਼ੇਅਰ ਦੀ ਕੀਮਤ ਨਹੀਂ ਡਿੱਗੀ, ਪਰ valuation ਸਸਤੀ ਹੋ ਗਈ।

ਇਸ ਲਈ ਮੌਜੂਦਾ ਬਾਜ਼ਾਰ ਨੂੰ ਸਿਰਫ਼ “ਬਾਜ਼ਾਰ ਨਹੀਂ ਵੱਧ ਰਿਹਾ” ਕਹਿਣਾ ਠੀਕ ਨਹੀਂ। ਇਹ earnings ਨੂੰ ਪੁਰਾਣੀਆਂ ਉੱਚੀਆਂ valuations ਨਾਲ ਮਿਲਾਉਣ ਦੀ ਇੱਕ ਕੁਦਰਤੀ ਪ੍ਰਕਿਰਿਆ ਵੀ ਹੈ।

ਜੇ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਕੰਪਨੀਆਂ ਦੀ earnings growth ਚੰਗੀ ਰਹਿੰਦੀ ਹੈ ਅਤੇ valuation reasonable ਰਹਿੰਦੇ ਹਨ, ਤਾਂ ਬਾਜ਼ਾਰ ਕੋਲ ਦੁਬਾਰਾ ਚੰਗੇ returns ਦੇਣ ਲਈ ਮਜ਼ਬੂਤ ਆਧਾਰ ਬਣ ਸਕਦਾ ਹੈ।

ਇਸ ਲਈ ਮੌਜੂਦਾ time correction ਨੂੰ ਸਿਰਫ਼ ਨਿਰਾਸ਼ਾ ਵਜੋਂ ਨਹੀਂ ਦੇਖਣਾ ਚਾਹੀਦਾ। ਕਈ ਵਾਰ ਬਾਜ਼ਾਰ ਦੀ ਅਗਲੀ ਵੱਡੀ ਤੇਜ਼ੀ ਦੀ ਤਿਆਰੀ ਉਸ ਸਮੇਂ ਹੁੰਦੀ ਹੈ ਜਦੋਂ ਬਾਜ਼ਾਰ ਕੁਝ ਸਮੇਂ ਲਈ ਬੋਰਿੰਗ ਲੱਗਦਾ ਹੈ।

ਹਾਲਾਂਕਿ returns ਦੀ ਕੋਈ ਗਾਰੰਟੀ ਨਹੀਂ ਹੁੰਦੀ ਅਤੇ ਬਾਜ਼ਾਰ ਵਿੱਚ ਉਤਾਰ-ਚੜ੍ਹਾਅ ਹਮੇਸ਼ਾ ਰਹੇਗਾ।

15/07/2026

ਸੰਜੋਏ ਭੱਟਾਚਾਰੀਆ ਬੁੱਢਾ ਨਿਵੇਸ਼ਕ ਆ ਭਾਰਤ ਦਾ Charlie Munger ਕਹਿ ਲਈਏ.

ਉਹ Max Gunther ਦਾ ਨਾਮ ਬੜੀ ਇੱਜ਼ਤ ਨਾਲ ਲੈਂਦਾ ਏ ਤੇ ਕਹਿੰਦਾ ਏ ਵੀ ਓਹਦੀ ਕਿਤਾਬ ਏ LUCK ਵਾਰੇ ਉਹ ਜ਼ਰੂਰ ਪੜੋ.

ਮੈਂ ਪੜਨੀ ਸ਼ੁਰੂ ਕੀਤੀ ਏ ਵਾਕਿਆ ਹੀ ਬਾਕਮਾਲ ਗਿਆਨ ਏ.

ਕਿਤਾਬ ਦਾ ਵਿਸ਼ਾ ਸਿੱਧਾ ਜਿਹਾ ਏ ਵੀ ਤੁਸੀਂ ਕਿਸਮਤ ਵਾਲੇ ਕਿਵੇਂ ਬਣਨਾ ਏ ਵਾਕਿਆ ਹੀ ਇਹੀ ਵਿਸ਼ਾ ਏ ਤੇ ਇਹ ਬੰਦਾ ਜੋਤਸ਼ੀ ਨਹੀਂ ਏ.

ਉਹ ਕਹਿੰਦਾ ਵੀ ਅਗਰ ਤੁਸੀਂ ਆਪਣੀ ਕਾਮਜਾਬੀ ਨੂੰ ਕਿਸਮਤ ਦੇ ਸਹਾਰੇ ਆਈ ਮੰਨੋਗੇ ਤਾਂ ਚੰਗਾ ਹੋਵੇਗਾ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਤੁੱਕਾ ਲੱਗ ਗਿਆ ਜਾਂ ਕੋਈ ਹੋਰ ਫੈਕਟਰ ਤੁਹਾਡੇ ਪੱਖ ਚ ਬੈਠ ਗਿਆ.

ਨਾਲ ਦੀ ਨਾਲ ਉਹ ਕਹਿੰਦਾ ਵੀ ਅਗਰ ਤੁਸੀਂ ਆਪਣੀ ਕਾਮਜਾਬੀ ਨੂੰ ਕਿਸਮਤ ਸਹਾਰੇ ਆਈ ਮੰਨ ਕੇ ਚਲੋਗੇ ਤਾਂ ਤੁਸੀਂ ਬਦਕਿਸਮਤੀ ਤੋਂ ਬਚ ਜਾਊਗੇ ਕਿਉਂਕਿ ਤੁਸੀਂ ਆਪਣਾ ਸਭ ਕੁੱਝ ਨਹੀਂ ਝੋਕ ਦਿਓਗੇ ਇੱਕ ਉਸੇ Bet ਚ.

ਉਹ ਕਹਿੰਦਾ ਵੀ ਅਗਰ ਤੁਸੀਂ ਇਵੇਂ ਚਲਦੇ ਹੋ ਤਾਂ ਤੁਸੀਂ ਆਪਣੀਆ ਗਲਤੀਆਂ ਨੂੰ ਫੜਨ ਦੀ ਸ਼ਕਤੀ ਵੱਧ ਜਾਊਗੀ.

ਮੈਂ ਜਾਂਦੇ ਜਾਂਦੇ ਮਾਰਕੀਟ ਦੇ ਹਾਲਤ ਵਾਰੇ ਇੱਕ ਟਿੱਪਣੀ ਕਰਨੀ ਚਾਹੁੰਦਾ ਵੀ ਜਦੋਂ ਤੱਕ ਟਰੰਪ ਰਾਸ਼ਟਰਪਤੀ ਆ ਸਾਹ ਸੂਤ ਕੇ ਰੱਖੋ ਕੁੱਝ ਨੀ ਪਤਾ ਇਹਦਾ ਕਦ ਕੀ ਕਰ ਦੇਵੇ.

13/06/2026

ਮੈਂ ਕੁੱਝ ਸਮਾਂ ਪਹਿਲਾਂ ਇੱਕ honrary captain toਸੁਣਿਆ ਸੀ ਵੀ ਭਾਰਤੀ ਫੌਜ ਨੂੰ ਬਹੁਤ ਤਗੜੇ ਰਹਿਣਾ ਪੈਂਦਾ ਕਿਉਂਕਿ ਪਾਕਿਸਤਾਨੀ ਵੀ ਵਾਲੇ ਤਗੜੇ ਨੇ.

ਤੇ ਉੱਨੇ ਕਿਹਾ ਵੀ ਚੀਨੇ ਵਾਲੇ ਔਖੇ ਹੋਣਗੇ ਸਿੱਧੀ ਜ਼ਮੀਨੀ ਜੰਗ ਉਨ੍ਹਾਂ ਨੂੰ ਅਗਰ ਲੜਨੀ ਪੈ ਗਈ.

ਮੈਂ ਉਦੋਂ ਉਨ੍ਹਾਂ ਦੀ ਗੱਲ ਠੀਕ ਠਾਕ ਹੀ ਲੱਗੀ ਸੀ ਪਰ ਹੁਣ ਜੋ ਰੋਲ ਪਾਕਿਸਤਾਨ ਦੇ ਸੈਨਾ ਮੁੱਖੀ ਨੇ ਇਰਾਨ ਤੇ ਅਮਰੀਕਾ ਵਿਚਾਲੇ ਨਿਭਾਇਆ ਏ ਓਹਦੇ ਹਿਸਾਬ ਨਾਲ ਮੈਨੂੰ ਉਨ੍ਹਾਂ ਸਾਹਿਬ ਹੁਣਾ ਦੀ ਗੱਲ ਬਿਲਕੁੱਲ ਠੀਕ ਲੱਗਦੀ ਏ.

ਅਗਰ ਵਾਕਿਆ ਹੀ ਸੰਧੀ ਤੇ ਦਸਤਖ਼ਤ ਹੁੰਦੇ ਆਂ ਤਾਂ ਮਾਰਕੀਟ ਉੱਪਰ ਜਾਊਗੀ ਤੇ ਉਸ ਹਾਲਤ ਚ ਤੁਹਾਡਾ ਤੇ ਮੇਰਾ ਜਰਨਲ ਸਾਹਿਬ ਦਾ ਧੰਨਵਾਦ ਕਰਨਾ ਬਣਦਾ ਏ😂😂

08/06/2026

ਇੱਕ ਬੇਤੁੱਕੀ ਜਿਹੀ ਗੱਲ ਹੈ ਕਿ ਜੇ ਬਾਂਦਰ ਦੇ ਹੱਥ ਕ੍ਰਿਪਾਨ ਆ ਜਾਵੇ ਤਾਂ ਉਹ ਸਭ ਤੋਂ ਪਹਿਲਾਂ ਆਪਣਾ ਹੀ ਨੁਕਸਾਨ ਕਰੇਗਾ।

ਟਰੰਪ ਵੱਲ ਵੇਖ ਕੇ ਕਈ ਵਾਰ ਕੁਝ ਇਵੇਂ ਹੀ ਮਹਿਸੂਸ ਹੁੰਦਾ ਹੈ।

ਧਾਰਮਿਕ ਕੱਟੜਤਾ ਮੇਰਾ ਵਿਸ਼ਾ ਨਹੀਂ, ਪਰ ਇਤਿਹਾਸ ਅਤੇ ਮੌਜੂਦਾ ਹਾਲਾਤ ਦੋਵੇਂ ਦੱਸਦੇ ਹਨ ਕਿ ਇਹ ਬਹੁਤ ਖ਼ਤਰਨਾਕ ਚੀਜ਼ ਹੈ। ਇਸਰਾਈਲ ਇਸ ਵੇਲੇ ਇਸਦੀ ਇੱਕ ਪ੍ਰਤੱਖ ਉਦਾਹਰਨ ਬਣਿਆ ਹੋਇਆ ਦਿਖਾਈ ਦਿੰਦਾ ਹੈ।

ਮੌਜੂਦਾ ਹਾਲਾਤ ਵੇਖ ਕੇ ਮੈਨੂੰ ਨਹੀਂ ਲੱਗਦਾ ਕਿ 2026 ਬਾਜ਼ਾਰਾਂ ਲਈ ਕੋਈ ਬਹੁਤ ਖੁਸ਼ਗਵਾਰ ਸਾਲ ਸਾਬਤ ਹੋਵੇਗਾ।

ਮੈਨੂੰ ਇਹ ਵੀ ਨਹੀਂ ਲੱਗਦਾ ਕਿ ਟਰੰਪ ਅਤੇ ਇਰਾਨ ਵਿਚਕਾਰ ਕੋਈ ਆਸਾਨੀ ਨਾਲ ਹੱਲ ਨਿਕਲ ਆਵੇਗਾ, ਅਤੇ ਦੂਜੇ ਪਾਸੇ ਇਸਰਾਈਲ ਵੀ ਹਾਲਾਤਾਂ ਨੂੰ ਇੰਨੀ ਸੌਖੀ ਤਰ੍ਹਾਂ ਸੁਲਝਣ ਦੇਵੇਗਾ। ਮਸਲਾ ਬਹੁਤ ਹੀ ਉਲਝਿਆ ਹੋਇਆ ਹੈ—ਸ਼ਾਇਦ ਉਨਾ ਜਿੰਨਾ ਉੱਪਰੋਂ ਦਿਸਦਾ ਹੈ, ਉਸ ਤੋਂ ਵੀ ਵੱਧ।

ਚਾਰਲੀ ਮੰਗਰ ਦਾ ਇੱਕ ਵਿਚਾਰ ਮੈਨੂੰ ਅਕਸਰ ਯਾਦ ਆਉਂਦਾ ਹੈ ਕਿ ਇਨਸਾਨ ਨੂੰ ਸਭ ਤੋਂ ਵੱਧ ਨਿਰਾਸ਼ਾ ਉਦੋਂ ਹੁੰਦੀ ਹੈ ਜਦੋਂ ਉਸ ਦੀਆਂ ਉਮੀਦਾਂ ਬਹੁਤ ਵੱਡੀਆਂ ਹੋਣ।

ਮਿਸਾਲ ਵਜੋਂ, ਜੇ ਤੁਸੀਂ ਸੋਚ ਕੇ ਬੈਠੇ ਹੋ ਕਿ ਘਰ ਵਾਲੀ ਬਹੁਤ ਸੁਆਦ ਚਾਹ ਬਣਾ ਕੇ ਲਿਆਵੇਗੀ, ਤੇ ਉਹ ਆਮ ਜਿਹੀ ਚਾਹ ਲੈ ਆਵੇ, ਤਾਂ ਮਨ ਖਿਝ ਜਾਂਦਾ ਹੈ। ਪਰ ਜੇ ਤੁਸੀਂ ਸਿਰਫ਼ ਇਹੀ ਸੋਚਿਆ ਹੋਵੇ ਕਿ ਚਾਹ ਬਣ ਜਾਵੇ, ਫਿਰ ਉਹ ਜਿਹੀ ਮਰਜ਼ੀ ਹੋਵੇ, ਤੁਸੀਂ ਆਰਾਮ ਨਾਲ ਪੀ ਲੈਂਦੇ ਹੋ।

ਬਾਜ਼ਾਰਾਂ ਵਿੱਚ ਵੀ ਇਸ ਵੇਲੇ ਕੁਝ ਐਸਾ ਹੀ ਲੱਗਦਾ ਹੈ। ਇਹ ਉਹ ਸਮਾਂ ਨਹੀਂ ਜਿੱਥੇ ਵੱਡੀਆਂ ਉਮੀਦਾਂ ਬੰਨ੍ਹੀਆਂ ਜਾਣ। ਇਸ ਸਾਲ ਤਾਂ “ਜੋ ਮਿਲ ਜਾਵੇ, ਉਹੀ ਭਲਾ” ਵਾਲਾ ਰਵੱਈਆ ਹੀ ਵਧੇਰੇ ਢੁੱਕਵਾਂ ਲੱਗਦਾ ਹੈ।

ਤਦ ਤੱਕ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਦੁਨੀਆ ਦੇ ਆਗੂਆਂ ਨੂੰ ਸੁਮੱਤ ਬਖ਼ਸ਼ੇ, ਅਤੇ ਖ਼ਾਸ ਕਰਕੇ ਟਰੰਪ ਨੂੰ ਵੀ।

25/05/2026

ਥੋੜੀ ਅਜੀਬ ਗੱਲ ਆ ਮੈਨੂੰ ਥੋੜ੍ਹਾ ਗਿਆਨ ਦੀ ਵੀ ਘਾਟ ਏ ਪਰ ਮੈਨੂੰ ਲੱਗਦਾ 1991 ਦੀ ਕੁਵੇਤ ਜੰਗ ਤੋਂ ਬਿਨਾਂ ਅਮਰੀਕਾ ਨੇ ਜਦ ਵੀ ਦੂਜੇ ਮੁਲਖ ਪੰਗਾ ਲਿਆ ਏ ਹਮੇਸ਼ਾ ਘਾਟੇ ਚ ਹੀ ਗਿਆ ਏ.

ਇਸ ਵਾਰ ਇਰਾਨ ਤੋਂ ਆਰਥਿਕ ਸੇਨਕਸ਼ਨ ਸ਼ਾਇਦ ਚੁਕੀਆ ਜਾਣ ਤੇ ਇਰਾਨ ਆਪਣਾ ਸੋਧਿਆ ਯੂਰੇਨੀਅਮ ਅਮਰੀਕਾ ਨੂੰ ਚੁੱਕਾ ਦੇਵੇ.

ਅਗਰ ਇਵੇਂ ਵਾਪਰਦਾ ਤਾਂ ਇਰਾਨ ਇੱਕ ਬਹੁਤ ਤਾਕਤਵਰ ਪਾਵਰ ਬਣ ਕੇ ਉੱਭਰ ਸਕਦੀ ਏ ਖਾੜੀ ਖੇਤਰ ਚ.

ਦੇਖਦੇ ਆ ਭਵਿੱਖ ਦੀ ਬੁੱਕਲ ਚੋਂ ਕੀ ਨਿੱਕਲਦਾ!

19/05/2026

ਮੈਨੂੰ ਕਾਫ਼ੀ ਪੀਣੀ ਕਾਫੀ ਪਸੰਦ ਏ. CCD ਦੀ ਕਾਫੀ ਬਾਕੀਆਂ ਤੋਂ ਵਧੀਆ ਹੁੰਦੀ ਏ ਤੇ ਵੈਸੇ ਮਾਹੌਲ ਵੀ BARISTA ਆਦਿ ਨਾਲੋਂ ਕਿਤੇ ਚੰਗਾ ਹੁੰਦਾ ਏ.

ਮੈਂ ਕਈ ਵਾਰ ਸੋਚਿਆ ਵੀ ਕੁੱਝ CCD ਦੇ ਸ਼ੇਅਰ ਖਰੀਦ ਲਈਏ ਪਰ ਪਿੱਛਲੇ 7-8 ਸਾਲ ਵਾਲੇ ਗੰਦੇ ਲੰਘੇ ਆ, ਅਜੇ ਵੀ ਕਰਜਾ ਏ ਕੌਣ ਚਲਾ ਰਿਹਾ ਏ ਕੁੱਝ ਨੀ ਪਤਾ ਪਰ ਕਾਫੀ ਅੱਜ ਵੀ ਪੂਰੀ ਸਵਾਦ ਬਣਦੀ ਏ ਤੇ ਕੈਫੇ ਵਧੀਆ ਚੱਲ ਰਹੇ ਨੇ ਚਾਹੇ ਬਹੁਤੇ ਕੈਫੇ ਬੰਦ ਹੋ ਚੁੱਕੇ ਨੇ ਤੇ ਕੰਪਨੀ ਇਸ ਵੇਲੇ bankruptcy ਚ ਏ.

Bankruptcy ਮੇਰੀ ਸਮਝ ਤੋਂ ਬਾਹਰ ਦੀ ਚੀਜ਼ ਆਂ ਤੇ ਮੈਨੂੰ ਐਨੀ ਕਾਨੂੰਨੀ ਦਾਓ ਪੇਚਾ ਦੀ ਸਮਝ ਨਹੀਂ ਏ ਵੀ ਕੀ ਹੋ ਸਕਦਾ ਏ. ਬੈਂਕਰ ਹੋਣ ਕਾਰਨ ਤੁਹਾਡੇ ਤੋਂ ਵੱਧ ਸਮਝ ਏ ਪਰ ਉਹ ਐਨੀ ਨਹੀਂ ਕਿ ਇਸ ਹੀਰਿਆਂ ਦੀ ਖਾਣ ਦੀ ਡੂੰਘਾਈ ਚ ਉਤਰਨ ਦਾ ਦਮ ਦਿਖਾ ਸਕਾਂ.

Nick Sleep, ਇੱਕ ਅੰਗਰੇਜ ਇਨਵੈਸਟਰ ਆ, ਉਹ ਆਪਣੇ ਲੈੱਟਰ ਚ ਇੱਕ ਗੱਲ ਕਹਿੰਦਾ ਏ ਵੀ ਜਦੋਂ ਮਾਰਕੀਟ ਦੀ ਹਾਲਤ ਜਿਆਦਾ ਖਰਾਬ ਹੋਵੇ ਤਾਂ ਇਹ ਸੋਚ ਲਵੋ ਵੀ ਆਉਣ ਵਾਲਾ ਸਮਾਂ ਇਸ ਤੋਂ ਖਰਾਬ ਨੀ ਹੋਣ ਵਾਲਾ!

ਮੈਂ ਸਾਰੀ ਇਰਾਨ ਵਾਰ ਦੇ ਸਮੇਂ ਇਹ ਜਪਦਾ ਰਿਹਾ ਵੀ ਆਉਣ ਵਾਲਾ ਸਮਾਂ ਇਸ ਤੋਂ ਖਰਾਬ ਨੀ ਹੋ ਸਕਦਾ, ਕਦੇ ਕਦੇ ਲੱਗਦਾ ਸੀ ਵੀ ਹੋਰ ਲਫ਼ੜੇ ਪੈ ਸਕਦੇ ਆ ਪਰ ਸਭ ਕੁੱਝ ਲੰਘਦਾ ਗਿਆ, ਜੰਗ ਅਜੇ over ਨਹੀਂ ਹੋਈ ਪਰ ਹੁਣ ਮੈਨੂੰ ਲੱਗਦਾ ਜਿੰਨੇ ਵਧੀਆ ਪਿੱਛਲੇ ਰਿਕਵਰੀ ਦੇ ਦਿਨ ਗਏ ਨੇ ਉੱਨਾ ਚੰਗੇ ਅਗਲੇ ਦਿਨ ਨੀ ਜਾ ਸਕਦੇ.

ਇਹ ਫਾਰਮੂਲਾ ਮੇਰੇ ਲਈ ਕਾਫੀ ਵਧੀਆ ਰਿਹਾ ਖੁਦ ਦੀ ਮਾਨਸਿਕ ਹਾਲਤ ਵਧੀਆ ਰੱਖਣ ਚ.

ਮੈਨੂੰ ਇਹ ਵੀ ਲੱਗਦਾ ਕਿ ਜਿੰਨੇ ਖਰਾਬ ਦੋ ਸਾਲ ਮਾਰਕੀਟ ਲਈ ਗਏ ਆ ਅਗਲੇ ਦੋ ਸਾਲ ਏਦੂ ਵੱਧ ਜਾ ਏਨੇ ਖਰਾਬ ਜਾਣ ਸੰਭਾਵਨਾ ਅਜੇ ਬਹੁਤ ਘੱਟ ਏ. ਸੋ ਹੁਣ ਮਨ ਨੂੰ ਤਸੱਲੀ ਦਿੱਤੀ ਜਾ ਸਕਦੀ ਏ ਵੀ ਮੇਰੇ ਪੈਸੇ ਜੋ ਅੱਗੇ ਲੱਗਣਗੇ ਜਾ ਜੋ ਲੱਗੇ ਨੇ ਉਨ੍ਹਾਂ ਨੂੰ ਵਧਦੇ ਦੇਖਣ ਲਈ ਤਰਸਣਾ ਨਹੀਂ ਪਾਊਗਾ.

ਇੱਕ ਬੰਦੇ ਦਾ ਪੋਰਟਫਾਲਿਓ ਖਰਾਬ ਪ੍ਰਫਾਰਮ ਕਰ ਸਕਦਾ ਏ, ਮੱਤਲਬ ਕਿਸੇ ਦਾ ਵੀ ਕਰ ਸਕਦਾ ਏ ਮੇਰਾ ਪੋਰਟਫਾਲਿਓ ਵੀ ਖਰਾਬ ਕਰ ਸਕਦਾ ਏ ਪਰ ਸਾਰੀ ਮਾਰਕੀਟ ਏਡਾ ਖਰਾਬ ਕਰੂ ਸੰਭਾਵਨਾ ਘੱਟ ਏ.

ਇਹ Stoic ਤਰੀਕਾ ਏ ਬਾਜ਼ਾਰ ਵਾਰੇ ਸੋਚਣ ਦਾ, ਤੁਸੀਂ ਵੀ ਇਵੇਂ ਸੋਚ ਸਕਦੇ ਹੋ, ਜਾ ਤੁਸੀਂ ਜਿਵੇੰ ਚਾਹੋ ਸੋਚ ਸਕਦੇ ਹੋ ਤੇ decline ਨੂੰ ਸਹਾਰ ਸਕਦੇ ਹੋ.

ਸੋਚਣ ਨੂੰ ਲੱਗਦਾ ਏ ਵੀ ਜੰਗ ਖ਼ਤਮ ਹੋ ਗਈ ਕਦੇ ਕਦੇ ਇਹ ਲੱਗਦਾ ਏ ਵੀ ਜੰਗ ਚੱਲੀ ਜਾ ਰਹੀ ਏ, ਅਜੇ ਹੋਰ ਬਹੁਤ ਕੁੱਝ ਹੋ ਸਕਦਾ ਏ ਇਹਦੇ ਚ ਪਰ ਕੱਲ ਕੀ ਹੋਵੇਗਾ ਇਹ ਕੱਲ ਹੀ ਜਾਣਦਾ ਏ.

ਇੱਕ ਵੀਰ ਜੀ ਪੇਜ਼ ਤੇ ਕਹਿ ਰਹੇ ਸੀ ਉੱਨਾ ਨੇ OMC ਭਾਵ IOCL HPCL ਚ ਪੈਸੇ ਲਾਏ ਨੇ ਕਿਉਂਕਿ ਤੇਲ ਦਾ ਰੇਟ ਜਲਦੀ ਹੀ ਥੱਲੇ ਆ ਜਾਊਗਾ ਮੈਨੂੰ ਲੱਗਦਾ ਵੀ ਕੁੱਝ ਵੀ ਹੋ ਸਕਦਾ ਏ, ਤੇਲ ਦਾ ਕੋਈ ਭਰੋਸਾ ਨਹੀਂ ਏ ਰੁਪਏ ਦਾ ਕੋਈ ਭਰੋਸਾ ਨਹੀਂ ਏ. ਪਰ ਇਹ ਸਭ ਸਾਲ ਖੰਡ ਲਈ ਹੀ ਮੈਟਰ ਕਰਦਾ ਉਸ ਤੋਂ ਬਾਅਦ ਕੋਈ ਵਾਲੀ Value ਨਹੀਂ ਰਹਿ ਜਾਂਦੀ, ਭਾਵ ਇਸ ਸਭ ਕਾਸੇ ਸੀ Expiry ਦਾਤੇ ਨੇੜੇ ਹੀ ਏ.

ਇਹ ਪੋਸਟ ਕੁੱਝ ਦਿਨ ਪਹਿਲੇ ਲਿੱਖੀ ਸੀ, ਪੋਸਟ ਕਰਨ ਤੋਂ ਰਹਿ ਗਈ ਸੀ ਹੋ ਸਕਦਾ ਏ ਕੁੱਝ ਫਰਕ ਲੱਗੇ ਅੱਜ ਦੀ ਮਾਰਕੀਟ ਦੀ ਹਾਲਤ ਨਾਲੋਂ, ਮੈਂ ਦੁਬਾਰਾ edit ਕਰਨ ਨਾਲੋਂ ਜਿਵੇੰ ਸੀ ਉਵੇਂ ਹੀ ਪੋਸਟ ਕਰ ਰਿਹਾ.

07/04/2026

ਮੈਨੂੰ ਇੱਕ ਸਵਾਲ ਕੀਤਾ ਜਾਂਦਾ ਵੀ ਭਾਜੀ SIP ਕਿਉਂ, LUMP SUM ਕਿਉਂ ਨਹੀਂ?

ਤੁਸੀਂ ਇਹੋ ਜਿਹੇ ਹਾਲਾਤਾਂ ਚ ਜਦ ਪਤਾ ਨੀ ਕਲ੍ਹ ਕੀ ਹੋਣਾ ਇਕੱਠੇ ਪੈਸੇ ਲਾਓਗੇ, ਬੱਸ ਪੈਸੇ ਇਕੱਠੇ ਕਰਕੇ ਬੈਠੇ ਰਹੋਗੇ.

ਕੁੱਝ ਸੱਜਣ ਪੇਜ਼ ਤੇ ਕਹਿੰਦੇ ਆ ਵੀ ਉਨ੍ਹਾਂ ਨੂੰ ਪਤਾ ਸੀ ਵੀ Bottom ਕਦ ਆਉਣੀ ਤੇ ਉਨ੍ਹਾਂ ਨੇ ਸਾਰਾ ਪੈਸਾ Bottom ਦੇ ਆਸ ਪਾਸ ਹੀ ਲਾਇਆ, ਮੈਨੂੰ ਲੱਗਦਾ ਉਹ ਅਗਲੇ ਅੰਬਾਨੀ ਅਡਾਨੀ ਹੋਣਗੇ.

ਇੱਕ ਅੰਕੜਾ ਜੋ ਮੈਂ ਕਦੇ ਵੇਖਿਆ ਹੀ ਨਹੀਂ ਸੀ, ਅਗਰ ਤੁਸੀਂ 2008 ਵਾਲੇ DECLINE ਤੋਂ ਪਹਿਲੇ ਨਿਵੇਸ਼ ਕੀਤਾ ਸੀ ਤਾਂ ਤੁਹਾਡੇ ਪੈਸੇ ਦੁਗਣੇ ਹੋਣ ਨੂੰ 10 ਸਾਲ ਲੱਗੇ ਪਰ ਅਗਰ ਤੁਸੀਂ ਉਸੇ ਪੈਸੇ ਦੀ SIP ਕੀਤੀ ਹੁੰਦੀ ਤਾਂ ਤੁਹਾਡੇ ਪੈਸੇ 3.5 ਗੁਣਾਂ ਹੁੰਦੇ 😭. ( ਇਹ ਅੰਕੜਾ ਲੱਗਭਗ ਠੀਕ ਏ ਪਰ ਪੂਰੀ ਤਰ੍ਹਾਂ ਠੀਕ ਏ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਵੀ ਕਿਸੇ LINKEDIN ਪੇਜ਼ ਤੋਂ ਹੀ ਲਿਆ ਏ )

SIP ਮੱਤਲਬ ਪੈਸੇ ਤੁਹਾਡੇ ਖਾਤੇ ਚੋਂ ਗਏ, ਤੁਸੀਂ ਖਰਚ ਨੀ ਸਕਦੇ, ਬੱਚਤ ਹੋ ਗਈ.

SIP ਮੱਤਲਬ ਕੋਈ ਜ਼ੋਰ ਨੀ ਬੱਸ ਆਪਣੇ ਆਪ ਤੁਹਾਡੇ ਪੈਸੇ ਲੱਗੀ ਜਾ ਰਹੇ ਨੇ ਤੁਸੀਂ ਬੱਸ ਬੈਠੇ ਹੋ ਅਰਾਮ ਨਾਲ, ਤੇ SIP ਦੇ ਸਬੰਧ ਚ ਸਭ ਤੋਂ ਕਮਾਲ ਦੀ ਗੱਲ ਇਹੀ ਆ ਕਿ ਇੱਕ ਵਾਰ ਸ਼ੁਰੂ ਕਰਨ ਤੋਂ ਬਾਅਦ ਤੁਸੀਂ ਕੁੱਝ ਨੀ ਕਰਨਾ ਹੁੰਦਾ.

ਅਖੀਰ ਚ ਜੰਗ ਵਾਰੇ ਜਦ ਤੱਕ ਖ਼ਤਮ ਨੀ ਹੁੰਦੀ ਤੱਦ ਤੱਕ ਇਹ ਖ਼ਤਮ ਹੋਈ ਨਹੀਂ ਮੰਨੀ ਜਾਊਗੀ.

ਕੱਚਾ ਤੇਲ 6-7 ਮਹੀਨੇ ਮਹਿੰਗਾ ਰਹਿ ਸਕਦਾ ਸ਼ਾਇਦ ਇਸ ਤੋਂ ਵੀ ਲੰਬਾ ਤੇ ਇਹ ਬਾਜ਼ਾਰ ਨੂੰ ਕੁੱਝ ਹੱਦ ਤੱਕ ਪ੍ਰਭਾਵਿਤ ਕਰੇਗਾ ਪਰ ਕਿੰਨਾ ਕੁ ਕਰੇਗਾ ਕੁੱਝ ਨੀ ਕਹਿ ਸਕਦੇ.

ਅਖੀਰ ਤੇ ਬੱਸ ਬੈਠੇ ਰਹੋ ਜੋ ਹੈ ਉੱਨੂੰ ਫੜ ਕੇ ਤੇ ਜੋ ਖਰੀਦ ਸਕਦੇ ਹੋ ਖਰੀਦੀ ਜਾਓ.

23/03/2026

ਕਾਫੀ ਮਾੜਾ ਸਮਾਂ ਚੱਲ ਰਿਹਾ ਮਾਰਕੀਟ ਚ ਇਸ ਸਮੇਂ.

ਕਾਫੀ ਦਰਦਨਾਕ ਹਾਲਤ ਨੇ.

ਇਸ ਮੌਕੇ ਅਗਰ ਕੁੱਝ ਨਵਾਂ ਮਾਰਕੀਟ ਚ ਪਾ ਸਕੋ ਤਾਂ ਬਹੁਤ ਵਧੀਆ.

ਪਰ ਸਭ ਤੋਂ ਜ਼ਰੂਰੀ ਹੈ ਅਰਾਮ ਨਾਲ ਬੈਠਣਾ, ਬੱਸ ਅਰਾਮ ਨਾਲ ਬੈਠਣਾ.

ਤੇ ਤਦ ਤੱਕ ਬੈਠੇ ਰਹਿਣਾ ਜਦ ਤੱਕ ਸਭ ਕੁੱਝ ਠੀਕ ਨਹੀਂ ਹੋ ਜਾਂਦਾ.

14/03/2026

ਇਰਾਨ ਜੰਗ ਤੇ ਆਪਣੇ ਪੋਰਟਫਾਲਿਓ

ਰੌਲਾ ਬਹੁਤ ਏ, ਮੈਂ ਤੁਹਾਨੂੰ ਮਸਲਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ.

ਇਰਾਨ ਚਾਹੁੰਦਾ ਏ ਕਿ ਉਹ ਪਰਮਾਣੂ ਹਥਿਆਰ ਬਣਾ ਲਵੇ, ਯੂਰੇਨੀਅਮ ਦੀ ਸੁਧਾਈ ਕਰ ਰਿਹਾ ਤੇ ਅੰਦਾਜ਼ਾ ਏ ਵੀ ਏਨੀ ਕੁ ਸੋਧਿਆ ਯੂਰੇਨੀਅਮ ਇਰਾਨ ਲੈਕੇ ਬੈਠਾ ਵੀ ਬੰਬ ਬਣਾ ਲਊਗਾ ਜਾਂ ਵਾਲੀ ਛੇਤੀ ਮੱਤਲਬ 5-7 ਮਹੀਨੇ ਚ ਉਸ ਲੈਵਲ ਤੇ ਪਹੁੰਚ ਜਾਊਗਾ.

ਨਾਰਥ ਕੋਰੀਆ ਕੋਲੇ ਬੰਬ ਆ ਓਹਨਾ ਵੱਲ ਕੋਈ ਮੂੰਹ ਨੀ ਕਰਦਾ ਸੋ ਇਰਾਨ ਦੀ ਇਸ ਵੇਲੇ ਇਹ ਮਜਬੂਰੀ ਬਣੀ ਹੋਈ ਏ ਵੀ ਬੰਬ ਬਣਾ ਲਈਏ.

ਸ਼ੀਆ ਸੁੰਨੀ ਤੇ ਯਹੂਦੀਆ ਦੇ ਆਪਸੀ ਰਿਸ਼ਤੇ ਪਹਿਲਾਂ ਹੀ ਕਾਫੀ ਉਲਝੇ ਹੋਏ ਨੇ ਅਮਰੀਕਾ ਨੇ ਉਹ ਹੋਰ ਵੀ ਉਲਝਾ ਦਿੱਤੇ ਨੇ. ਇਰਾਨ ਹਮਾਸ ਹੇਜ਼ਬੁਲਾ ਤੇ ਹਾਊਥੀਆ ਰਾਹੀਂ ਅਸਿੱਧੇ ਤਰੀਕੇ ਨਾਲ ਲੜ ਰਿਹਾ ਏ ਇਜਰਾਇਲ ਤੇ ਬਾਕੀ ਸੁੰਨੀ ਮੁਲਖਾਂ ਨਾਲ.

ਇਹ ਹੈ ਪਿੱਛੋਂਕੜ ਇਸ ਜੰਗ ਦਾ.

ਟਰੰਪ ਨੇ ਹਮਲਾ ਕਰਕੇ ਵਾਲੀ ਅਜੀਬ ਜਿਹੀ ਹਾਲਤ ਪੈਦਾ ਕਰ ਲਈ.

ਟਰੰਪ ਨੂੰ ਕੀ ਲੱਗਦਾ ਸੀ ਮੈਨੂੰ ਚੰਗੀ ਤਰ੍ਹਾਂ ਨੀ ਪਤਾ ਪਰ ਜੋ ਉਹ ਚਾਹੁੰਦਾ ਸੀ ਇਰਾਨ ਨੇ ਓਹਦਾ ਉਲਟ ਕੀਤਾ.

ਟਰੰਪ ਨੂੰ ਲੱਗਦਾ ਸੀ ਵੀ 5-7 ਦਿਨ ਚ ਇਰਾਨ ਵਾਲੇ ਸ਼ਾਤ ਹੋ ਜਾਣਗੇ ਤੇ ਮੈਂ ਉਨ੍ਹਾਂ ਤੋਂ ਧੱਕੇ ਨਾਲ ਕੁੱਝ ਨਾਂ ਕੁੱਝ ਤਾਂ ਮੰਨਵਾ ਹੀ ਲਊਂਗਾ.

ਪਰ ਇਰਾਨ ਬਿਲਕੁੱਲ ਉਲਟ ਚੱਲ ਰਿਹਾ ਉਹ ਕੇਵਲ ਲੜ ਹੀ ਨੀ ਰਿਹਾ ਸਗੋਂ ਉਨੇ ਹੋਰਮੁਜ਼ ਦਾ ਰਾਹ ਵੀ ਬੰਦ ਕਰਤਾ, ਏਥੇ ਪੂਰੀ ਗੇਮ ਬਦਲ ਗਈ.

ਦੁਨੀਆ ਦਾ 20% ਕੱਚਾ ਤੇਲ ਇਥੋਂ ਦੀ ਲੰਘਦਾ, ਤੇ ਇਸਦਾ 1/3 ਹਿੱਸਾ ਦੁਬਈ ਤੇ ਸਾਊਦੀ ਬਾਈਪਾਸ ਕਰ ਜਾਣਗੇ.

ਜਦ ਤੇਲ ਦੀ ਸਪਲਾਈ ਘੱਟ ਗਈ ਤਾਂ ਤੇਲ ਮਹਿੰਗਾ ਹੋ ਜਾਊਗਾ, 100 USD ਤੋਂ ਉੱਪਰ ਤੇਲ ਜਾਣ ਦਾ ਮੱਤਲਬ ਆ ਮਹਿੰਗਾਈ.

ਮਹਿੰਗਾਈ ਦਾ ਮੱਤਲਬ ਏ REPO ਰੇਟ ਵਧਣਗੇ, ਇਹਦੇ ਨਾਲ FD ਦੇ ਰੇਟ ਵਧਣਗੇ ਤੇ ਇਹਦੇ ਨਾਲ ਸਟਾਕ ਘੱਟ ATTRACTIVE ਹੋ ਜਾਣਗੇ (ਇਵੇਂ ਕਿਵੇਂ ਹੋਊਗਾ ਥੋੜ੍ਹਾ ਗੁੰਝਲਦਾਰ ਮਸਲਾ ਏ )

ਭੂਤਕਾਲ ਚ ਸਾਡੇ ਕੋਲੇ ਇਹੋ ਜਿਹੇ ਤਿੰਨ ਮੌਕੇ ਸੀ

ਯੂਕਰੇਨ ਦੀ ਲੜਾਈ ਕੁੱਝ ਖਾਸ ਨੀ ਹੋਇਆ ਕਿਉਂਕਿ ਕਾਫੀ ਘੱਟ ਤੇਲ ਫਸਿਆ ਸੀ ਤੇ ਸਾਊਦੀ ਤੇਜੀ ਨਾਲ ਉਤਪਾਦਨ ਵਧਾ ਗਏ ਗੇਮ ਏਡੀ ਲੰਬੀ ਨੀ ਉਲਝੀ.

ਜਦੋਂ ਇਰਾਕ ਨੇ ਕੁਵੇਤ ਤੇ ਹਮਲਾ ਕੀਤਾ ਸੀ, ਘੰਟਿਆ ਚ ਇਰਾਕ ਨੂੰ ਕੁੱਟਕੇ ਅਮਰੀਕੀ ਸਭ ਕੁੱਝ ਖੋਲ ਗਏ ਸੀ 90-91 ਚ.

ਸਭ ਤੋਂ ਖਤਰਨਾਕ ਸੀ OIL EMBARGO ਉਦੋਂ ਵੀ ਲਫੜਾ ਇਜਰਾਈਲ ਦਾ ਹੀ ਪਿਆ ਸੀ ਤੇ 10 ਸਾਲ ਦੁਨੀਆਂ ਭਰ ਦੇ ਬਾਜ਼ਾਰ 10 ਸਾਲ ਮੰਦੇ ਚ ਰਹੇ ਸੀ. Oil Embargo ਦਾ ਮੱਤਲਬ ਸੀ ਮੁਸਲਿਮ ਤੇਲ ਉਤਪਾਦਕ ਮੁਲਖਾਂ ਨੇ ਅਮਰੀਕਾ ਨੂੰ ਤੇਲ ਵੇਚਣ ਤੋਂ ਨਾਹ ਕਰਤੀ. ਅਮਰੀਕਾ ਚ ਮਹਿੰਗਾਈ ਵੱਧ ਗੀ ਤੇ GDP ਵਾਧੇ ਦੀ ਦਰ ਘੱਟ ਗਈ. ਵਾਲੀ ਬੁਰੀ ਹਾਲਤ ਹੋ ਗਈ ਅਮਰੀਕਾ ਦੀ ਅਰਥ ਵਿਵਸਥਾ ਦੀ. ਉਸ ਸਮੇਂ ਮਤਲਬ 1969 ਤੋਂ 1983 ਤੱਕ ਮਾਰਕੀਟ retrun 0 ਸੀ!!

ਸੋ ਇਹ ਹਾਲਤ ਸਭ ਤੋਂ ਖਤਰਨਾਕ ਏ.

ਪਰ ਏਥੇ ਦੋ ਅਹਿਮ ਮੁੱਦੇ ਨੇ ਜੋ ਸਮਝਣੇ ਜ਼ਰੂਰੀ ਨੇ.

ਪਹਿਲਾ ਅਮਰੀਕਾ ਤੇ ਇਰਾਨ ਕਦੀ ਨਹੀਂ ਚਾਹੁੰਦੇ ਕੀਂ ਜ਼ਮੀਨੀ ਜੰਗ ਲੱਗੇ, ਕਿਉਂਕਿ ਅਮਰੀਕਾ ਲਈ ਜੰਗ ਬਹੁਤ ਮਹਿੰਗੀ ਹੋਊਗੀ ਤੇ ਅਮਰੀਕਾ ਦੀ ਅਰਥ ਵਿਵਸਥਾ ਏਨਾ ਤਾਪ ਨੀ ਝੱਲ ਸਕਦੀ ਤੇ ਇਰਾਨ ਲਈ ਇਹ ਉਨ੍ਹਾਂ ਦੇ ਇਸਲਾਮਿਕ ਲੋਕਰਾਜ ( ਮੌਕੇ ਦੀ ਸਰਕਾਰ ) ਲਈ ਬਹੁਤ ਖਤਰਨਾਕ ਹੋ ਸਕਦਾ.

ਸੋ ਅਗਰ ਇਹ ਸੋਚੀਏ ਤਾਂ ਜੰਗ ਜਲਦੀ ਮੁੱਕਣੀ ਚਾਹੀਦੀ ਏ.

ਪਰ ਜੰਗ ਚ ਇਵੇਂ ਨੀ ਹੁੰਦਾ ਵੀ ਤੁਸੀਂ ਜੋ ਸੋਚ ਕੇ ਤੁਰੇ ਸੀ ਉੱਥੇ ਹੀ ਗੱਲ ਮੁਕਾ ਲਾਓਗੇ. ਮੇਰੇ ਦਿਮਾਗ ਚ 3-4 ਉਧਾਰਨਾਂ ਨੇ ਜੋ ਪਿੱਛਲੀ ਸਦੀ ਚ ਇਵੇਂ ਗਈਆਂ ਜਿਵੇੰ ਕਿਸੇ ਨੂੰ ਆਸ ਨੀ ਸੀ. ਪਹਿਲੀ ਵਿਸ਼ਵ ਜੰਗ ਦੂਜੀ ਵਿਸ਼ਵ ਜੰਗ ਵੀਤਨਿਆਮ ਚ ਇਹ ਏਡੀ ਵੱਡੀ ਜੰਗ ਦਾ ਹਿਸਾਬ ਲਾ ਕੇ ਜੰਗਾ ਨੀ ਛੇੜੀਆਂ ਗਈਆਂ ਸੀ.

ਇਹ ਦੋ ਨੁਕਤੇ ਧਿਆਨ ਚ ਰੱਖਣੇ ਜ਼ਰੂਰੀ ਨੇ ਬਹੁਤ ਜ਼ਰੂਰੀ ਨੇ.

ਸੋ ਮੈਨੂੰ ਇਸ ਵੇਲੇ ਥੋੜ੍ਹਾ ਡਰ ਲੱਗ ਰਿਹਾ ਕਿ ਜੰਗ ਦਾ ਖਿਲਾਰਾ ਵਧੂਗਾ ਅਮਰੀਕਾ ਇਜ਼ਰਾਇਲ ਤੇ ਇਰਾਨ ਤਿੰਨਾਂ ਦੀ ਲੀਡਰਸ਼ਿਪ ਸਿਆਣੀ ਨਹੀਂ ਲੱਗ ਰਹੀ. ਚੀਨ ਵੀ ਇੱਕ ਰੋਲ ਖੇਡ ਸਕਦਾ ਏ ਪਰ ਇਸ ਵਾਰੇ ਮੈਂ ਕੁੱਝ ਨੀ ਕਹਿ ਸਕਦਾ, ਟਾਪੂ ਤੇ ਹਮਲਾ ਕਰਕੇ ਟਰੰਪ ਨੇ ਚੀਨ ਨੂੰ ਜਾਂਦੇ ਤੇਲ ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਏ, ਇਹ ਵੀ ਉਲਝਣਵਾਜ਼ੀ ਨੂੰ ਵਧਾ ਸਕਦਾ ਏ.

ਸਿਰਫ ਇੱਕ ਪੱਖ ਚੰਗਾ ਵਾਪਰ ਰਿਹਾ ਏ ਕਿ ਯੂਰੋਪ ਟਰੰਪ ਦਾ ਵਿਰੋਧ ਕਰ ਰਿਹਾ ਏ. ਮੱਤਲਬ ਜੰਗ ਨੂੰ ਘੁੱਟਣਾ ਸੌਖਾ ਰਹੂਗਾ ਕਿਉਂਕਿ ਅਮਰੀਕਾ ਨੂੰ ਪਤਾ ਏ ਵੀ ਯੂਰੋਪ ਚੀਨ ਨਾਲ ਨਹੀਂ ਫਸ ਰਿਹਾ ਕਿਤੇ ਯੂਰੋਪ ਨਾਲ ਫਸਣਾ ਬੈਲੰਸ ਨਾ ਬਦਲ ਦੇਵੇ ਯੂਰੋਪ ਚੀਨ ਵੱਲ ਨਹੀਂ ਜਾਊਗਾ ਪਰ ਹੋ ਸਕਦਾ ਇਸੇ ਚੱਕਰ ਚ ਯੂਰੋਪ ਅਮਰੀਕਾ ਨੂੰ ਇਕੱਲਾ ਛੱਡ ਜਾਵੇ ਪਰ ਇਹ ਮੁੱਦਾ ਅੱਜ ਦੀ ਲੜਾਈ ਚ ਉੱਨਾ ਸੋਚਣਾ ਜ਼ਰੂਰੀ ਨਹੀਂ ਏ.

ਹਰ ਪਲ ਆਪਾਂ oil embargo ਵਾਲੀ ਹਾਲਤ ਜਾਂ ਅਮਰੀਕਾ ਦੇ ਇਰਾਨ ਤੇ ਜ਼ਮੀਨੀ ਹਮਲੇ ਵੱਲ ਵੱਧ ਰਹੇ ਆਂ, ਇਹਦਾ ਮੱਤਲਬ ਇਹ ਨੀ ਆ ਵੀ ਇਹ ਵਾਪਰ ਜਾਊਗਾ. ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਆ ਵੀ ਜੰਗ ਲੰਬੀ ਚੱਲੇ ਪਰ ਦੂਜਾ ਨੁਕਤਾ ਜੰਗ ਕਦੋਂ ਹੱਥ ਚੋਂ ਨਿੱਕਲ ਕੇ ਵੱਡੀ ਹੋਜੇ ਓਹਦਾ ਵੀ ਕੁੱਝ ਨੀ ਪਤਾ.

ਇਸ ਸਮੇਂ ਆਪਣੇ ਸਟਾਕ ਵੇਚਣੇ ਮਹਾਂ ਬੇਵਕੂਫ਼ੀ ਹੋਊਗੀ ਵਜ੍ਹਾ ਇਹ ਆ ਮੈਨੂੰ ਨਹੀਂ ਲਗਦਾ ਕਿ oil embargo ਵਾਲੀ ਹਾਲਤ ਆਊਗੀ ਤੇ ਅਗਰ ਉਹ ਹਾਲਤ ਆਉਂਦੀ ਏ ਤਾਂ FD ਚ ਸਟਾਕਾਂ ਨਾਲੋਂ ਤੁਹਾਡਾ ਵੱਧ ਨੁਕਸਾਨ ਹੋਣਾ, ਇਹ ਗੱਲ ਸਮਝਣੀ ਬਹੁਤ ਜ਼ਰੂਰੀ ਏ. ਮੈਂ ਇਸ ਚੀਜ਼ ਤੇ ਇੱਕ ਪੂਰੀ ਪੋਸਟ ਲਿਖੂਗਾ ਇੱਕ ਦੋ ਦਿਨ ਚ ਹੀ. OIL EMBARGO ਵਾਲੀ ਹਾਲਤ ਚ FD ਕਰਾਉਣ ਦਾ ਮੱਤਲਬ ਪੈਸਿਆਂ ਨੂੰ ਅੱਗ ਲਾਉਣ ਬਰਾਬਰ ਹੋਜੂ ਤੇ ਘਰ ਕੈਸ਼ ਰੱਖਣਾ ਮੇਰੀ ਸਮਝ ਤੋਂ ਬਾਹਰ ਦੀ ਚੀਜ਼ ਆ.

ਗੋਲ੍ਡ ਵਾਰੇ ਮੈਂ ਕੋਈ ਕੁਮੈਂਟ ਨੀ ਕਰ ਸਕਦਾ ਇਹ ਮੇਰੀ ਸਮਝ ਚੋਂ ਬਾਹਰ ਦੀ ਚੀਜ਼ ਆ.

Keep Calm Keep Investing ਤੇ Keep Cash

08/03/2026

ਅਸੀਂ ਬੰਦਾ ਪਹਿਲਾਂ ਮਾਰਦੇ ਆ ਤੇ ਕਸੂਰ ਬਾਅਦ ਚ ਪੁੱਛਦੇ ਆ, ਮਾਰਕੀਟ ਜਦੋਂ ਸਟਾਕ ਕੁੱਟਣ ਤੇ ਆਉਂਦੀ ਏ ਇਵੇਂ ਹੀ ਕੁੱਟਦੀ ਏ, ਕੋਈ ਵਜ੍ਹਾ ਹੋਵੇ ਨਾਂ ਹੋਵੇ ਬੱਸ ਕੁੱਟੀ ਜਾਓ.

ਕੁੱਝ ਸਟਾਕ ਏਨੇ ਕੁੱਟ ਰੱਖੇ ਆ ਵੀ ਲਓ ਰੱਬ ਦਾ ਨਾਮ.

ਅੱਜ ਕਲ੍ਹ ਕਰੋਨਾ ਤੋਂ ਬਾਅਦ ਸਭ ਤੋਂ ਖਤਰਨਾਕ ਹਾਲਤ ਬਣੇ ਹੋਏ ਨੇ.

ਇਹ ਸਮਾਂ ਥੋੜ੍ਹਾ ਔਖਾ ਹੋ ਸਕਦਾ ਏ ਲੰਘਉਣਾ ਕਿਉਂਕਿ ਇਸ ਸਮੇਂ ਮੈਨੂੰ ਵੀ ਮਾਨਸਿਕ ਤੌਰ ਤੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਮੈਨੂੰ ਪਤਾ ਏ ਕਿ ਇਹ ਸਮਾਂ ਲੰਘ ਜਾਊਗਾ ਕਿਉਂਕਿ ਕਰੋਨਾ ਵਾਲਾ ਵੀ ਲੰਘਿਆ ਸੀ ਤੇ ਫਿਰ ਯੂਕਰੇਨ ਵਾਲੇ ਲਫੜਾ ਵਾਲਾ ਵੀ.

ਮੈਂ ਭਵਿੱਖਵਾਣੀ ਚ ਯਕ਼ੀਨ ਨਹੀਂ ਕਰਦਾ ਪਰ ਅਗਲੇ ਕੁੱਝ ਹਫਤੇ ਕਾਫੀ ਉਥਲ ਪੁਥਲ ਭਰੇ ਜਾ ਸਕਦੇ ਆ. ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਇਵੇਂ ਹੋਵੇਗਾ ਹੀ ਹੋਵੇਗਾ ਪਰਇਸ ਸਮੇਂ ਮਾਨਸਿਕ ਤੌਰ ਤੇ ਖੁਦ ਨੂੰ ਬਹੁਤ ਤਗੜੇ ਰਹਿਣ ਦੀ ਲੋੜ ਆ.

ਇੱਕ ਸਾਧਾਰਨ ਗੱਲ ਦਿਮਾਗ ਚ ਰੱਖੋ ਦੁਨੀਆ ਹਮੇਸ਼ਾਂ ਇਵੇਂ ਦੀ ਨਹੀਂ ਰਹੂਗੀ, ਟਰੰਪ ਹਮੇਸ਼ਾ ਲੜਦਾ ਨਹੀਂ ਰਹਿ ਸਕਦਾ.

ਯੂਕਰੇਨ ਦੇ ਖਤਰਨਾਕ ਦੰਗਲ ਤੋਂ ਬਾਅਦ ਵੀ ਮਾਰਕੀਟ ਚੜੀ ਸੀ, ਏਥੇ ਵੀ ਇਹੀ ਹੋਊਗਾ ਪਰ ਕੁੱਝ ਸਮਾਂ ਲੱਗੂਗਾ.

ਅਖੀਰ ਤੇ ਇਹ ਜੰਗ ਆਰਥਿਕ ਜਗਤ ਤੇ ਸ਼ੇਅਰ ਬਾਜ਼ਾਰ ਦਾ ਅੰਤ ਨਹੀਂ ਏ, ਆਰਥਿਕ ਜਗਤ ਤੇ ਸ਼ੇਅਰ ਬਾਜ਼ਾਰ ਜਿਓੰਦੇ ਰਹਿਣਗੇ ਹੋ ਸਕਦਾ ਕੁੱਝ ਸਮੇਂ ਲਈ ਤੁਹਾਨੂੰ ਇਹ ਲੱਗੇ ਕਿ ਇਨ੍ਹਾਂ ਦਾ ਅੰਤ ਨੇੜੇ ਆ ਪਰ ਅਸਲ ਚ ਇਨ੍ਹਾਂ ਦਾ ਕਦੇ ਵੀ ਅੰਤ ਨੀ ਹੋਣ ਲੱਗਾ.

ਪੋਸਟ ਦੇ ਅੰਤ ਚ ਚਾਰਲੀ ਦਾ ਇੱਕ ਕੋਟ “If you soldier through, you can get through almost anything. It’s your only option. You can’t bring back the dead. You can’t cure the dying child. You can’t do all kinds of things. You have to soldier through it. If you have to walk through the streets, crying for a few hours a day as part of the soldiering through — go ahead and cry away. But you can’t quit. You can cry, but you can’t quit.”

ਪੰਜਾਬੀ ਅਨੁਵਾਦ

"ਜੇ ਤੁਸੀਂ ਹਿੰਮਤ ਨਾਲ ਡਟ ਕੇ ਸਹਾਰ ਲਓ, ਤਾਂ ਤੁਸੀਂ ਲਗਭਗ ਹਰ ਚੀਜ਼ ਵਿਚੋਂ ਲੰਘ ਸਕਦੇ ਹੋ। ਇਹ ਤੁਹਾਡੇ ਕੋਲ ਇਕੱਲਾ ਹੀ ਰਸਤਾ ਹੈ। ਤੁਸੀਂ ਮਰੇ ਹੋਇਆਂ ਨੂੰ ਵਾਪਸ ਨਹੀਂ ਲਿਆ ਸਕਦੇ। ਤੁਸੀਂ ਮਰਦੇ ਬੱਚੇ ਨੂੰ ਠੀਕ ਨਹੀਂ ਕਰ ਸਕਦੇ। ਤੁਸੀਂ ਹਰ ਚੀਜ਼ ਨਹੀਂ ਕਰ ਸਕਦੇ। ਤੁਹਾਨੂੰ ਇਹ ਸਭ ਕੁਝ ਸਹਾਰਨਾ ਹੀ ਪੈਣਾ ਹੈ। ਜੇ ਇਸ ਸਭ ਨੂੰ ਸਹਾਰਨ ਦੇ ਹਿਸ्सੇ ਵਜੋਂ ਤੁਹਾਨੂੰ ਹਰ ਰੋਜ਼ ਕੁਝ ਘੰਟੇ ਰੋਂਦੇ ਹੋਏ ਗਲੀਆਂ ਵਿੱਚ ਤੁਰਨਾ ਪਏ — ਤਾਂ ਸ਼ੌਂਕ ਨਾਲ ਰੋ ਲਓ। ਪਰ ਤੁਸੀਂ ਹਾਰ ਨਹੀਂ ਮੰਨ ਸਕਦੇ। ਤੁਸੀਂ ਰੋ ਸਕਦੇ ਹੋ, ਪਰ ਹਾਰ ਨਹੀਂ ਮੰਨ ਸਕਦੇ।”

ਇਹ ਗੱਲ ਚਾਰਲੀ ਉਸ ਸਮੇਂ ਨੂੰ ਯਾਦ ਕਰਦਿਆਂ ਆਖਦਾ ਏ ਜਦੋਂ ਓਹਦਾ 5 ਸਾਲ ਦਾ ਪੁੱਤ ਕੈਂਸਰ ਨਾਲ ਮਰ ਰਿਹਾ ਸੀ, ਘਰ ਵਾਲੀ ਤਲਾਕ ਦੇ ਰਹੀ ਸੀ ਤੇ, ਵਕੀਲ ਦੇ ਤੌਰ ਤੇ ਉਹ ਫੇਲ ਹੋ ਰਿਹਾ ਸੀ, ਇੱਕ ਅੱਖ ਤੋਂ ਅੰਨ੍ਹਾ ਹੋ ਰਿਹਾ ਸੀ ਤੇ ਉਸ ਅੱਖ ਚ ਤੇਜ਼ ਦਰਦ ਸੀ, ਆਰਥਿਕ ਤੌਰ ਤੇ ਵਾਜਾ ਵੱਜ ਚੁੱਕਾ ਸੀ ਓਹਦਾ.

Address

Jalandhar
144301

Telephone

+918727049995

Website

Alerts

Be the first to know and let us send you an email when Punjab Investment Consultancy posts news and promotions. Your email address will not be used for any other purpose, and you can unsubscribe at any time.

Shortcuts

Share

Category