04/09/2024
Compounding ਕਿਵੇਂ ਕੰਮ ਕਰਦੀ ਹੈ ਇੱਕ ਉਦਾਹਰਨ ਰਾਹੀਂ ਸਮਝਦੇ ਆ।
ਕਿਸੇ ਬੰਦੇ ਕੋਲ ਹਰ ਮਹੀਨੇ ਦੀ ਫਿਕਸ ਆਮਦਨ ਹੈ ਤੇ ਉਸਨੇ ਆਪਣਾ ਘਰ ਬਣਾਉਣ ਲਈ ਇੱਕ 20 ਲੱਖ ਦਾ ਹੋਮ ਲੋਨ ਲਿਆ ਜੋ ਉਸਨੇ ਵੀਹ ਸਾਲਾਂ ਵਿੱਚ ਕਿਸ਼ਤਾਂ ਰਾਹੀ ਭਰਨਾ ਹੈ ਤਾਂ ਉਸਨੇ ਇੱਕ ਬੈਂਕ ਤੋਂ ਲੋਨ ਲੈ ਲਿਆ ਜਿਸਦੀ ਕਿਸ਼ਤ ਅੱਜ ਦੇ ਵਿਆਜ਼ ਦੇ ਹਿਸਾਬ ਨਾਲ 18 ਹਜ਼ਾਰ ਪ੍ਰਤੀ ਮਹੀਨਾ ਬਣਦੀ ਹੈ।ਪਰ ਬੰਦਾ ਬਹੁਤ ਸਮਝਦਾਰ ਸੀ ਉਸਨੇ ਨਾਲ ਹੀ ਇੱਕ ਮਿਊਚਲ ਫੰਡ ਖਰੀਦ ਲਿਆ ਜਿਸਦੀ ਸਿਪ ਅਮਾਉਂਟ 3000 ਪ੍ਰਤੀ ਮਹੀਨਾ ਹੈ।ਉਸਨੇ 18 ਹਜ਼ਾਰ ਦੀ ਜਗਾ 21 ਹਜ਼ਾਰ ਦੀ ਕਿਸ਼ਤ ਮੰਨ ਕੇ ਪੈਸੇ ਭਰਨੇ ਸ਼ੁਰੂ ਕਰ ਦਿੱਤੇ । ਮਿਊਚਲ ਫੰਡ ਦੀ cagr 12% ਰਹੇ ਤੇ 20 ਸਾਲਾਂ ਬਾਅਦ ਉਸਦਾ ਲੋਨ ਖਤਮ ਹੋਣ ਤੇ ਉਸਦੇ ਮਿਊਚਲ ਫੰਡ ਵਿੱਚ 30 ਲੱਖ ਦੇ ਕਰੀਬ ਪੈਸਾ ਹੋਵੇਗਾ ।ਜੋ ਉਹ compounding ਰਾਹੀ ਵਿਆਜ਼ ਭਰੇਗਾ ਉਹ ਸਭ ਉਸਨੇ ਸੇਵਿੰਗ ਰਾਹੀ ਵਾਪਿਸ ਲੈ ਲੈਣਾ। ਇਹ ਹੈ compounding ਦੀ ਤਾਕਤ ਜੋ ਸਮਾਂ ਰਹਿੰਦੇ ਸਮਝ ਗਿਆ ।ਉਹ ਆਪਣਾ ਚੰਗਾ ਭਵਿੱਖ ਬਣਾ ਸਕਦਾ ਤੇ financial free ਹੋ ਸਕਦਾ।