Baba bakala Sahib

Baba bakala Sahib History The historical shrine at Baba Bakala is associated with an important event in Sikh history. His life and goods were in great danger.

Here Makhan Shah Lubana declared from house top that he had found the true Guru. It may be recalled that before his death at Delhi on March30, 1664 Guru Harkrishan mumbled feebly 'Baba Bakala', thereby meaning that his successor was to be found at Bakala village in Amritsar. On that day, the only Baba at Bakala was Baba Tegh Bahadur and none else. But many imposters tried to grab the Guru Gaddi by

posing themselves as the real Guru. Credit goes to Makhan Shah Lubana, a banjara trader from Jhelum district, for discovering the Guru. It is said that a ship carrying his goods1was caught up in a storm. Helplessly, he knelt down and prayed to God and Guru Nanak for safety. He vowed that if by the grace of Guru he landed at the nearest port safely, he would donate five hundred dinars to the Guru for charitable purposes. As good luck would have it, his ship steered safely of the wild storm. He felt that his life and goods were saved by the grace of the Guru. The first thing he did was t6 fulfill his vow. But on reaching Baba Bakala he found several imposters, each posing as Guru. He decided to offer only two Dinars to every one posing to be Guru Harkrishan's successor. The true Guru would himself demand the exact amount he had vowed to give. According to him it would not be possible for the false and imposters to define the exact purpose of his visit. Thereby their ignorance, lack of spiritual insight and character would be exposed. As expected ,none of the imposters could recognise him. But when he placed two Dinars before Guru Tegh Bahadur, the great sage at once remarked "God bless you, my man, why only two Dinars after pledging five hundred? The Guru is never in need of any thing but a Sikh is expected to keep his pledge to the Guru." Thus the issue was clinched and the real Guru was discovered. Since this historic event Bakala has become a place of pilgrimage. A beautiful Gurudwara stands at the spot where Guru Tegh Bahadur used to meditate in an underground cell. This small village where Guru Tegh Bahadur revealed himself subsequently, came to be called Baba­Bakala. The Gurudwara has many beautiful paintings pertaining to the Sikh history. People gather in thousands on every amavas night. Besides an Annual Fair is held on rakshabandhan day when many people throng this holy place from all over the country. It is situated only 3 km away from Butari railway station and is well connected by roads to important towns of Punjab.

09/11/2025

ਸਰਕਾਰੀ ਸਕੂਲ ਤੇ ਯੂਨੀਵਰਸਿਟੀ ਦੇ ਵਿਦਿਆਰੀਆਂ ਚ ਦੇਖਲੋ ਫਰਕ

19/10/2025

ਹੈਪੀ ਦੀਵਾਲੀ 🪔

19/10/2025

ਬੰਦੀ ਛੋੜ ਦਿਵਸ 🙏🌸

ਤਸਵੀਰ ਵਾਲੀ ਇਸ ਖੂਬਸੂਰਤ ਔਰਤ ਦਾ ਨਾਮ ਐਲੀ ਲੋਬੇਲ (Ellie Lobel) ਹੈ। ਇਸਦੇ ਮੁਸਕਰਾਉਂਦੇ ਚਿਹਰੇ ਨੂੰ ਦੇਖ ਕੇ, ਵਿਸ਼ਵਾਸ ਨਹੀਂ ਹੁੰਦਾ ਕਿ ਕਦੇ...
24/09/2025

ਤਸਵੀਰ ਵਾਲੀ ਇਸ ਖੂਬਸੂਰਤ ਔਰਤ ਦਾ ਨਾਮ ਐਲੀ ਲੋਬੇਲ (Ellie Lobel) ਹੈ। ਇਸਦੇ ਮੁਸਕਰਾਉਂਦੇ ਚਿਹਰੇ ਨੂੰ ਦੇਖ ਕੇ, ਵਿਸ਼ਵਾਸ ਨਹੀਂ ਹੁੰਦਾ ਕਿ ਕਦੇ ਇਹ ਔਰਤ ਆਪਣੇ ਦਰਦ ਅਤੇ ਬਿਮਾਰੀ ਕਰਕੇ ਇੰਨੀ ਨਿਰਾਸ਼ ਸੀ ਕਿ ਹਰ ਰੋਜ਼ ਮੌਤ ਲਈ ਅਰਦਾਸ ਕਰਦੀ ਸੀ।

ਹੋਇਆ ਇਹ ਕਿ ਉਹ ਆਪਣੇ ਘਰ ਦੇ ਪਿਛਲੇ ਪਾਸੇ ਵਾਲੇ ਜੰਗਲ ਵਿੱਚ ਘੁੰਮ ਰਹੀ ਸੀ ਤਾਂ ਅਚਾਨਕ ਉਸਨੂੰ ਲੱਤ ’ਤੇ ਕੁਝ ਚੁਭਣ ਦਾ ਅਹਿਸਾਸ ਹੋਇਆ। ਬਾਅਦ ਵਿੱਚ, ਵੇਖਣ ’ਤੇ ਉਸਨੂੰ ਪਤਾ ਲੱਗਾ ਕਿ ਉਸਨੂੰ ਕਿਸੇ ਕੀੜੇ ਨੇ ਕੱਟਿਆ ਹੈ, ਪਰ ਉਸਨੇ ਬਹੁਤਾ ਗੌਰ ਨਹੀਂ ਕੀਤਾ।

ਜਦੋਂ ਉਹ ਘਰ ਆਈ ਤਾਂ ਉਹ ਉਸ ਜਗ੍ਹਾ ਆਪਣੀ ਰੋਜ਼ਾਨਾਂ ਵਰਤੋਂ ਵਾਲੀ ਕਰੀਮ ਲਗਾ ਕੇ ਸੌਂ ਗਈ। ਸਵੇਰ ਤੱਕ, ਉਸਨੂੰ ਸਭ ਨੌਰਮਲ ਲੱਗਾ। ਇਕ ਦੋ ਦਿਨ ਬਾਅਦ ਉਹ ਇਸ ਘਟਨਾ ਨੂੰ ਪੂਰੀ ਤਰ੍ਹਾਂ ਭੁੱਲ ਹੀ ਗਈ।

ਕੁਝ ਹਫ਼ਤਿਆਂ ਬਾਅਦ ਉਸਨੂੰ ਜ਼ੁਕਾਮ ਹੋਇਆ, ਜੋ ਦੋ ਹਫ਼ਤਿਆਂ ਤੱਕ ਰਿਹਾ ਅਤੇ ਫਿਰ ਉਹ ਠੀਕ ਹੋ ਗਈ ਪਰ ਉਸਦੀ ਅਸਲ ਸਮੱਸਿਆ ਕੁਝ ਕੁ ਮਹੀਨਿਆਂ ਬਾਅਦ ਸ਼ੁਰੂ ਹੋਈ, ਜੋ ਫਿਰ ਪੂਰੇ ਪੰਦਰਾਂ ਸਾਲਾਂ ਤੱਕ ਰਹੀ।

ਉਸਦੇ ਜੋੜਾਂ ਵਿੱਚ ਸੋਜ ਹੋ ਗਈ ਅਤੇ ਭਅੰਕਰ ਦਰਦ ਸ਼ੁਰੂ ਹੋ ਗਿਆ। ਹੌਲੀ-ਹੌਲੀ, ਉਹ ਤੁਰਨ, ਬੋਲਣ ਤੇ ਚੱਜ ਨਾਲ ਖਾਣ-ਪੀਣ ਤੋਂ ਵੀ ਅਸਮਰੱਥ ਹੋ ਗਈ। ਇੱਕ ਸਾਲ ਤੱਕ, ਡਾਕਟਰ ਗਲਤ ਬਿਮਾਰੀਆਂ ਲਈ ਉਸਦਾ ਇਲਾਜ ਕਰਦੇ ਰਹੇ। ਕੋਈ ਕਹਿੰਦਾ ਰਿਹਾ ਕਿ ਇਹ ਇੱਕ ਵਾਇਰਲ ਇਨਫੈਕਸ਼ਨ ਹੈ, ਕੋਈ ਕਹਿੰਦਾ ਕਿ ਇਹ ਇੱਕ ਇਮਿਊਨ ਸਿਸਟਮ ਦੀ ਸਮੱਸਿਆ ਹੈ।

ਅਸਲ ਵਿੱਚ, ਉਸਨੂੰ ਲਾਈਮ ਦੀ ਬਿਮਾਰੀ ਸੀ, ਜੋ ਇੱਕ ਖਾਸ ਕਿਸਮ ਦੇ ਟਿੱਕ (ਕੀੜੇ) ਦੇ ਕੱਟਣ ਨਾਲ ਫੈਲਣ ਵਾਲੇ ਬੈਕਟੀਰੀਏ ਕਰਕੇ ਹੁੰਦੀ ਹੈ।

ਬਦਕਿਸਮਤੀ ਨਾਲ, ਅਸਲੀ ਬਿਮਾਰੀ ਬਹੁਤ ਦੇਰ ਨਾਲ ਫੜ੍ਹੀ ਗਈ। ਉਦੋਂ ਤੱਕ, ਬੈਕਟੀਰੀਆ ਉਸਦੇ ਦਿਮਾਗ ਅਤੇ ਦਿਮਾਗੀ ਪ੍ਰਣਾਲੀ (ਨਰਵ ਸਿਸਟਮ) ਤੱਕ ਪਹੁੰਚ ਚੁੱਕਾ ਸੀ। ਉਸਦੀ ਹਾਲਤ ਵਿਗੜਦੀ ਚਲੀ ਗਈ, ਉਹ ਇੰਨੀ ਲਾਚਾਰ ਹੋ ਗਈ ਕਿ ਆਪਣਾ ਧਿਆਨ ਵੀ ਆਪ ਨਹੀਂ ਰੱਖ ਸਕਦੀ ਸੀ। ਉਸਦੀ ਯਾਦਦਾਸ਼ਤ ਵੀ ਜਾਣ ਲੱਗੀ। ਉਹ ਜਿਵੇਂ ਬਿਨਾਂ ਆਤਮਾ ਦੇ ਸਰੀਰ ਵਿੱਚ ਜੀਅ ਰਹੀ ਸੀ।

27 ਸਾਲ ਦੀ ਉਮਰ ਤੋਂ ਲੈਕੇ 42 ਸਾਲ ਤੱਕ ਉਹ ਇਸੇ ਦਰਦਨਾਕ ਹਾਲਤ ਵਿੱਚ ਰਹੀ। ਜ਼ਿੰਦਗੀ ਉਸਦੇ ਸਾਹਮਣੇ ਢਹਿ-ਢੇਰੀ ਹੋ ਰਹੀ ਸੀ। ਉਹ ਬਿਸਤਰੇ 'ਤੇ ਪਈ ਰਹਿੰਦੀ, ਉਹਨੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੰਦੀ। ਉਹ ਬਸ ਮੌਤ ਦੀ ਉਡੀਕ ਕਰ ਰਹੀ ਸੀ। ਡਾਕਟਰਾਂ ਦਾ ਕਹਿਣਾ ਸੀ ਕਿ ਦਵਾਈਆਂ ਤੋਂ ਬਿਨਾਂ ਉਹ ਲਗਭਗ 90 ਦਿਨਾਂ ਵਿੱਚ ਮਰ ਸਕਦੀ ਹੈ। ਬੜੀ ਜੱਦੋ-ਜਹਿਦ ਤੋਂ ਬਾਅਦ ਅਖੀਰ ਉਸਨੇ ਹਾਰ ਮੰਨ ਲਈ ਤੇ ਦਵਾਈਆਂ ਲੈਣੀਆਂ ਬੰਦ ਕਰ ਦਿੱਤੀਆਂ।

ਪਰ ਉਸਦੀ ਇੱਕ ਆਖਰੀ ਇੱਛਾ ਸੀ ਕਿ ਉਹ ਬਸ ਆਖਰੀ ਵਾਰ ਆਪਣੇ ਬਗੀਚੇ ਵਿੱਚ ਬੈਠੇ, ਫੁੱਲ ਬੂਟੇ ਦੇਖੇ, ਇਕਾਂਤ ਵਿੱਚ ਖੁੱਲ੍ਹੇ ਅਸਮਾਨ ਹੇਠਾਂ ਧੁੱਪ ਵਿੱਚ ਬੈਠੇ, ਪੰਛੀਆਂ ਦੀ ਆਵਾਜ਼ ਸੁਣੇ।

ਉੱਥੇ ਹੀ ਬਗੀਚੇ ਵਿੱਚ, ਜਦੋਂ ਉਹ ਆਪਣੀ ਵ੍ਹੀਲਚੇਅਰ 'ਤੇ ਬੈਠੀ ਸੀ ਤਾਂ ਅਚਾਨਕ ਉਸਨੂੰ ਇੱਕ ਅਫਰੀਕੀ ਮਧੂਮੱਖੀ ਨੇ ਡੰਗ ਮਾਰਿਆ।

ਫਿਰ ਕੁਝ ਹੀ ਸਕਿੰਟਾਂ ਵਿੱਚ, ਦਰਜਨਾਂ ਮਧੂ-ਮੱਖੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਉਹ ਚੀਕਦੀ ਰਹੀ, ਭੱਜਣ ਦੀ ਕੋਸ਼ਿਸ਼ ਕਰਦੀ ਰਹੀ, ਅਤੇ ਫਿਰ ਬੇਹੋਸ਼ ਹੋ ਕੇ ਵ੍ਹੀਲਚੇਅਰ ’ਤੋਂ ਜ਼ਮੀਨ 'ਤੇ ਡਿੱਗ ਪਈ।

ਉਸਨੂੰ ਹਸਪਤਾਲ ਲਿਜਾਇਆ ਗਿਆ, ਉਸਦੇ ਦਿਲ ਦੀ ਧੜਕਨ ਰੁਕ ਰਹੀ ਸੀ, ਫਿਰ ਡਾਕਟਰਾਂ ਨੇ CPR ਦੇਕੇ ਉਸਦੀ ਧੜਕਨ ਮੁੜ ਚਾਲੂ ਕੀਤੀ।
ਉਹ ਚਾਹੁੰਦੀ ਸੀ ਕਿ ਉਸਦਾ ਇਲਾਜ ਨਾ ਕੀਤਾ ਜਾਵੇ — ਉਹ ਸ਼ਾਂਤੀ ਨਾਲ ਮਰਨਾ ਚਾਹੁੰਦੀ ਸੀ।

ਪਰ... ਕੁਝ ਅਜੀਬ ਹੋਇਆ।

ਦੋ ਦਿਨਾਂ ਬਾਅਦ ਜਦੋਂ ਉਹ ਜਾਗੀ— ਨਾ ਤਾਂ ਕੋਈ ਦਰਦ ਸੀ, ਨਾ ਹੀ ਕੋਈ ਸੋਜ ਸੀ ਅਤੇ ਉਹ ਖੜ੍ਹੀ ਵੀ ਹੋ ਪਾ ਰਹੀ ਸੀ। ਅਗਲੇ ਹੀ ਦਿਨ, ਉਹ ਤੁਰਨ-ਫਿਰਨ ਵੀ ਲੱਗ ਪਈ ਸੀ!

ਡਾਕਟਰਾਂ ਨੇ ਜਾਂਚ ਕੀਤੀ ਅਤੇ ਪਾਇਆ ਕਿ ਮਧੂ-ਮੱਖੀਆਂ ਦੇ ਜ਼ਹਿਰ ਨੇ ਸਭ ਬਦਲ ਦਿੱਤਾ ਸੀ। ਉਸ ਜ਼ਹਿਰ ਨੇ ਲਾਈਮ ਬਿਮਾਰੀ ਫੈਲਾਉਣ ਵਾਲੇ ਬੈਕਟੀਰੀਏ ਨੂੰ ਨਸ਼ਟ ਕਰ ਦਿੱਤਾ ਸੀ ਅਤੇ ਉਸਦਾ ਇਮਿਊਨ ਸਿਸਟਮ ਜਿਵੇਂ ਮੁੜ ਤੋਂ ਚਾਲੂ ਹੋ ਗਿਆ ਸੀ।

ਕੁਝ ਹੀ ਦਿਨਾਂ ਵਿੱਚ, ਐਲੀ ਪੂਰੀ ਤਰ੍ਹਾਂ ਤੰਦਰੁਸਤ ਹੋ ਗਈ ਪਰ 15 ਸਾਲਾਂ ਤੱਕ ਦੁੱਖ ਝੱਲਣ ਤੋਂ ਬਾਅਦ, ਕਾਸ਼ ਉਹ ਕਿਤੇ ਪਹਿਲਾਂ ਆਪਣੇ ਬਗੀਚੇ ਵਿੱਚ ਜਾ ਕੇ ਬੈਠਣ ਦੀ ਇੱਛਾ ਕਰ ਜਤਾ ਲੈਂਦੀ।

ਚਲੋ ਖੈਰ, ਉਹ ਦੁਬਾਰਾ ਜ਼ਿੰਦਗੀ ਵੱਲ਼ ਮੁੜ੍ਹੀ ਅਤੇ ਹੁਣ ਉਸਨੇ ਆਪਣਾ ਜੀਵਨ ਮਧੂ-ਮੱਖੀਆਂ, ਸ਼ਹਿਦ ਅਤੇ ਉਨ੍ਹਾਂ ਦੇ ਜ਼ਹਿਰ ਦੇ ਫਾਇਦਿਆਂ ਬਾਰੇ ਲਿਖਣ ਅਤੇ ਦੂਜਿਆਂ ਨੂੰ ਉਮੀਦ ਦੇਣ ਲਈ ਸਮਰਪਿਤ ਕਰ ਦਿੱਤਾ ਹੈ।

ਇਹ ਘਟਨਾ 1997 ਵਿੱਚ ਵਾਪਰੀ ਸੀ। ਉਸ ਤੋਂ ਬਾਅਦ ਕਈ ਖੋਜਾਂ ਨੇ ਸਾਬਤ ਕੀਤਾ ਕਿ ਮਧੂ-ਮੱਖੀ ਦਾ ਜ਼ਹਿਰ ਕਈ ਬਿਮਾਰੀਆਂ ਦੇ ਇਲਾਜ ਵਿੱਚ ਅਸਰਦਾਰ ਹੋ ਸਕਦਾ ਹੈ।

ਪਰ ਯਾਦ ਰਹੇ — ਇਹ ਕਹਾਣੀ ਇਸ ਗੱਲ ਦਾ ਪ੍ਰਚਾਰ ਨਹੀਂ ਕਰਦੀ ਕਿ ਕੋਈ ਵੀ ਬਿਨਾਂ ਡਾਕਟਰੀ ਨਿਗਰਾਨੀ ਤੋਂ ਸਿੱਧਾ ਮਧੂ-ਮੱਖੀਆਂ ਤੋਂ ਆਪਣਾ ਇਲਾਜ ਕਰਵਾਏ। ਅਜਿਹਾ ਕਰਨਾ ਜਾਨਲੇਵਾ ਵੀ ਹੋ ਸਕਦਾ ਹੈ।

ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਉਮੀਦ ਹਮੇਸ਼ਾ ਰਹਿੰਦੀ ਹੈ, ਚਾਹੇ ਹਾਲਾਤ ਕਿੰਨੇ ਵੀ ਮਾੜੇ ਕਿਉਂ ਨਾ ਹੋਣ। ਕਦੇ-ਕਦੇ, ਜਿਹੜੀ ਚੀਜ਼ ਸਾਨੂੰ ਚੋਟ ਪਹੁੰਚਾਉਂਦੀ ਹੈ, ਉਹੀ ਸਾਡੇ ਲਈ ਇਲਾਜ ਵੀ ਬਣ ਸਕਦੀ ਹੈ।

ਕਈ ਵਾਰ ਰੌਸ਼ਨੀ ਉੱਥੋਂ ਆਉਂਦੀ ਹੈ ਜਿੱਥੋਂ ਅਸੀਂ ਸੋਚ ਵੀ ਨਹੀਂ ਸਕਦੇ। ਕੁਦਰਤ ਦੇ ਰੂਪ ਵਿੱਚ ਪ੍ਰਮਾਤਮਾ ਸਦਾ ਹੀ ਮਦਦ ਕਰਨ ਲਈ ਤਤਪਰ ਰਹਿੰਦਾ ਹੈ, ਸਹੀ ਸਮਾਂ ਆਉਣ ਤੇ ਉਹ ਮਦਦ ਜ਼ਰੂਰ ਭੇਜਦਾ ਹੈ— ਭਾਵੇਂ 15 ਸਾਲ ਬਾਅਦ ਹੀ ਕਿਉਂ ਨਾ ਭੇਜੇ। ਉਸਦੇ ਆਪਣੇ ਢੰਗ ਹਨ। 🐝

— #ਮੀਤ_ਅਨਮੋਲ (ਸੋਰਸ ਬੀ.ਬੀ.ਸੀ. ਵੈੱਬਸਾਇਟ)

🙏"ਸਮੇਂ ਸਮੇਂ ਦੀ "ਗੱਲ" ਹੁੰਦੀ ਐ"ਜਿਸ "ਭਾਈ ਜਸਵੰਤ ਸਿੰਘ ਖਾਲੜਾ" ਨੂੰ "ਸੂਬਾ ਸਰਹੰਦ" ਨੇ "ਗ੍ਰਿਫਤਾਰੀ" ਵੇਲੇ ਕਿਹਾ ਸੀ ਕਿ "ਤੇਰੀ ਮੈਂ ਜ਼ਿੰਦਗ...
20/09/2025

🙏"ਸਮੇਂ ਸਮੇਂ ਦੀ "ਗੱਲ" ਹੁੰਦੀ ਐ"
ਜਿਸ "ਭਾਈ ਜਸਵੰਤ ਸਿੰਘ ਖਾਲੜਾ" ਨੂੰ "ਸੂਬਾ ਸਰਹੰਦ" ਨੇ "ਗ੍ਰਿਫਤਾਰੀ" ਵੇਲੇ ਕਿਹਾ ਸੀ ਕਿ "ਤੇਰੀ ਮੈਂ ਜ਼ਿੰਦਗੀ ਖਰਾਬ ਕਰਦੂ"। ਅੱਜ ਉਸ "ਭਾਈ ਜਸਵੰਤ ਸਿੰਘ ਖਾਲੜਾ" ਦੀ "ਸੋਚ" ਤੇ "ਪੰਜਾਬ ਯੂਨੀਵਰਸਿਟੀ" ਵਿੱਚ "ਪ੍ਰਧਾਨਗੀ" ਜਿੱਤੀ ਹੈ "ਸਿੱਖ ਜਵਾਨਾਂ" ਨੇ। ਤੇ ਭਾਈ ਸੰਦੀਪ ਸਿੰਘ ਵੱਲੋਂ"ਸੂਬਾ ਸਰਹੰਦ" ਨੂੰ ਨਰਕਾਂ ਦੇ ਰਾਹ ਤੋਰਨ ਤੇ ਵੀ ਲੋਕ
"ਥੂ-ਥੂ" ਕਰੀ ਜਾਂਦੇ ਐ।
ਭਾਈ ਜਸਵੰਤ ਸਿੰਘ ਖਾਲੜਾ ਜੀ ਸਦਾ "ਅਮਰ" ਰਹਿਣਗੇ ਤੇ "ਪਾਪੀ ਸੂਬਾ ਸਰਹੰਦ" ਤੈਨੂੰ ਸਦਾ "ਲਾਹਨਤਾਂ" ਪੈਂਦੀਆਂ ਰਹਿਣਗੀਆਂ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਦੇ ਪਵਿੱਤਰ ਅਸਥਾਨ 'ਤੇ ਅੰਮ੍ਰਿਤ ਸਰੋਵਰ ਦੀ ਸਫ਼ਾਈ ਲਈ ਕਾਰ ਸੇਵਾ ਅੱਜ ਸ਼ੁਰੂ ਹੋਈ।
06/09/2025

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਦੇ ਪਵਿੱਤਰ ਅਸਥਾਨ 'ਤੇ ਅੰਮ੍ਰਿਤ ਸਰੋਵਰ ਦੀ ਸਫ਼ਾਈ ਲਈ ਕਾਰ ਸੇਵਾ ਅੱਜ ਸ਼ੁਰੂ ਹੋਈ।

24/08/2025

Waheguru ji

ਸ੍ਰੀ ਹਜੂਰ ਸਾਹਿਬ (ਨਾਂਦੇੜ, ਮਹਾਰਾਸ਼ਟਰ) ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ‘ਤੇ ਹਮਲੇ ਦਾ ਸਭ ਤੋਂ ਪ੍ਰਮੁਖ ਘਟਨਾਕ੍ਰਮ 1708 ਵਿੱਚ ਵਾਪਰਿਆ ਸੀ...
23/08/2025

ਸ੍ਰੀ ਹਜੂਰ ਸਾਹਿਬ (ਨਾਂਦੇੜ, ਮਹਾਰਾਸ਼ਟਰ) ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ‘ਤੇ ਹਮਲੇ ਦਾ ਸਭ ਤੋਂ ਪ੍ਰਮੁਖ ਘਟਨਾਕ੍ਰਮ 1708 ਵਿੱਚ ਵਾਪਰਿਆ ਸੀ। ਇਹ ਘਟਨਾ ਗੁਰੂ ਜੀ ਦੇ ਜੀਵਨ ਦੇ ਅੰਤਮ ਸਮੇਂ ਨਾਲ ਸਬੰਧਤ ਹੈ।

5 ਅਕਤੂਬਰ, 1708 ਨੂੰ, ਸਰਹਿੰਦ ਦੇ ਨਵਾਬ ਵਜ਼ੀਰ ਖਾਨ ਦੇ ਭੇਜੇ ਹੋਏ ਇੱਕ ਪਠਾਣ, ਜਮਸ਼ੇਦ ਖਾਨ, ਨੇ ਗੁਰੂ ਸਾਹਿਬ ‘ਤੇ ਸੁੱਤੇ ਸਮੇਂ ਕਟਾਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਗੁਰੂ ਜੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਾਲਾਂਕਿ, ਗੁਰੂ ਸਾਹਿਬ ਨੇ ਪ੍ਰਤੀਕਰਮ ਵਿੱਚ ਜਮਸ਼ੇਦ ਖਾਨ ਨੂੰ ਮਾਰ ਸੁੱਟਿਆ। ਇਸ ਘਟਨਾ ਦਾ ਜ਼ਿਕਰ ਵੱਖ-ਵੱਖ ਇਤਿਹਾਸਕ ਸਰੋਤਾਂ ਵਿੱਚ ਮਿਲਦਾ ਹੈ, ਜਿਵੇਂ ਕਿ ‘ਗੁਰਸੋਭਾ’ ਅਤੇ ਮੁਗਲ ਦਰਬਾਰ ਦੀਆਂ ਰਿਪੋਰਟਾਂ।

ਗੁਰੂ ਜੀ ਦੇ ਜ਼ਖਮਾਂ ਦਾ ਇਲਾਜ ਕੀਤਾ ਗਿਆ, ਪਰ ਜਦੋਂ ਉਹ ਇੱਕ ਦਿਨ ਤੀਰ-ਕਮਾਨ ਦੀ ਚਿੱਲਾ ਚੜ੍ਹਾਉਂਦੇ ਸਨ, ਤਾਂ ਜ਼ਖਮ ਮੁੜ ਖੁੱਲ੍ਹ ਗਏ ਅਤੇ ਜ਼ਿਆਦਾ ਖੂਨ ਵਗਣ ਕਾਰਨ 7 ਅਕਤੂਬਰ, 1708 ਨੂੰ ਗੁਰੂ ਸਾਹਿਬ ਨੇ ਅਕਾਲ ਪੁਰਖ ਵਿੱਚ ਜੋਤੀ ਜੋਤ ਸਮਾ ਲਈ। ਇਸ ਤੋਂ ਪਹਿਲਾਂ, ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਸਦੀਵੀ ਗੁਰੂ ਘੋਸ਼ਿਤ ਕਰ ਦਿੱਤਾ ਸੀ। ਭਾਵ ਆਪਣੀ ਗੱਦੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਸੀ।
ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ।।
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।।

ਇਹ ਹਮਲਾ ਵਜ਼ੀਰ ਖਾਨ ਦੀ ਸਾਜ਼ਿਸ਼ ਦਾ ਹਿੱਸਾ ਮੰਨਿਆ ਜਾਂਦਾ ਹੈ, ਜੋ ਗੁਰੂ ਸਾਹਿਬ ਦੀ ਵਧਦੀ ਪ੍ਰਭਾਵਸ਼ਾਲੀ ਸ਼ਖਸੀਅਤ ਅਤੇ ਖਾਲਸਾ ਪੰਥ ਦੀ ਸਥਾਪਨਾ ਤੋਂ ਖਫਾ ਸੀ।

Address

Main Road
Baba Bakala
143202

Website

Alerts

Be the first to know and let us send you an email when Baba bakala Sahib posts news and promotions. Your email address will not be used for any other purpose, and you can unsubscribe at any time.

Share