CHAK SHAKUR

CHAK SHAKUR POST UPLOADS TO THIS PAGE IS NOT RELATED TO RELIGION OR ANY"S PERSONAL LIFE ! IS PAGE PAR SABI POST Hoshiarpur District Tanda is North towards this place .

About Chak Shakur

Chak Shakur is a Village in Bhogpur Tehsil in Jalandhar District of Punjab State, India. It is located 35 KM towards North from District head quarters Jalandhar. 6 KM from Bhogpur. 170 KM from State capital Chandigarh

Chak Shakur Pin code is 144201 and postal head office is Bhogpur (Jalandhar). cholang (2 km) Zahura (2 km ) Patial ( 1 km ) Rajpur ( 3 KM ) , Charar ( 3 KM ) , Kh

ojpur ( 3 KM ) , Barchuhi ( 3 KM ) , Bhattian ( 3 KM ) are the nearby Villages to Chak Shakur. Chak Shakur is surrounded by Tanda Tehsil towards North , Urmar Tanda Tehsil towards North , Srihargobind Pur Tehsil towards west , Bhunga Tehsil towards East . Urmar Tanda , Kartarpur , Dasua , Hoshiarpur are the nearby Cities to Chak Shakur. This Place is in the border of the Jalandhar District and Hoshiarpur District. Also it is in the Border of other district Kapurthala . Demographics of Chak Shakur
Punjabi is the Local Language here. HOW TO REACH Chak Shakur
By Rail
Cholang Rail Way Station , Bhogpur Sirwal Rail Way Station are the very nearby railway stations to Chak Shakur. How ever Jalandhar City Rail Way Station is major railway station 33 KM near to Chak Shakur

15/12/2025
16/08/2025

[17/8, 2:49 am] ਸਤਨਾਮ Satnam: https://www.facebook.com/share/v/14GVZfSVStp/
[17/8, 2:51 am] ਸਤਨਾਮ Satnam: ਪਾਕਿਸਤਾਨ ਵਿੱਚ ਸਾਡੇ ਬਜ਼ੁਰਗਾਂ ਦਾ ਪਿੰਡ

14/08/2025

🤓😂"ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ" ਕਹਾਵਤ ਦਾ ਪਿਛੋਕੜ 🤓😂
ਇਕ ਪੇਂਡੂ ਮੁੰਡੇ ਦਾ ਨਾਂ ਸੀ ਲੱਲੂ। ਲੱਲੂ ਜੁਆਨ ਹੋ ਗਿਆ। ਇਕ ਦਿਨ ਉਹਦਾ ਢਿੱਡ ਦੁਖਿਆ। ਉਹ ਹਕੀਮ ਕੋਲ ਗਿਆ। ਹਕੀਮ ਨੇ ਔਲੇ, ਹਰੜ, ਬਹੇੜੇ ਪੀਹ ਰੱਖੇ ਸਨ। ਉਹਨਾਂ ਦੇ ਚੂਰਨ ਦੀ ਇਕ ਪੁੜੀ ਹਕੀਮ ਨੇ ਲੱਲੂ ਨੂੰ ਦੇ ਦਿੱਤੀ। ਪੁੜੀ ਨਾਲ ਲੱਲੂ ਦਾ ਢਿੱਡ ਦੁਖਣੋਂ ਹਟ ਗਿਆ। ਉਸ ਨੇ ਹਕੀਮ ਤੋਂ ਪੁੱਛਿਆ, “ਹਕੀਮ ਜੀ, ਪੁੜੀ ‘ਚ ਕੀ ਪਾਇਆ ਸੀ?” ਹਕੀਮ ਨੇ ਦੱਸਿਆ, “ਔਲੇ ਹਰੜ ਬਹੇੜਿਆਂ ਦਾ ਚੂਰਨ ਸੀ ਜਿਸ ਨਾਲ ਕਬਜ਼ ਖੁੱਲ੍ਹ ਜਾਂਦੀ ਐ। ਕਬਜ਼ ਸਾਰੀਆਂ ਬਿਮਾਰੀਆਂ ਦੀ ਮਾਂ ਹੈ। ਜਦੋਂ ਵੀ ਕੋਈ ਕਸਰ ਹੋਵੇ, ਇਹਦੀ ਪੁੜੀ ਲੈ ਲਓ। ਜੀਹਨੂੰ ਕਬਜ਼ ਨਾ ਹੋਵੇ ਉਹਨੂੰ ਕੁਝ ਨੀ ਹੁੰਦਾ!”
ਲੱਲੂ ਨੇ ਹਕੀਮ ਦੀ ਗੱਲ ਪੱਲੇ ਬੰਨ੍ਹ ਲਈ ਤੇ ਪਸਾਰੀ ਦੀ ਹੱਟੀ ਤੋਂ ਔਲੇ ਹਰੜ ਬਹੇੜੇ ਖਰੀਦ ਕੇ ਪੁੜੀਆਂ ਬਣਾ ਲਈਆਂ। ਆਪਣੀ ਦੁਕਾਨ ਖੋਲ੍ਹ ਲਈ। ਬੋਰਡ ਉਤੇ ਲਿਖ ਕੇ ਲਾ ਦਿੱਤਾ: ਇਥੇ ਹਕੀਮ ਟਿੱਡੇ ਸ਼ਾਹ ਵੱਲੋਂ ਸਾਰੀਆਂ ਮਰਜ਼ਾਂ ਦਾ ਇਲਾਜ ਕੀਤਾ ਜਾਂਦੈ। ਮਰੀਜ਼ ਆਉਂਦੇ, ਪੁੜੀਆਂ ਲੈਂਦੇ, ਠੀਕ ਹੋ ਜਾਂਦੇ। ਹਕੀਮ ਟਿੱਡੇ ਸ਼ਾਹ ਮਸ਼ਹੂਰ ਹੋ ਗਿਆ। ਉਧਰ ਇਕ ਘੁਮਿਆਰੀ ਦਾ ਗਧਾ ਗੁਆਚ ਗਿਆ ਜੋ ਕਿਤੋਂ ਨਾ ਲੱਭਾ। ਕਿਸੇ ਨੇ ਮਸ਼ਵਰਾ ਦਿੱਤਾ ਕਿ ਹਕੀਮ ਟਿੱਡੇ ਸ਼ਾਹ ਕੋਲ ਜਾਓ, ਉਹਦੇ ਕੋਲ ਸਾਰੀਆਂ ਅਹੁਰਾਂ ਦਾ ਇਲਾਜ ਐ। ਘੁਮਿਆਰੀ ਨੇ ਹਕੀਮ ਟਿੱਡੇ ਸ਼ਾਹ ਨੂੰ ਗਧਾ ਗੁਆਚਣ ਦੀ ਗੱਲ ਦੱਸੀ ਤਾਂ ਟਿੱਡੇ ਨੇ ਘੁਮਿਆਰੀ ਨੂੰ ਪੁੜੀ ਦੇ ਕੇ ਕਿਹਾ, “ਆਹ ਲੈ, ਜਾਹ ਗਧਾ ਲੱਭਜੂ!”
ਘੁਮਿਆਰੀ ਨੇ ਘਰ ਜਾ ਕੇ ਪੁੜੀ ਲਈ ਤਾਂ ਉਸ ਨੂੰ ਤੁਰਤ ਹਾਜਤ ਹੋਈ। ਉਦੋਂ ਕਿਹੜਾ ਘਰਾਂ ‘ਚ ਟਾਇਲਟਾਂ ਸਨ? ਬਾਹਰ ਖੇਤ ਜਾਣ ਜੋਗੀ ਉਹ ਰਹੀ ਨਹੀਂ ਸੀ। ਉਹ ਫਟਾਫਟ ਘਰ ਦੇ ਪਿਛਵਾੜੇ ਖੋਲਿ਼ਆਂ ਵਿਚ ਗਈ ਤਾਂ ਉਥੇ ਰੂੜੀ ‘ਤੇ ਗਧਾ ਲੇਟਿਆ ਹੋਇਆ ਸੀ। ਲੱਲੂ ਦੀ ਪੁੜੀ ਨੇ ਘੁਮਿਆਰੀ ਦਾ ਗੁਆਚਿਆ ਗਧਾ ਲਭਾ ਦਿੱਤਾ! ਪਿੰਡ ‘ਚ ਡੌਂਡੀ ਪਿੱਟੀ ਗਈ। ਟਿੱਡੇ ਸ਼ਾਹ ਦੀ ਹੋਰ ਵੀ ਮਸ਼ਹੂਰੀ ਹੋਈ। ਇਹੋ ਜਿਹੀਆਂ ਦੋ ਚਾਰ ਕਵੱਲੀਆਂ ਨਾਲ ਉਹਦੀ ਮਸ਼ਹੂਰੀ ਦੇਸ਼ ਦੇ ਰਾਜੇ ਤਕ ਪਹੁੰਚ ਗਈ। ਉਧਰ ਗੁਆਂਢੀ ਰਾਜੇ ਨੇ ਹਮਲਾ ਕਰਨ ਲਈ ਫੌਜਾਂ ਚਾੜ੍ਹ ਦਿੱਤੀਆਂ। ਵਜ਼ੀਰਾਂ ਨੇ ਟਿੱਡੇ ਸ਼ਾਹ ਤਕ ਪਹੁੰਚ ਕੀਤੀ, “ਹਕੀਮ ਜੀ ਦੱਸੋ, ਹੁਣ ਕੀ ਕਰੀਏ?”
ਟਿੱਡਾ ਰਾਜੇ ਦੇ ਦਰਬਾਰ ਵਿਚ ਗਿਆ। ਕਹਿਣ ਲੱਗਾ, “ਚੜ੍ਹੀਆਂ ਆਉਂਦੀਆਂ ਫੌਜਾਂ ਦਾ ਇਲਾਜ ਮੇਰੇ ਕੋਲ ਹੈਗਾ।” ਘਬਰਾਏ ਰਾਜੇ ਨੇ ਕਿਹਾ, “ਛੇਤੀ ਦੱਸ।” ਕਹਿੰਦਾ, “ਆਪਣੀ ਸਾਰੀ ਫੌਜ ਨੂੰ ਪੁੜੀਆਂ ਦੇਣੀਆਂ ਪੈਣਗੀਆਂ!”
ਲਓ ਜੀ ਸ਼ਹਿਰ ਦੇ ਸਾਰੇ ਪਸਾਰੀਆਂ ਦੀਆਂ ਹੱਟੀਆਂ ਦੇ ਔਲੇ ਹਰੜ ਬਹੇੜੇ ‘ਕੱਠੇ ਕਰ ਲਏ। ਪੀਹਣ ਨੂੰ ਖਰਾਸ ਜੋੜ ਲਏ। ਸਾਰੇ ਹਲਵਾਈਆਂ ਦਾ ਦੁੱਧ ‘ਕੱਠਾ ਕਰ ਲਿਆ। ਫੌਜ ਸੱਦ ਲਈ। ਤੰਬੂ ਲੱਗ ਗਏ। ਸਵੇਰਸਾਰ ਫੌਜ ਨੇ ਹਮਲਾਵਰ ਫੌਜ ਦਾ ਮੁਕਾਬਲਾ ਕਰਨਾ ਸੀ। ਲੱਲੂ ਫੌਜ ਦੀ ਜਰਨੈਲੀ ਕਰਨ ਲੱਗ ਪਿਆ। ਰਾਤ ਨੂੰ ਜਰਨੈਲ ਨੇ ਹੁਕਮ ਚਾੜ੍ਹਿਆ ਬਈ ਹਰੇਕ ਫੌਜੀ ਨੂੰ ਗਰਮਾਂ ਗਰਮ ਦੁੱਧ ਦੇ ਗਲਾਸ ਨਾਲ ਇਕ ਇਕ ਪੁੜੀ ਦਿਓ। ਪੁੜੀਆਂ ਲੈ ਕੇ ਫੌਜੀ ਲੰਮੇ ਪੈ ਗਏ। ਸਵੱਖਤੇ ਉਠਦਿਆਂ ਸਭ ਨੂੰ ਹਾਜਤ ਦਾ ਜ਼ੋਰ ਪੈ ਗਿਆ। ਓਧਰ ਹਮਲਾਵਰ ਫੌਜ ਚੜ੍ਹੀ ਆਵੇ। ਲੱਲੂ ਨੇ ਆਪਣੀ ਫੌਜ ਨੂੰ ਹੁਕਮ ਚਾੜ੍ਹਿਆ, “ਕੋਈ ਹਾਜਤ ਨਾ ਜਾਵੇ। ਟਾਈਮ ਨਾ ਗੁਆਵੇ। ਅੱਗੇ ਵਧੋ, ਬਹਾਦਰੀ ਨਾਲ ਮੁਕਾਬਲਾ ਕਰੋ।” ਫੌਜਾਂ ਆਹਮੋ ਸਾਹਮਣੇ ਆ ਖੜ੍ਹੀਆਂ। ਓਧਰ ਹਾਜਤ ਦਾ ਜ਼ੋਰ!
ਕੋਈ ਵਾਹ ਨਾ ਚਲਦੀ ਵੇਖ ਲੱਲੂ ਦੀ ਫੌਜ ਨੇ ‘ਪੁਜ਼ੀਸ਼ਨਾਂ’ ਲੈ ਲਈਆਂ। ਹਮਲਾਵਰ ਫੌਜ ਦਾ ਜਰਨੈਲ ਹੈਰਾਨ ਕਿ ਇਹ ਕਰਨ ਕੀ ਡਹੇ ਆ? ਉਹਨੇ ਲੱਖਣ ਲਾਇਆ ਕਿ ਉਹ ਤਾਂ ਭਾਈ ਬਰੂਦ ਵਿਛਾਈ ਜਾਣ ਡਹੇ ਆ! ਅੱਗੇ ਵਧੇ ਤਾਂ ਭੰਗ ਦੇ ਭਾੜੇ ਸਾਰੀ ਫੌਜ ਮਰਵਾ ਬਹਾਂਗੇ। ਉਹਨੇ ਆਪਣੀ ਫੌਜ ਪਿੱਛੇ ਪਰਤਾਉਣ ਵਿਚ ਹੀ ਭਲਾਈ ਸਮਝੀ। ਲੱਲੂ ਦੀ ਫੌਜ ਜਿੱਤ ਦੇ ਡੰਕੇ ਵਜਾਉਣ ਲੱਗੀ। ਰਾਜੇ ਨੂੰ ਫਿਕਰ ਹੋਇਆ ਕਿ ਜਿਹੜਾ ਹਕੀਮ ਹਮਲਾਵਰ ਫੌਜ ਨੂੰ ਦਬੱਲ ਸਕਦਾ ਕਿਤੇ ਮੈਨੂੰ ਨਾ ਪੈ ਜਾਵੇ?
ਰਾਜੇ ਦੇ ਹੁਕਮ ਨਾਲ ਹਕੀਮ ਨੂੰ ਹੱਥਕੜੀਆਂ ਲਾ ਕੇ ਰਾਜੇ ਦੇ ਪੇਸ਼ ਕੀਤਾ ਗਿਆ। ਰਾਜੇ ਨੇ ਮੁੱਠੀ ‘ਚ ਟਿੱਡਾ ਲੁਕੋ ਕੇ ਲੱਲੂ ਨੂੰ ਕਿਹਾ, “ਹਕੀਮ ਜੀ, ਮੈਂ ਥੋਡਾ ਟੈੱਸਟ ਲੈਣਾ। ਜੇ ਤੁਸੀਂ ਦੱਸਤਾ ਬਈ ਮੇਰੀ ਮੁੱਠੀ ‘ਚ ਕੀ ਐ ਤਾਂ ਮੇਰਾ ਅੱਧਾ ਰਾਜ ਥੋਡਾ। ਜੇ ਨਾ ਦੱਸਿਆ ਗਿਆ ਤਾਂ ਸਣਬੱਚੇ ਘਾਣੀ ਪੀੜਦੂੰ।”
ਬੁਰਾ ਫਸਿਆ ਹਕੀਮ ਟਿੱਡਾ ਸ਼ਾਹ ਬਣਿਆ ਲੱਲੂ। ਮੌਤ ਉਹਨੂੰ ਸਾਹਮਣੇ ਦਿਸਣ ਲੱਗੀ। ਹੱਥ ਜੋੜ ਕੇ ਬੋਲਿਆ, “ਮਹਾਰਾਜ, ਥੋਡੇ ਹੱਥ ‘ਚ ਟਿੱਡੇ ਦੀ ਜਾਨ ਐਂ। ਮਾਰਨਾ ਮਾਰ ਦਿਓ, ਛੱਡਣਾ ਛੱਡ ਦਿਓ।” ਰਾਜਾ ਹੈਰਾਨ ਰਹਿ ਗਿਆ! ਐਡੇ ਵੱਡੇ ਔਲੀਏ ਨੂੰ ਕਿਹੜਾ ਮਾਰ ਸਕਦਾ ਸੀ? ਉਸ ਨੇ ਅੱਧਾ ਰਾਜ ਦੇ ਕੇ ਹੱਥਕੜੀ ਲਾਉਣ ਦੀ ਭੁੱਲ ਬਖ਼ਸ਼ਾਈ। ਲੱਲੂ ਰਾਜ ਭਾਗ ਦਾ ਮਾਲਕ ਬਣ ਬੈਠਾ। ਉਹਦੇ ਤੋਂ ਹੀ ਕਹਾਵਤ ਬਣੀ: ਲੱਲੂ ਕਰੇ ਵਲੱਲੀਆਂ..- ਪ੍ਰਿੰਸੀਪਲ ਸਰਵਣ ਸਿੰਘ

05/08/2025

ਮੈਂ ਆਪਣੇ ਪਿੰਡ ਚੱਕ ਸ਼ਕੂਰ ਬਾਰੇ ਲਿਖੀ ਕਿਤਾਬ ਦੇ ਕੁਝ ਪੰਨੇ ਲੜੀ ਵਾਰ ਇਸ ਗਰੁੱਪ ਵਿੱਚ ਸਾਂਝੇ ਕਰਾਂਗਾ,ਆਪ ਜੀ ਨੇ ਆਪਣੇ ਵੀਚਾਰ ਤੇ ਸੁਝਾਅ ਭੇਜਣ ਦੀ ਕਿਰਪਾ ਕਰਨੀ ਜੀ । ਧੰਨਵਾਦ। ਸਕੱਤਰ ਸਿੰਘ। ਚੱਕ ਸ਼ਕੂਰ ਓਦੋਂ ਤੇ ਹੁਣ
ਸਮਾਂ ਰੁਕਦਾ ਨਹੀਂ ,ਆਪਣੀ ਚਾਲੇ ਚੱਲਦਾ ਹੋਇਆ ਬਹੁਤ ਕੁਝ ਨਵਾਂ ਸਿਰਜਦਾ ਤੇ ਬਹੁਤ ਕੁਝ ਪੁਰਾਣੇ ਨੂੰ ਫਨਾਹ ਕਰਦਾ ਆ ਰਿਹਾ ਹੈ ਤੇ ਕਰਦਾ ਰਹੇਗਾ । ਸਮੇਂ ਦੇ ਗੇੜ ਨਾਲ ਹੀ ਰਾਜਨੀਤਿਕ ਸਮਾਜਿਕ ਆਰਥਿਕ ਤੇ ਧਾਰਮਿਕ ਬਦਲਾਅ ਹੋਣੇ ਸੁਭਾਵਿਕ ਹਨ।
ਇੱਥੇ ਇਹ ਜਰੂਰੀ ਹੈ ਕਿ ਮਨੁੱਖ ਨੇ ਬੀਤੇ ਸਮੇਂ ਤੋਂ ਸਿੱਖਣਾ ਹੁੰਦਾ ਹੈ,ਚੰਗੇ ਮਾੜੇ ਦਿਨਾਂ ਵਿੱਚੋਂ ਲੰਘਦਿਆਂ ਬਹੁਤ ਕੁਝ ਸਿੱਖਦਾ ਵੀ ਹੈ।ਕਿਹੜਾ ਕਰਮ ਕਰਨ ਨਾਲ ਰਿਜਲਟ ਚੰਗਾ ਨਿਕਲਦਾ ਹੈ, ਤੇ ਕਿਹੜੀ ਗਲਤੀ ਨਾਲ ਕੀ ਨੁਕਸਾਨ ਹੁੰਦਾ ਹੈ । ਜਾਨਵਰਾਂ ਵਿੱਚ ਰਹਿਣ ਸਹਿਣ ਖਾਣ ਪੀਣ ਤੇ ਉਹਨਾਂ ਸੁਭਾਅ ਵਿਚ ਬਹੁਤੀ ਤਬਦੀਲੀ ਨਹੀਂ ਆਉਂਦੀ ਕਿਉਂਕਿ ਉਹ ਜੋ ਵੇਖਦਾ ਹੈ , ਮਾਂ ਬਾਪ ਜਾਂ ਆਂਡ ਗੁਵਾਢ ਵਿੱਚ ਵਾਪਰਦਾ ਸਿਰਫ ਉਸ ਤੋਂ ਸਿੱਖਦਾ ਹੈ ।ਪਰ ਮਨੁੱਖ ਪਿਛਲੀਆਂ ਕਈ ਪੀੜੀਆਂ ਕਈ ਸਦੀਆਂ ਵਿੱਚ ਮਨੁੱਖ ਨਾਲ ਹੋਈਆਂ ਬੀਤੀਆਂ ਚੰਗੀਆਂ ਮਾੜੀਆਂ ਘਟਨਾਵਾਂ ਹੋਣ ਬਾਰੇ ਸੁਣਦਾ , ਪੜਦਾ ਹੈ ਤੇ ਉਹ ਅਗਾਂਹ ਤੋਂ ਹੋਰ ਸੁਚੇਤ ਹੋ ਜਾਂਦਾ ਹੈ । ਮਨੁੱਖ ਕੋਲ ਸ਼ਬਦ ਹੈ ਬੋਲਣ ਲਈ, ਲਿਖਣ ਲਈ, ਸਮਝਣ ਲਈ, ਸਮਝਾਉਣ ਲਈ। ਇਸੇ ਲਈ ਸ਼ਬਦ ਨੂੰ ਗੁਰੂ ਕਿਹਾ ਗਿਆ ਕਿਉਂਕਿ ਗਿਆਨ ਸ਼ਬਦ ਰਾਹੀਂ ਹੀ ਮਿਲਦਾ ।
ਚਲੋ ਖੈਰ ਇਥੇ ਪਿੰਡ ਬਾਰੇ ਮੇਰਾ ਲਿਖਣ ਦਾ ਵੀ ਮਕਸਦ ਇਹੀ ਹੈ 47 ਵੇਲੇ ਪਿੰਡ ਕੇਹੋ ਜਿਹਾ ਸੀ, ਕੌਣ ਕੌਣ ਇਥੋਂ 47 ਚ ਚਲਾ ਗਿਆ। ਕੌਣ ਕੌਣ ਇਥੇ ਉਦੋਂ ਵਸਦਾ ਸੀ । 47 ਤੋਂ ਬਾਅਦ ਕੌਣ ਕੌਣ ਇਥੇ ਕਿੱਥੋਂ ਕਿੱਥੋਂ ,ਕਦੋਂ ਕਦੋਂ ਆ ਕੇ ਇਸ ਪਿੰਡ ਵਿੱਚ ਵੱਸਦੇ ਗਏ ਜਾਂ ਉਸ ਤੋਂ ਬਾਅਦ ਇਥੋਂ ਕੌਣ ਕੌਣ ਉੱਠ ਕੇ ਚਲਾ ਗਿਆ ਜਾਂ ਨਵਾਂ ਆਇਆ। 2025 ਤੀਕ ਦੀਆਂ ਸਭ ਘਟਨਾਵਾਂ ਨੂੰ ਕਲਮਬੱਧ ਕਰਕੇ ਵੱਖ ਵੱਖ ਲੇਖਾਂ ਸਿਰਲੇਖਾਂ ਹੇਠ ਵਰਨਨ ਕਰਨ ਦਾ ਯਤਨ ਹੈ।।
ਸਭ ਤੋਂ ਪਹਿਲਾਂ ਆਪਾਂ ਆਰਥਿਕ ਪੱਖ ਦੀ ਗੱਲ ਕਰਾਂਗੇ । ਸਭ ਤੋਂ ਵੱਡਾ ਆਮਦਨ ਦਾ ਸਾਧਨ ਖੇਤੀਬਾੜੀ ਸੀ। 1947 ਵਿੱਚ ਮੁਸਲਿਮ ਪਰਿਵਾਰ ਸਾਡਾ ਪਿੰਡ ਛੱਡ ਕੇ ਚਲੇ ਗਏ ਉਹ ਕਿੱਥੇ ਜਾ ਕੇ ਵਸੇ ਉਹਨਾਂ ਬਾਰੇ ਅਜੇ ਤੀਕ ਮੈਨੂੰ ਕੋਈ ਪਤਾ ਨਹੀਂ ਲੱਗਾ ਹਾਂ ਯਤਨ ਜਾਰੀ ਹਨ ਤੇ ਮੈਂ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਇਸ ਵਿਸ਼ੇ ਤੇ ਖੋਜ ਪੜਤਾਲ ਕੀਤੀ ਜਾਵੇ । ਜੋ ਵੀ ਪਤਾ ਲੱਗੇਗਾ ਉਹ ਇਸ ਲੜੀ ਤਹਿਤ ਅਗਲੇ ਅੰਕ ਵਿੱਚ ਛਾਪ ਦਿੱਤਾ ਜਾਵੇਗਾ। ਹਾਂ ਮੁਸਲਮਾਨ ਪਰਿਵਾਰਾਂ ਦੇ ਚਲੇ ਜਾਣ ਤੋਂ ਬਾਅਦ ਰਹਿ ਗਏ ਰਾਮਗੜੀਆਂ ਦੇ ਕੁਝ ਘਰ। ਕੁਝ ਪਰਿਵਾਰ ਆਦਿ ਧਰਮੀਆਂ ਦੇ ਇੱਥੇ ਵਸੇ ਹੋਏ ਸਨ ਮੋਕਲਾ ਤੋਂ ਕੁਝ ਪਰਿਵਾਰ ਆਦ ਧਰਮੀਆਂ ਦੇ 47 ਤੋਂ ਬਾਅਦ ਇਥੇ ਆ ਕੇ ਵਸੇ ਜਿਨਾਂ ਦੀ ਗੋਤ ਨਾਗਲੂ ਹੈ। ਵੱਖ ਵੱਖ ਗੋਤਾਂ, ਵੱਖ ਵੱਖ ਪਰਿਵਾਰਾਂ ਦੇ ਸਬੰਧ ਵਿੱਚ ਕਿਸੇ ਹੋਰ ਲੇਖ ਵਿੱਚ ਲਿਖਿਆ ਜਾਵੇਗਾ। ਰਾਮਗੜੀਏ ਪਰਿਵਾਰਾਂ ਕੋਲ ਗੁਜ਼ਾਰੇ ਜੋਗੀ ਜਮੀਨ ਸੀ ਤੇ ਹੈ। ਕੁਝ ਆਦ ਧਰਮੀ ਪਰਿਵਾਰਾਂ ਕੋਲ ਵੀ ਗੁਜ਼ਾਰੇ ਜੋਗੀ ਜਮੀਨ ਹੈ। ਇਸ ਤੋਂ ਇਲਾਵਾ ਰਾਮਗੜੀਏ ਪਰਿਵਾਰ ਮਕਾਨ ਉਸਾਰੀ ਦੇ ਕੰਮਾਂ ਵਿੱਚ ਲੱਕੜ ਇੱਟਾਂ ਦੇ ਕੰਮ ਅਤੇ ਲੋਹੇ ਦੇ ਕੰਮ ਸਮੁੱਚੇ ਪਿੰਡ ਦੇ ਅਤੇ ਆਣ ਗੁਆਂਡ ਦੇ ਪਿੰਡਾਂ ਵਿੱਚ ਕਰਦੇ ਸਨ। ਮੁਸਲਮਾਨ ਪਰਿਵਾਰਾਂ ਵੱਲੋਂ ਛੱਡੀ ਗਈ ਜਮੀਨ ਬਾਹਰੋਂ ਆਏ ਹੋਏ ਜੱਟ ਪਰਿਵਾਰਾਂ ਵਿੱਚ ਉਹਨਾਂ ਦੇ ਪਿਛਲੇ ਰਿਕਾਰਡ ਮੁਤਾਬਕ ਦਿੱਤੀ ਗਈ ।ਨਾਲ ਹੀ ਮੁਸਲਮਾਨਾਂ ਵੱਲੋਂ ਛੱਡੇ ਹੋਏ ਛੋਟੇ ਵੱਡੇ ਘਰ ਵੰਡੇ ਗਏ। ਬੇਜਮੀਨੇ ਆਦਧਰਮੀ ਪਰਿਵਾਰ ਪਿੰਡ ਦੇ ਜਿਮੀਦਾਰਾਂ ਦੇ ਖੇਤਾਂ ਵਿੱਚ ਦਿਹਾੜੀ ਦੱਪਾ ਕਰਦੇ ਸਨ ਜਾਂ ਠੇਕੇ ਤੇ ਫਸਲ ਦੀ ਸੰਭਾਲ ਵਗੈਰਾ ਕਰਦੇ ਸਨ। ਆਮ ਤੌਰ ਤੇ ਹਰ ਜਿਮੀਦਾਰ ਪਰਿਵਾਰ ਦੇ ਨਾਲ ਕੋਈ ਨਾ ਕੋਈ ਆਦਧਰਮੀ ਪਰਿਵਾਰ ਖਾਸ ਸਾਂਝ ਰੱਖਦਾ ਸੀ ਤੇ ਜਿਮੀਦਾਰ ਪਰਿਵਾਰ ਉਸ ਪਰਿਵਾਰ ਦਾ ਦੁੱਖ ਸੁੱਖ ਵੇਖਦੇ ਸਨ। ਇਸ ਤੋਂ ਇਲਾਵਾ ਬੇਜ਼ਮੀਨੇ ਲੋਕ ਆਂਢ ਗੁਆਂਡ ਦੂਜੇ ਪਿੰਡਾਂ ਦੇ ਵਿੱਚ ਮਜ਼ਦੂਰੀ ਕਰਦੇ ਸਨ ਜਾਂ ਸਰਕਾਰ ਵੱਲੋਂ ਕਿਧਰੇ ਸੜਕਾਂ , ਰੇਲਵੇ ਲਾਈਨਾਂ ਬਣਨ ਵੇਲੇ ਠੇਕੇਦਾਰਾਂ ਨਾਲ ਕੰਮ ਕਰਦੇ ਸਨ ।
ਜਿਮੀਦਾਰ ਜੱਟ ਬਰਾਦਰੀ ਦੇ ਆਉਣ ਵਾਲੇ ਸਾਰੇ ਪਰਿਵਾਰ,ਜੋ ਮਾਝੇ ਦੇ ਪਿੰਡਾਂ ਖਿਆਲੇ ਵਿੱਚੋਂ ਭੰਗੂ ਪਰਿਵਾਰ ਤੇ ਠਰੂ ਚੋਂ ਰੰਧਾਵਾ ਪ੍ਰਵਾਰ ਤੋਂ ਇਲਾਵਾ ਮਾਲ ਚੱਕ ਤੋਂ ਕੰਗ ਪਰਿਵਾਰ ਤੇ ਚੀਚਾ ਭਕਨਾ ਤੋਂ ਸੰਧੂ ਪਰਿਵਾਰ ਸਾਰੇ ਅੰਮ੍ਰਿਤਸਰ ਜਿਲੇ ਨਾਲ ਸੰਬੰਧਿਤ ਸਨ।
ਇਹ ਬਾਹਰੋਂ ਆ ਕੇ ਵੱਸੇ ਲੋਕ ਤਕਰੀਬਨ ਖਾਲੀ ਹੱਥੀਂ ਆਏ ਸਨ। ਖੂਹਾਂ ਦੀ ਜਮੀਨ ਥੋੜੀ ਥੋੜੀ ਸੀ ਬਾਕੀ ਬਾਨੀ ਬਿਨਾਂ ਪਾਣੀ ਤੋਂ, ਜਾਂ ਬੇ ਆਬਾਦ। ਸੋ ਫਸਲਾਂ ਸਾਰੀਆਂ ਹੁੰਦੀਆਂ ਸਨ। ਕੁਝ ਖੂਹਾਂ ਤੇ ਸਜਾਈ ਵਾਲੀਆਂ ਤੇ ਕੁਝ ਬਰਾਨੀਆਂ। ਖੂਹਾਂ ਤੇ ਝੋਨਾ ਕਣਕ ਮੱਕੀ ਕਮਾਦ ਜਾਂ ਪਸ਼ੂਆਂ ਦੀ ਪੱਠੇ ਬੀਜੇ ਜਾਂਦੇ ਸਨ ,ਬਾਕੀ ਬਰਾਨੀ ਇਲਾਕੇ ਵਿੱਚ ਮੂੰਗਫਲੀ, ਤਿਲ੍ਹ, ਮਾਂਹ, ਮਸਰ ,ਛੋਲੇ, ਸਣ, ਕਪਾਹ, ਬਾਜਰਾ ,ਗਵਾਰਾ, ਚਰੀ, ਅਰਵਾਂਹ, ਮੂੰਗੀ ,ਮੋਠ, ਸਰੋਂ ,ਤੋਰੀਆ, ਤਾਰਾ ਮੀਰਾ, ਅਲਸੀ, ਸਨੁਕੜਾ, ਢਿੰਜਣ ,ਅਰਹਰ ਵਗੈਰਾ ਵਗੈਰਾ ਆਮ ਬੀਜੀ ਜਾਂਦੇ ਸਨ। ਸਾਰਾ ਸਾਲ ਕੋਈ ਨਾ ਕੋਈ ਫਸਲ ਘਰੇ ਆਉਂਦੀ ਰਹਿੰਦੀ ਸੀ। ਬਰਾਨੀ ਫਸਲ ਸੀ ਲੱਗ ਗਿਆ ਤੀਰ ਨਹੀਂ ਤੇ ਤੁਕਾ, ਮੀਹ ਤੇ ਨਿਰਭਰ। ਅੱਜ ਕੱਲ ਮੋਟਰਾਂ ਲੱਗਣ ਕਰਕੇ ਪਾਣੀ ਆਮ ਹੋਣ ਕਰਕੇ ਜਮੀਨ ਵੀ ਸਾਰੀ ਆਬਾਦ ਹੋ ਗਈ ਸਾਰੀ ਸਿੰਚਾਈ ਹੇਠ ਆ ਗਈ ਤੇ ਫਸਲਾਂ ਵੀ ਸਿਰਫ ਝੋਨਾ, ਕਣਕ ,ਕਮਾਦ ਤੇ ਥੋੜੇ ਬਹੁਤੇ ਪੱਠੇ ।ਕਿਉਂਕਿ ਹੁਣ ਬਹੁਤੇ ਪਸੂ ਨਹੀਂ ਰਹਿ ਗਏ। ਫਸਲਾਂ ਬਹੁਤ ਜ਼ਿਆਦਾ ਨਹੀਂ ਸਨ ਹੁੰਦੀਆਂ,ਬਾਹਰ ਕਿਤੇ ਵੇਚਣ ਨਹੀਂ ਸੀ ਜਾਈਦਾ।ਘਰੋਂ ਹੀ ਰੇੜਿਆਂ ਵਾਲੇ ਲੋਕ ਆ ਕੇ ਲੈ ਜਾਂਦੇ ਸਨ ।ਤੋਲਦੇ ਵੀ ਤਕੜੀ ਨਾਲ ਸਨ ਤੇ ਤੋਲਣ ਦਾ ਤਰੀਕਾ ਵੀ ਵੱਖਰਾ ਸੀ। ਤਕੜੀ ਦਾ ਇੱਕ ਸਾਬਾ ਭਰ ਕੇ ਬੋਰੀ ਵਿੱਚ ਪਾਉਣਾ ਬੋਲਣਾ ਬਰਕਤ ਦੂਜਾ ਸ਼ਬਦ ਪਾ ਕੇ ਬੋਲਣਾ ਦੂਆ, ਤੀਜਾ ਛਾਬਾ ਪਾ ਕੇ ਕਹਿਣਾ ਵਾਧਾ ।ਫਿਰ ਚਾਰਾ ਫਿਰ ਪੰਜਾ, ਸੱਤਾ ,ਫਿਰ ਅਠਾ ,ਇਸ ਤਰਾਂ ਗਿਣਿਆ ਜਾਂਦਾ ਸੀ। ਇੱਕ ਨੂੰ ਇੱਕ ਨਹੀਂ ਬਲਕਿ ਬਰਕਤ ਕਿਹਾ ਜਾਂਦਾ ਤੇ ਤਿੰਨ ਨੂੰ ਕਿਉਂਕਿ ਮਾੜਾ ਗਿਣਿਆ ਜਾਂਦਾ ਸੀ ਇਸ ਲਈ ਉਹ ਥਾਂ ਵਾਧਾ ਕਿਹਾ ਜਾਂਦਾ ਸੀ ।ਇਹ ਬਜ਼ੁਰਗਾਂ ਦੀ ਪੋਜੀਟਿਵ ਸੋਚ ਸੀ। ਓਦੋਂ 20 ਤੱਕ ਗਿਣਿਆ ਜਾਂਦਾ ਸੀ ਇਸ ਤੋਂ ਵੱਧ ਬਹੁਤਿਆਂ ਨੂੰ ਗਿਣਤੀ ਨਹੀਂ ਸੀ ਆਉਂਦੀ ਤੇ ਅਗਾਹ ਇੱਕ ਵੀਹ, ਦੋ ਵੀਹਾਂ, ਤਿੰਨ ਵੀਹਾਂ ,ਚਾਰ ਵੀਹਾਂ ,ਪੰਜ ਵੀਹਾਂ ,ਛੇ ਵੀਹਾਂ ਕਹਿ ਕੇ ਗਿਣਤੀ ਕੀਤੀ ਜਾਂਦੀ ਸੀ। ਦੋ ਵੀਆਂ ਦਾ ਮਤਲਬ 40 ਤਿੰਨ ਵੀਹਾਂ 60 ,ਚਾਰ ਵੀਹਾਂ 80 ,ਇਸ ਤਰਾਂ ਕਿਹਾ ਜਾਂਦਾ ਸੀ।ਕਿਸੇ ਨੇ ਮੱਝ 120 ਰੁਪੈ ਦੀ ਆਂਦੀ ਤਾਂ ਉਸਨੇ ਕਹਿਣਾ ਛੇ ਵੀਹਾਂ ਦੀ ਮੱਝ ਖਰੀਦੀ ਹੈ।
ਆਮਦਨ ਦਾ ਪਹਿਲਾ ਸਾਧਨ ਜਮੀਨ ਤੇ ਦੂਜਾ ਸੀ ਦੁੱਧ ।ਮੱਝਾਂ ਗਾਵਾਂ ਪਿੰਡ ਵਿੱਚ ਬਹੁਤ ਸਨ। ਖੁੱਲੀਆਂ ਚਰਾਂਦਾ ਪਸੂ ਚਾਰਨੇ ਇੱਕ ਵੱਡਾ ਕੰਮ ਸੀ, ਅਸਾਂ ਨੇ ਬਹੁਤ ਕੀਤਾ। ਸਾਰਾ ਪਿੰਡ ਹੀ ਕਰਦਾ ਸੀ। ਹਰ ਘਰ ਵਿੱਚ ਪਸ਼ੂ ਜਰੂਰ ਹੁੰਦਾ ਸੀ। ਜਿਮੀ ਦਾਰਾਂ ਦੇ ਪਰਿਵਾਰਾਂ ਵਿੱਚ 10-10, 20-20 ਪਸੂ ਆਮ ਸਨ। ਜਿਸ ਕਰਕੇ ਪਿੰਡ ਵਿੱਚ ਦੁੱਧ ਬਹੁਤ ਸੀ ਤੇ ਦੋਧੀ ਵੀ ਬਹੁਤ ਸਨ ਜੋ ਦੁੱਧ ਨੂੰ ਘਰਾਂ ਵਿੱਚੋਂ ਚਵਾ ਕੇ ਜਲੰਧਰ ਜਾਂ ਭੋਗਪੁਰ ਵੇਚਣ ਜਾਂਦੇ ਸਨ। ਇਹ ਵੀ ਚੰਗਾ ਰੁਜ਼ਗਾਰ ਦਾ ਸਾਧਨ ਸੀ, ਸਵੇਰੇ ਸਾਢੇ ਸੱਤ ਵਜੇ ਚੋਲਾਂਗ ਵਲੋਂ ਜਲੰਧਰ ਨੂੰ ਜਾਂਦੀ ਸੀ, ਇਸ ਤੇ ਦੋਧੀ ਦੁੱਧ ਲੈ ਕੇ ਢੱਡੇ ਸਨੌਰੇ ਸਟੇਸ਼ਨ ਤੋਂ ਜਾਂਦੇ ਸਨ।ਇਹ ਸਟੇਸ਼ਨ ਪਿਛਲੇ ਕੁਝ ਸਾਲਾਂ ਤੋਂ ਬੰਦ ਹੋ ਗਿਆ ਹੈ। ਇਥੋਂ ਕਿਉਂ ?ਕਿਉਂਕਿ ਇੱਥੇ ਕਰੀਮ ਕੱਢਣ ਵਾਲੀ ਮਸ਼ੀਨ ਲੱਗੀ ਹੁੰਦੀ ਸੀ ,ਦੁੱਧ ਵਿੱਚੋਂ ਕ੍ਰੀਮ ਕੱਢ ਕੇ ਬਾਕੀ ਸ਼ਹਿਰ ਵਿੱਚ ਵੇਚ ਆਉਣਾ ਇਸ ਨਾਲ ਚਾਰ ਪੈਸੇ ਵੱਧ ਬਣ ਜਾਂਦੇ ਸਨ । ਬਹੁਤੇ ਪਰਿਵਾਰ ਇਹਨਾਂ ਦੋਧੀਆਂ ਕੋਲੋਂ ਹੀ ਸੌਦਾ ਵਗੈਰਾ ਵੀ ਮੰਗਾ ਲੈਂਦੇ ਸਨ। ਕਿਉਂਕਿ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਸੀ ਸ਼ਹਿਰ ਜਾਣਾ। ਨਾ ਸਾਧਨ ਸਨ ਨਾ ਸਮਾਂ। ਸਾਈਕਲ ਮੇਰੇ ਪਿੰਡ ਵਿੱਚ ਪਹਿਲਾਂ ਕਿਸੇ ਕੋਲ ਨਹੀਂ ਸੀ ।ਬਾਅਦ ਵਿੱਚ ਸਭ ਤੋਂ ਪਹਿਲਾਂ ਸਾਈਕਲ ਸਰਦਾਰ ਅਮਰੀਕ ਸਿੰਘ ਪੰਜਾਬ ਪੁਲਿਸ ਪੁੱਤਰ ਮੱਘਰ ਸਿੰਘ ਹੋਰਾਂ ਨੇ ਖਰੀਦਿਆ ਸੀ , ਸਮੇਂ ਦੇ ਗੇੜ ਨਾਲ, ਘਰ ਘਰ ਸਾਈਕਲ ਹੋਣ ਲੱਗੇ ,ਫਿਰ ਸਕੂਟਰ ,ਫਿਰ ਮੋਟਰਸਾਈਕਲ ਤੇ ਹੁਣ ਤਕਰੀਬਨ ਹਰ ਘਰ ਕਾਰ ਆ ਗਈ ਹੈ। ਖੂਹ ਅਤੇ ਜਮੀਨ ਵਾਉਣ ਲਈ ਝੋਟੇ ਦੇ ਬਲਦ ਵਰਤੇ ਜਾਂਦੇ ਸਨ ਸਮੇਂ ਦੇ ਗੇੜ ਨਾਲ ਇਹ ਸਾਰਾ ਕੰਮ ਟਰੈਕਟਰ ਕਰਨ ਲੱਗ ਪਏ ਜਿਹਨਾਂ ਕੋਲ ਆਪਣੇ ਨਹੀਂ, ਉਹ ਕਰਾਏ ਤੇ ਕਰਵਾ ਲੈਂਦੇ ਹਨ। ਮੇਰੇ ਪਿੰਡ ਵਿੱਚ ਸਭ ਤੋਂ ਪਹਿਲਾ ਟਰੈਕਟਰ ਇੰਟਰਨੈਸ਼ਨਲ ਲੰਬੜਦਾਰ ਬਣਪਰਿਵਾਰ ਨੇ ਖਰੀਦਿਆ,।ਉਸ ਤੋਂ ਉਸ ਤੋਂ ਬਾਅਦ ਖੈਰ ਮਿੰਦਰ ਸਿੰਘ ਜਮਾਲਪੁਰੀਆ ਉਹਨਾਂ ਦੇ ਪਰਿਵਾਰ ਨੇ ਡੀਟੀ 14 ਨਾਂ ਦਾ ਟਰੈਕਟਰ ਲਿਆਂਦਾ। ਫਿਰ ਤਕਰੀਬਨ 1978 ਦੇ ਸ਼ੁਰੂ ਵਿੱਚ , ਅਸਾਂ ਨੇ ਅਸਕੌਟ 37 ਚਿੱਟਾ ਟਰੈਕਟਰ ਖਰੀਦ ਲਿਆ । ਉਦੋਂ ਸਾਡਾ ਟਰੈਕਟਰ 51,000 ਦਾ ਆਇਆ ਸੀ। ਸਾਡੇ ਨਾਲ ਹੀ ਸ੍ਰ ਸਰਦੂਲ ਸਿੰਘ ਤੇ ਸਵਰਨ ਸਿੰਘ ਹੋਰਾਂ ਦੇ ਪਰਿਵਾਰ ਨੇ ਫੋਰਡ ਟਰੈਕਟਰ ਲਿਆਂਦੇ।ਮੇਰੇ ਪਿੰਡ ਵਿੱਚ ਹੁਣ ਕਾਫੀ ਟਰੈਕਟਰ ਹਨ।
ਕਮਾਦ ਬਹੁਤ ਘੱਟ ਬੀਜਿਆ ਜਾਂਦਾ ਸੀ ਵੇਲਣੇ ਮੇਰੇ ਪਿੰਡ ਵਿੱਚ ਸਨ। ਜਿੱਥੇ ਗੁੜ ਬਣ ਜਾਂਦਾ ਸੀ ਜਾਂ ਮੱਟੀਆਂ ਵਿੱਚ ਪਾ ਕੇ ਸਿਰਕਾ, ਖੰਡ ਤੇ ਰਾਵ ਬਣਾਈ ਜਾਂਦੀ ਸੀ। ਭੋਗਪੁਰ ਗੰਨਾ ਮਿਲ ਲੱਗਣ ਨਾਲ ਲੋਕਾਂ ਨੇ ਜਿਆਦਾ ਕਮਾਲ ਬੀਜਣਾ ਸ਼ੁਰੂ ਕੀਤਾ।
ਖੇਤੀ ਅਤੇ ਪਸ਼ੂਆਂ ਤੋਂ ਇਲਾਵਾ ਆਮਦਨ ਦਾ ਇੱਕ ਤੀਜਾ ਸਾਧਨ ਹੋਰ ਵੀ ਸੀ। ਸੀ ਤਾਂ ਉਹ ਗੈਰ ਕਾਨੂੰਨੀ , ਪਰ ਵੱਡੀ ਪੱਧਰ ਤੇ ਕੀਤਾ ਜਾਂਦਾ ਸੀ, ਉਹ ਸੀ ਸ਼ਰਾਬ ਕੱਢਣਾ ਤੇ ਵੇਚਣਾ ਉਦੋਂ ਦੋ ਰੁਪਏ ਬੋਤਲ ਸ਼ਰਾਬ ਵਿਕਦੀ ਮੈਂ ਖੁਦ ਵੇਖੀ ਹੈ। ਇਹ ਧੰਦਾ ਬਹੁਤ ਸਾਰੇ ਸ਼ੁਗਲ ਮੇਲੇ ਲੜਾਈ ਭੜ੍ਹਾਈ ਦਾ ਕਾਰਨ ਬਣਦਾ ਸੀ। ਬਹੁਤ ਸਾਰੇ ਦਿਲਚਸਪ ਵਾਕਿਆ, ਇਹਦੇ ਨਾਲ ਜੁੜੇ ਹੋਏ ਹਨ ।ਸਮੇਂ ਦਾ ਗੇੜ ਪਾ ਕੇ ਅੱਜ ਮੇਰੇ ਪਿੰਡ ਵਿੱਚ ਕੋਈ ਵੀ ਵਿਅਕਤੀ ਪੀਣ ਜੋਗੀ ਸ਼ਰਾਬ ਵੀ ਨਹੀਂ ਕੱਢਦਾ। ਇਕੱਲੇ ਜਿਮੀਦਾਰ ਹੀ ਨਹੀਂ ਬਲਕਿ ਬਹੁਤ ਸਾਰੇ ਗੈਰ ਜਮੀਨੇ ਆਦਧਰਮੀ ਵੀ ਇਹ ਧੰਦਾ ਕਰਦੇ ਸਨ । ਸ਼ਰਾਬ ਘਰਾਂ ਵਿੱਚੋਂ ਹੀ ਥੋਕ ਅਤੇ ਪਰਚੂਨ ਵਿੱਚ ਵੇਚੀ ਜਾਂਦੀ ਸੀ। ਉਥੇ ਕੁਝ ਲੋਕ ਦੂਜੇ ਪਿੰਡਾਂ ਤੱਕ ਵੀ ਸਾਈਕਲਾਂ ਰਾਹੀਂ ਸਪਲਾਈ ਕਰਦੇ ਸਨ। ਕੰਮ ਭਾਵੇਂ ਗੈਰ ਕਾਨੂੰਨੀ ਸੀ ਪਰ ਤਕਰੀਬਨ ਸਾਰਾ ਪਿੰਡ ਕਰਦਾ ਸੀ ।ਸ਼ਰਾਬ ਵਾਲੇ ਭਾਂਡੇ ਡਰਮ ,ਡਰੰਮੀਆਂ ,ਮੱਟੀਆਂ,ਘੜੇ, ਛਕਾਾਲੇ, ਪਤੀਲੇ ,ਬਾਲਟੇ ,ਬਲੈਡਰ , ਕੈਨੀਆ ਇੱਕ ਦੂਜੇ ਦੀਆਂ ਆਮ ਵਰਤਦੇ ਸਨ। ਕਿਹੜਾ ਭਾਂਡਾ ਕਿੱਥੇ ਲੁਕੋਇਆ ਹੈ ,ਕਿਹਨੇ ਡਰਮ ਕਿੱਥੇ ਨਪਿਆ ਹੈ ਇੱਕ ਦੂਜੇ ਨੂੰ ਆਮ ਪਤਾ ਹੁੰਦਾ ਸੀ। ਪੁਲਿਸ ਕੋਲੋਂ ਲੁਕਾਇਆ ਹੁੰਦਾ ਸੀ। ਉਦੋਂ ਬੜਾ ਭੈ ਭੀਤ ਅਤੇ ਦਿਲਚਸਪ ਸਮਾਂ ਹੁੰਦਾ ਸੀ ਜਦੋਂ ਕਿਧਰੇ ਪੁਲਿਸ ਦਾ ਛਾਪਾ ਪੈਣਾ ।ਪੁਲਿਸ ਦੇ ਛਾਪੇ ਦੀ ਖਬਰ ਬਹੁਤ ਤੇਜ਼ੀ ਨਾਲ ਫੈਲਦੀ ਸੀ। ਇਹ ਧੰਦਾ ਕਰਨ ਵਾਲੇ ਅਗਾਹ ਪਿਛਾਂਹ ਹੋ ਜਾਂਦੇ। ਪੁਲਿਸ ਨੇ ਸੂਇਆਂ ਨਾਲ ਰੂੜੀਆਂ ਫੋਲਦੇ ਫਿਰਨਾ। ਇਉ ਕਹੀਏ ਬੜਾ ਡਰ ਵੀ ਲੱਗਣਾ, ਬੜਾ ਸ਼ੁਗਲ ਵੀ ਬਣਨਾ ।ਬਹੁਤਿਆਂ ਸ਼ਰਾਬ ਰੋੜ੍ਹ ਦੇਣੀ, ਫਿਰ ਸ਼ਾਮ ਨੂੰ ਪੀਣ ਲਈ ਲੱਭਦੇ ਫਿਰਨਾ। ਬਹੁਤ ਹੀ ਰੌਚਕ ਕਣੀਆਂ ਜੁੜੀਆਂ ਹੋਈਆਂ ਹਨ।
ਇਕੱਠਿਆਂ ਸ਼ਰਾਬ ਕੱਢਦਿਆਂ ਕੱਢਦਿਆਂ ਪੀਂਦਿਆਂ ਸ਼ਾਮ ਨੂੰ ਸ਼ਰਾਬੀ ਹੋ ਕੇ, ਇੱਕ ਦੂਜੇ ਨਾਲ ਲੜ ਪੈਣਾ ਆਮ ਗੱਲ ਸੀ। ਅਸੀਂ ਬੱਚੇ ਸਾਂ ਤੇ ਸਾਨੂੰ ਲੜਾਈ ਵੇਖਣ ਦਾ ਬੜਾ ਮਜ਼ਾ ਆਉਣਾ। ਪਿੰਡ ਛੋਟਾ ਸੀ ,ਕੋਈ ਕੰਧਾਂ ਨਹੀਂ ਸਨ ਜਦ ਕਿਤੇ ਰੌਲਾ ਸੁਣਨਾ ਦੜੰਗੇ ਮਾਰਦੇ ਹੋਏ ਭੱਜ ਕੇ ਲੜਾਈ ਵੇਖਣ ਜਾਣਾ ।ਆ ਕੇ ਘਰੇ ਦੱਸਣਾ ਵੀ ਕੌਣ ਕੌਣ ,ਕਿਹਦੇ ਕਿਹਦੇ ਨਾਲ ਲੜਿਆ। ਇਦਾਂ ਦੇ ਬਹੁਤ ਸਾਰੇ ਕਿੱਸੇ ਯਾਦਾਂ ਵਿੱਚ ਪਏ ਹੋਏ ਹਨ ।ਰਾਤੀ ਜੁੰਡਿਓ ਜੁੰਡੀ ,ਛਿਤਰੋ ਛਿਤਰੀ,ਗਾਲੋ ਗਾਲੀ ਹੋਣ ਵਾਲੇ ਸਵੇਰੇ ਫਿਰ ਇੱਕ ਮਿਕ ਹੋਏ ਵੇਖੀ ਦੇ ਸਨ। ਰਾਤ ਦੀ ਲੜਾਈ ਰਾਤ ਹੀ ਖਤਮ ਹੋ ਜਾਣੀ। ਵਿਆਹਾਂ ਸ਼ਾਦੀਆਂ ਚ ਕਈ ਕਈ ਦਿਨ ਸ਼ਰਾਬ ਚਲਦੀ ਰਹਿੰਦੀ ।ਕਈ ਕਈ ਮਹੀਨੇ ਪਹਿਲਾਂ ਹੀ ਸ਼ਰਾਬ ਦਾ ਕੋਟਾ ਜਮਾ ਕਰਨ ਲੱਗ ਪੈਣਾ। ਹਰ ਵਿਆਹ ਚ ਸ਼ਰਾਬੀਆਂ ਵੱਲੋਂ ਕੋਈ ਨਾ ਕੋਈ ਲੜਾਈ ਕਰਕੇ ਵਿਆਹ ਨੂੰ ਹੋਰ ਦਿਲਚਸਪ ਬਣਾ ਦੇਣਾ ਆਮ ਸੀ।
ਹਾਂ ਇਥੇ ਗੱਲ ਯਾਦ ਆਈ ਕਿ ਵਿਆਵਾਂ ਤੇ ਮੰਜੇ ਬਿਸਤਰੇ ਇਕੱਠੇ ਕਰੀਦੇ ਸਨ, ਜੋ ਹੁਣ ਰਿਵਾਜ ਨਹੀਂ ਰਿਹਾ।ਦੁੱਧ ਪਿੰਡ ਵਿੱਚੋਂ ਇਕੱਠਾ ਕੀਤਾ ਜਾਂਦਾ ਸੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਇੱਕ ਕਿਲੋ ਹਰ ਘਰ ਵੱਲੋਂ ਦਿੱਤਾ ਜਾਂਦਾ ਸੀ ਮੁੰਡੇ ਦੇ ਵਿਆਹ ਤੇ ਦੋ ਕਿਲੋ ਦੁੱਧ ਸੀ ਤੇ ਕੁੜੀ ਦੇ ਵਿਆਹ ਤੇ ਤਿੰਨ ਕਿਲੋ। ਕਾਫੀ ਲੰਮਾ ਸਮਾਂ ਤਕਰੀਬਨ 2005 ਤੀਕ ਇਹ ਰਸਮ ਚਲਦੀ ਰਹੀ। ਦੁੱਧ ਇਕੱਠਾ ਕਰਨ ਵਾਲੇ ਵੀ ਖਾਸ ਵਿਅਕਤੀ ਹੁੰਦੇ ਸਨ, ਜਿਹਦੇ ਘਰ ਦੁੱਧ ਨਾ ਹੋਣਾ ਉਸ ਨੇ ਦੁੱਧ ਦੇ ਪੈਸੇ ਦੇਣੇ ਸਮੇਂ ਦੇ ਲਿਹਾਜ਼ ਨਾਲ ਇਹ ਰਸਮ ਵੀ ਖਤਮ ਹੋ ਗਈ। ਹੁਣ ਨਾ ਮੰਜੇ ਬਿਸਤਰੇ ਇਕੱਠੇ ਕੀਤੇ ਜਾਂਦੇ ਹਨ ਤੇ ਨਾ ਹੀ ਦੁੱ ਦੁੱਧ। ਮੇਰੀ ਸੁਰਤ ਵਿੱਚ ਸਿਰਫ ਮਹਿੰਗਾ ਸਿੰਘ ਦੀ ਛੋਟੀ ਭੈਣ ਬਣਸੀ ਦੀ ਬਰਾਤ ਇੱਕ ਰਾਤ ਰਹੀ ਵੇਖੀ ਹੈ, ਉਸ ਤੋਂ ਬਾਅਦ ਕੋਈ ਬਰਾਤ ਰਾਤ ਨਹੀਂ ਰਹੀ। ਬਰਾਤਾਂ ਲਈ ਠਹਿਰਾਓ ਸਕੂਲ ਵਿੱਚ ਕੀਤਾ ਜਾਂਦਾ ਸੀ। ਬਰਾਤ ਲਈ ਸਪੈਸ਼ਲ ਮੰਜੇ ਚਾਦਰਾਂ ਦਰੀਆਂ ਸਰਾਣੇ ਵਗੈਰਾ ਪਿੰਡ ਵਿੱਚੋਂ ਸਪੈਸ਼ਲ ਇਕੱਠੇ ਕੀਤੇ ਜਾਂਦੇ ਸਨ। ਚਾਹ ਦਾ ਲਾਵਾਂ ਦਾ, ਰੋਟੀ ਖਾਣ ਦਾ ਸੱਦਾ ਪਹੁੰਚਣ ਤੇ ਬਰਾਤੀਆਂ ਨੇ ਬੈਂਡ ਵਾਜੇ ਨਾਲ ਭੰਗੜਾ ਪਾਉਂਦੇ ਹੋਏ ਘਰ ਤੀਕ ਪਹੁੰਚਣਾ , ਲਾੜੇ ਤੋਂ ਭਾਨ ਸੁੱਟਣੀ, ਪਿੰਡ ਦੇ ਬੱਚਿਆਂ ਨੇ ਚੁਗਣੀ।ਹੁਣ ਤਕਰੀਬਨ ਹਰ ਬਰਾਤ ਪੈਲਸ ਚ ਆਉਂਦੀ ਹੈ ।
ਮੈਂ ਆਪਣੇ ਸੰਭਾਲ ਵਿੱਚ ਸਰਦਾਰ ਸਰਦੂਲ ਸਿੰਘ ਦੀ ਲੜਕੀ ਬੱਚੋ ਦੀ ਘੋਗਰੇ ਤੋਂ ਬਰਾਤ ਟਾਂਗਿਆਂ ਤੇ ਆਉਂਦੀ ਵੇਖੀ ਹੈ ।ਉਸ ਤੋਂ ਬਾਅਦ ਟਾਂਗਿਆਂ ਦੇ ਕੋਈ ਬਰਾਦਰੀ ਬਰਾਤ ਨਹੀਂ ਆਈ।
ਵਿਆਵਾਂ ਤੇ ਲਾਊਡ ਸਪੀਕਰ ਵੱਜਣਾ ਆਮ ਸੀ ,ਕਈ ਕਈ ਦਿਨ ਸਪੀਕਰ ਵੱਜਦਾ ਸੀ, ਸਪੀਕਰ ਵਿੱਚ ਵੱਜਣ ਵਾਲੇ ਰਿਕਾਰਡ ਤੋਂ ਕਈ ਵਾਰ ਲੜਾਈ ਵੀ ਹੋ ਜਾਂਦੀ ।ਬਰਾਤ ਵਾਲੇ ਆਪਣਾ ਸਪੀਕਰ ਆਪ ਨਾਲ ਲੈ ਕੇ ਆਉਂਦੇ ਸਨ। ਮੈਨੂੰ ਯਾਦ ਹੈ ਕਿ ਸਾਡੇ ਪਿੰਡ ਦੇ ਸਵਰਨ ਸਿੰਘ ਉਰਫ ਮਾੜੂ( ਭਰਾ ਸੁਰਜੀਤ ਸਿੰਘ ਸੋਢੀ) ਜੋ ਬਾਅਦ ਵਿੱਚ ਪਿੰਡ ਛੱਡ ਕੇ ਆਦਮਪੁਰ ਲਾਗੇ ਆਪਣੇ ਜੱਦੀ ਪਿੰਡ ਕੰਦੋਲਾ ਜਾ ਵਸੇ ਸਨ, ਹੈ ਤਾਂ ਮਾੜਕੂ ਜਿਹਾ ਸੀ ਪਰ ਉਸ ਨੂੰ ਲੋਕ ਭਲਵਾਨ ਕਹਿੰਦੇ ਸਨ ਮੂੰਹ ਤੇ ਵੀ ਗੁੱਸਾ ਵੀ ਨਹੀਂ ਸੀ ਕਰਦੇ ।ਉਸ ਨੇ ਨਵਾਂ ਸਪੀਕਰ ਖਰੀਦਿਆ ਦਿਨ ਰਾਤ ਵਜਦਾ ਸੀ ਇਉਂ ਕਹਿ ਲਈਏ ਲਾਊਡ ਸਪੀਕਰ ਤੋਂ ਸਫਰ ਸ਼ੁਰੂ ਹੋਇਆ ਕੰਨਾਂ ਦੀਆਂ ਟੂਟੀਆਂ ਤੱਕ ਬਹੁਤ ਕੁਝ ਸਮੋਈ ਬੈਠਾ ਹੈ।
ਇੱਥੇ ਯਾਦ ਆਇਆ ਕਿ ਸਭ ਤੋਂ ਪਹਿਲਾਂ ਸਾਡੇ ਪਿੰਡ ਰੇਡੀਓ ਦਾਰਾ ਸਿੰਘ ਦੇ ਘਰ ਆਇਆ ਸੀ ਸ਼ਾਇਦ ਪਤਾ ਨਹੀਂ ਦਾਰਾ ਸਿੰਘ ਉਸ ਵਕਤ ਨੌਕਰੀ ਕਰਦੇ ਸਨ ਜਾਂ ਨਹੀਂ ਉਹਨਾਂ ਦੇ ਸਾਂਝੇ ਘਰ ਜਿੱਥੇ ਅੱਜਕੱਲ ਜਸਵਿੰਦਰ ਸਿੰਘ ਕਾਨੂਗੋ ਹੋਰਾਂ ਦੀ ਰਿਹਾਇਸ਼ ਹੈ ਕੱਚੇ ਮਕਾਨਾਂ ਦੇ ਸਾਹਮਣੇ ਵੇਹੜੇ ਵਿੱਚ ਇੱਕ ਮੇਜ ਤੇ ਵੱਡਾ ਸਾਰਾ ਪਿਆ ਸੀ ਸੈਲਾਂ ਤੇ ਚੱਲਦਾ ਸੀ । ਪਾਕਿਸਤਾਨ ਨਾਲ ਜੰਗ ਲੱਗੀ ਹੋਣ ਕਰਕੇ ਲੋਕ ਖਬਰਾਂ ਸੁਣਨ ਆਉਂਦੇ ਸਨ। ਉਹਦੇ ਦੁਆਲੇ ਹੇਠਾਂ ਚਾਦਰ ਜਾਂ ਤੱਪੜ ਵਿਛਾ ਕੇ ਬੈਠਦੇ ਸ ਉਸ ਵਕਤ ਪਾਕਿਸਤਾਨ ਨਾਲ ਲੜਾਈ ਲੱਗੀ ਸੀ, ਸ਼ਾਇਦ 1965 ਦੀ ਗੱਲ ਹੋਵੇ ਮੈਨੂੰ ਧੁੰਦਲਾ ਜਿਹਾ ਯਾਦ ਹੈ ਕਿਉਂਕਿ 71 ਦੀ ਜੰਗ ਦਾ ਮੈਨੂੰ ਪੂਰਾ ਪਤਾ ਹੈ ਹੋਸ਼ ਹੈ ਅਸੀਂ ਉਦੋਂ ਛੇਵੀਂ ਵਿੱਚ ਜਹੂਰੇ ਪੜਨ ਜਾਂਦੇ ਸਾਂ। ਰੇਡੀਓ ਦਾ ਲਾਇਸੈਂਸ ਬਣਾਉਣਾ ਪੈਂਦਾ ਸੀ ਤੇ ਹਰ ਸਾਲ ਫੀਸ ਭਰਨੀ ਪੈਂਦੀ ਸੀ। ਉਹ ਵੀ ਡਾਕਖਾਨੇ ਜਾ ਕੇ । ਸਮਾਂ ਪਾ ਕੇ ਘਰ ਘਰ ਰੇਡੀਓ ਹੋ ਗਏ ਫਿਰ ਟੀਵੀ ਆਏ।
ਜਿੱਥੋਂ ਤੀਕ ਮੈਨੂੰ ਯਾਦ ਹੈ ਸਭ ਤੋਂ ਪਹਿਲਾਂ ਟੀਵੀ ਸ਼ਾਇਦ ਸੁਖਦੇਵ ਸਿੰਘ ਸੰਧੂ (ਸੁੱਖਾ) ਦੇ ਘਰੇ ਖਰੀਦ ਕੇ ਆਂਦਾ ਸੀ, ਉਸ ਤੋਂ ਬਾਅਦ ਵਿਰਲੇ ਵਿਰਲੇ ਚੰਗੇ ਖਾਂਦੇ ਪੀਂਦੇ ਘਰਾਂ ਵਿੱਚ ਦਾਜ ਵਿੱਚ ਆਉਣ ਲੱਗ ਪਿਆ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਸਾਡੀ ਮਾਤਾ ਨੇ ਸਾਡੇ ਬਾਪੂ ਤੋਂ ਚੋਰੀ ਦੋਧੀ ਕੋਲੋਂ ਪੈਸੇ ਫੜ ਕੇ ਭੋਗਪੁਰ ਤੋਂ ਰਡੀਓ ਲੈ ਆਂਦਾ । ਦਿਨ ਵੇਲੇ ਬਾਪੂ ਦੇ ਖੇਤਾਂ ਵਿੱਚ ਜਾਣ ਤੋਂ ਬਾਅਦ ਕਦੀ ਕਦੀ ਸੁਣ ਲੈਣਾ ,ਬਾਪੂ ਤੋਂ ਚੋਰੀ ।ਇਸ ਲਈ ਕਿਉਂਕਿ ਬਾਬੂ ਬਹੁਤ ਸਖਤ ਸੀ, ਗਾਲਾਂ ਬਹੁਤ ਕੱਢਦਾ ਸੀ ਤੇ ਉਸ ਨੇ ਰੇਡੀਓ ਲਾਉਣ ਨਹੀਂ ਦੇਣਾ ਕਿਉਂਕਿ ਇਸ ਵਿੱਚ ਗੰਦੇ ਗੀਤ ਆਉਂਦੇ ਹਨ। ਧੀਆਂ ਭੈਣਾਂ ਵਾਲਾ ਘਰ ਹੈ, ਇਸ ਲਈ । ਹਾਲਾਂ ਕਿ ਉਦੋਂ ਗੀਤ ਗੰਦੇ ਨਹੀਂ ਸਨ ਹੁੰਦੇ ਪਰ ਫਿਰ ਵੀ ਅਸੀਂ ਕਈ ਮਹੀਨੇ ਬਾਪੂ ਤੋਂ ਚੋਰੀ ਰੱਖਿਆ ।ਇੱਕ ਦਿਨ ਸਾਡੇ ਫੁੱਫੜ ਦੇ ਆਉਣ ਤੇ ਅਸੀਂ ਰੇਡੀਓ ਜਨਤਕ ਕਰ ਦਿੱਤਾ ਇਸ ਆਸ ਨਾਲ ਕਿ ਹੁਣ ਸਾਨੂੰ ਪਰਾਹੁਣੇ ਦੇ ਸਾਹਮਣੇ ਗਾਲਾਂ ਨਹੀਂ ਪੈਣਗੀਆਂ।
ਸ਼ਰਮ ਹਿਆ ਬਹੁਤ ਮੰਨੀ ਜਾਂਦੀ ਸੀ। ਕਿਸੇ ਦੇ ਘਰ ਵਿੱਚ ਜਾਂ ਰਿਸ਼ਤੇਦਾਰੀ ਵਿੱਚ ਕੋਈ ਮੌਤ ਹੋ ਜਾਣੀ ਤੇ ਲੋਕਾਂ ਨੇ ਘਰਾਂ ਵਿੱਚ ਰੇਡੀਓ ਕਈ ਕਈ ਦਿਨ ਬੰਦ ਰੱਖਣੇ।

28/07/2025

ਸ਼ਹਿਰੋਂ ਆਉਂਦੀ ਇੱਕ ਮੈਡਮ ਭੈਣ..ਅੰਬ ਦੇ ਅਚਾਰ ਤੋਂ ਸਖਤ ਐਲਰਜੀ..ਅੱਧੀ ਛੁੱਟੀ ਮਗਰੋਂ ਜਿਸ ਜਮਾਤ ਨੂੰ ਪੜਾਉਣਾ ਹੁੰਦਾ..ਓਥੇ ਕੋਈ ਬੱਚਾ ਰੋਜ ਹੀ ਅਚਾਰ ਨਾਲ ਰੋਟੀ ਲੈ ਕੇ ਅਉਂਦਾ..ਮਗਰੋਂ ਕਮਰੇ ਵਿਚ ਫੈਲੀ ਹੋਈ ਗੰਧ ਕਰਕੇ ਉਸਤੋਂ ਪੜਾਇਆ ਨਾ ਜਾਂਦਾ..ਇੱਕ ਦਿਨ ਆਖ ਦਿੱਤਾ ਜਿਹੜਾ ਵੀ ਅਚਾਰ ਲੈ ਕੇ ਆਵੇ ਬਾਹਰ ਨਲਕੇ ਲਾਗੇ ਬਣੇ ਬੈੰਚ ਤੇ ਖਾਇਆ ਕਰੇ..!

ਇੱਕ ਪਤਲਾ ਜਿਹਾ ਮੁੰਡਾ..ਰੋਜ ਬਾਹਰ ਬੈਠਾ ਹੁੰਦਾ..ਮੈਨੂੰ ਉਸਦੀ ਪਛਾਣ ਹੋ ਗਈ..ਨਾਲਦਿਆਂ ਉਸਦਾ ਨਾਮ ਹੀ ਅੰਬ ਦਾ ਅਚਾਰ ਪਾ ਦਿੱਤਾ..ਉਹ ਗੁੱਸਾ ਨਾ ਕਰਿਆ ਕਰਦਾ..ਚੁੱਪ ਚਾਪ ਵੇਖੀ ਜਾਇਆ ਕਰਦਾ..ਸ਼ਾਇਦ ਲੜਨ ਦਾ ਸਾਹ ਸਤ ਵੀ ਨਹੀਂ ਸੀ..!

ਇੱਕ ਦਿਨ ਬਾਕੀਆਂ ਸ਼ਿਕਾਇਤ ਲਾ ਦਿੱਤੀ..ਇਸ ਨੇ ਰੋਟੀ ਫੇਰ ਅੰਦਰ ਖਾਣੀ ਸ਼ੁਰੂ ਕਰ ਦਿੱਤੀ!
ਮੁਸ਼ਕ ਤੇ ਨਾ ਆਈ ਪਰ ਤਾਂ ਵੀ ਉਸਨੂੰ ਖੜਾ ਕਰ ਇਸ ਬਾਬਤ ਪੁੱਛਿਆ ਤਾਂ ਆਖਣ ਲੱਗਾ ਜੀ ਹੁਣ ਰੋਟੀ ਗੁੜ ਨਾਲ ਲਿਆਉਂਦਾ ਹਾਂ..ਪੁੱਛਿਆ ਅਚਾਰ ਕਿਓਂ ਨਹੀਂ..ਕਹਿੰਦਾ ਡੈਡੀ ਨੇ ਪੂਰਾ ਮਰਦਬਾਨ ਭੂਆ ਨੂੰ ਚੁਕਾ ਦਿੱਤਾ..ਉਸਦੇ ਸਹੁਰੇ ਬੜੇ ਤੰਗ ਕਰਦੇ ਸੀ..ਤੇਰੇ ਪੇਕੇ ਕੁਝ ਨੀ ਦਿੰਦੇ..!

ਅਸੀਂ ਦੋਵੇਂ ਚੁੱਪ ਹੋ ਗਈਆਂ..ਸ਼ਾਇਦ ਸੋਚ ਰਹੀਆਂ ਸਾਂ ਕੇ ਇਹ ਚੰਦਰੀ ਐਲਰਜੀ ਵੀ ਆਪਣੇ ਨਖਰੇ ਓਥੇ ਹੀ ਵਿਖਾਉਂਦੀ ਜਿਥੇ ਰੱਬ ਦਾ ਦਿੱਤਾ ਸਭ ਕੁਝ ਹੁੰਦਾ..ਹਮਾਤੜਾਂ ਦੇ ਤਾਂ ਇਹ ਨੇੜੇ ਤੇੜੇ ਵੀ ਨਹੀਂ ਫੜਕਦੀ..ਓਹਨਾ ਨੂੰ ਤੇ ਜੋ ਮਿਲ ਗਿਆ ਓਸੇ ਨਾਲ ਹੀ ਲਾ ਲਾ ਖਾਣੀ ਪੈਂਦੀ!
ਹਰਪ੍ਰੀਤ ਸਿੰਘ ਜਵੰਦਾ
Harpreet Singh Jawanda

31/05/2025

ਸ੍ਰੀ ਅਕਾਲ ਤਖਤ ਸਾਹਿਬ
ਅਤੇ ਪੰਥਕ ਜਥੇਬੰਦੀਆਂ।
ਸ੍ਰੀ ਅਕਾਲ ਤਖਤ ਹਰ ਸਿੱਖ ਲਈ ਬਹੁਤ ਹੀ ਸਨਮਾਨਯੋਗ ਪਾਵਨ ਅਸਥਾਨ ਹੈ ।ਇਸ ਦਾ ਹਰ ਫੈਸਲਾ ਹਰ ਹੁਕਮ ਹਰ ਸਿੱਖ ਨੂੰ ਮੰਨਣਾ ਜਰੂਰੀ ਹੁੰਦਾ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ। ਜਥੇਦਾਰਾਂ ਦੀ ਨਿਯੁਕਤੀ, ਅਧਿਕਾਰ ਖੇਤਰ, ਲਈ ਸੁਝਾਅ ਮੰਗੇ ਗਏ ਹਨ। ਸਵਾਲ ਪੈਦਾ ਹੁੰਦਾ ਕਿ ਕੀ ਉਹਨਾਂ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੋਈ ਸਲਾਹ ਦੇਣ ਦਾ ਹੱਕ ਹੋਣਾ ਚਾਹੀਦਾ ਜਦੋਂ ਸ੍ਰੀ ਆਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਨਾ ਮੰਨ ਕੇ ਆਪੋ ਆਪਣੀਆਂ ਮਰਿਆਦਾ ਬਣਾਈ ਬੈਠੀਆਂ ਹਨ? ਕੀ ਉਹਨਾਂ ਵੱਲੋਂ ਦਿੱਤੀ ਸਲਾਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੰਨੀ ਜਾਣੀ ਚਾਹੀਦੀ ਹੈ? ਕੀ ਉਹ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥਕ ਮਰਿਆਦਾ ਦੇ ਭਗੋੜੇ ਨਹੀਂ ਹਨ ? ਤੇ ਕੀ ਇਹਨਾਂ ਭਗੌੜਿਆਂ ਨੂੰ ਕਿਸੇ ਹੋਰ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਤੇ ਕਰਨ ਦਾ ਕੀ ਅਧਿਕਾਰ ਹੋਣਾ ਚਾਹੀਦਾ ਹੈ? ਕੀ ਉਹਨਾਂ ਸੰਪਰਦਾਵਾਂ ਤੇ ਜਥੇਬੰਦੀਆਂ ਨੂੰ ਪੰਥਕ ਜਥੇਬੰਦੀਆਂ ਮੰਨਿਆ ਜਾਣਾ ਚਾਹੀਦਾ ਹੈ ? ਜੋ ਸ੍ਰੀ ਅਕਾਲ ਤਖਤ ਦੀ ਮਰਿਆਦਾ ਨੂੰ ਅਣਸੁਣਿਆ ਕਰਦੇ ਹਨ । ਇੱਕ ਪਾਸੇ ਉਹ ਸ੍ਰੀ ਅਕਾਲ ਤਖਤ ਦੇ ਹੁਕਮ ਤੋਂ ਬਾਗੀ ਹਨ,ਪਰ ਦੂਜੇ ਪਾਸੇ ਆਪਣੇ ਵਿਰੋਧੀ ਨੂੰ ਨੀਵਾਂ ਵਿਖਾਉਣ ਲਈ ਸ੍ਰੀ ਅਕਾਲ ਤਖਤ ਨੂੰ ਵਰਤ ਜਾਂਦੇ ਹਨ ।ਕੀ ਇਹ ਦੋਗਲਾਪਨ ਨਹੀਂ ?
ਜਦੋਂ ਵੀ ਕਿਧਰੇ ਸ੍ਰੀ ਅਕਾਲ ਤਖਤ ਤੋਂ ਪੰਥਕ ਜਥੇਬੰਦੀਆਂ ਦਾ ਇਕੱਠ ਸੱਦਿਆ ਜਾਂਦਾ ਹੈ, ਕੀ ਉਹਨਾ ਜਥੇਬੰਦੀਆਂ ਨੂੰ ਸੱਦਾ ਪੱਤਰ ਸ੍ਰੀ ਅਕਾਲ ਤਖਤ ਵੱਲੋਂ ਭੇਜਿਆ ਜਾਣਾ ਚਾਹੀਦਾ ਹੈ? ਜੋ ਪ੍ਰਵਾਨਤ ਰਹਿਦ ਮਰਿਆਦਾ ਦੀਆਂ ਧਾਰਨੀ ਹੀ ਨਹੀਂ ਹਨ। ਉਸ ਨੂੰ ਮੰਨਦੀਆਂ ਹੀ ਨਹੀਂ ਹਨ ਜਾਂ ਕਿਸੇ ਵੱਖਰੀ ਮਰਿਆਦਾ ਦਾ ਪ੍ਰਚਾਰ ਪ੍ਰਸਾਰ ਕਰਦੀਆਂ ਹਨ? ਕੀ ਉਹਨਾਂ ਭਗੌੜਾ ਜਥੇਬੰਦੀਆਂ ਵੱਲੋਂ ਜਥੇਦਾਰਾਂ ਦੀ ਨਿਯੁਕਤੀ ਵੇਲੇ ਦਸਤਾਰਾਂ ਪ੍ਰਵਾਨ ਕਰਨੀਆਂ ਚਾਹੀਦੀਆਂ ਹਨ? ਪੰਥ ਦੇ ਨਾਂ ਤੇ ਬਣੀ ਹੋਈ ਜਾਂ ਬਣਨ ਵਾਲੀ ਹਰ ਜਥੇਬੰਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਰਜਿਸਟਰ ਹੋਣੀ ਚਾਹੀਦੀ ਹੈ । ਤੇ ਸ਼ਰਤ ਇਹੀ ਹੋਵੇ ਰਜਿਸਟਰਡ ਹੋਣ ਵਾਲੀ ਜਥੇਬੰਦੀ ਸ੍ਰੀ ਅਕਾਲ ਤਖਤ ਦੀ ਮਰਿਆਦਾ ਦੀ ਪਬੰਦ ਹੋਵੇ। ਮਰਿਆਦਾ ਦੀ ਉਲੰਘਣਾ ਕਰਨ ਵਾਲੀ ਜਥੇਬੰਦੀ ਦੀ ਰਜਿਸਟਰੇਸ਼ਨ ਰੱਦ ਕਰ ਦੇਣੀ ਚਾਹੀਦੀ ਹੈ। ਉਸ ਦੀਆਂ ਸਰਗਰਮੀਆਂ ਤੇ ਪਾਬੰਦੀ ਲਾ ਦੇਣੇ ਚਾਹੀਦੀ ਹੈ।
ਸਿੱਖ ਰਹਿਤ ਮਰਿਆਦਾ ਜੋ ਬਣੀ ਹੋਈ ਹੈ ਉਸ ਵਿੱਚ ਸਮੇਂ ਮੁਤਾਬਕ ਵਾਧਾ ਘਾਟਾ ਕੀਤਾ ਜਾਣਾ ਚਾਹੀਦਾ ਹੈ। ਜਿਸ ਲਈ ਵਿਧੀ ਵਿਧਾਨ ਬਣਾ ਲੈਣਾ ਚਾਹੀਦਾ ਹੈ । ਸਮੇਂ ਅਨੁਸਾਰ ਮਰਿਆਦਾ ਵਿੱਚ ਪੰਥਕ ਰਵਾਇਤਾਂ ਮੁਤਾਬਿਕ ਕੋਈ ਵੀ ਤਬਦੀਲੀ ਕਰਨ ਦੀ ਗੁੰਜਾਇਸ਼ ਹੈ , ਤੇ ਹਮੇਸ਼ਾ ਰਹੇਗੀ । ਜਥੇਬੰਦੀਆਂ ਦੇ ਰਜਿਸਟਰਡ ਹੋਣ ਨਾਲ ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਇਕਸੁਰਤਾ ਤੇ ਇੱਕ ਸਾਰਤਾ ਆਵੇਗੀ ।ਤੁਹਾਡੀ ਕੀ ਰਾਏ ਹੈ ? ਸੁਝਾਅ ਭੇਜਿਆ ।
ਗਿਆਨੀ ਸਕੱਤਰ ਸਿੰਘ ਚੱਕ ਸ਼ਕੂਰ
ਸਾਬਕਾ ਪ੍ਰਚਾਰਕ
ਐਸ.ਜੀ.ਪੀ.ਸੀ । ਕਨਵੀਨਰ,
ਸ਼ਬਦ ਸੁਰਤ ਸੁਮੇਲ ਪ੍ਰਚਾਰ ਵਹੀਰ
ਪੰਜਾਬ।
ਵੱਟਸਅੱਪ ਨੰ:+919780376084

07/04/2025

ਜਿੰਨੇ ਵੀ ਵੀਰ, ਭੈਣਾਂ , ਬੱਚੇ ਇਸ ਪੇਜ (ਚੱਕ ਸ਼ਕੂਰ) ਨਾਲ ਜੁੜੇ ਹਨ, ਹਾਜ਼ਰੀ ਲਵਾਉ, ਤਾਂ ਕਿ ਪਿੰਡ ਬਾਰੇ ਲੜੀਵਾਰ ਲੇਖ ਲੜੀ ਸ਼ੁਰੂ ਕੀਤੀ ਜਾ ਸਕੇ।

https://youtu.be/hTOCyxXi4OA?si=Geks8dBtBbdd4PLH
23/10/2024

https://youtu.be/hTOCyxXi4OA?si=Geks8dBtBbdd4PLH

Title: ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸ਼ਹੀਦੀ ਪਾਉਣ ਵਾਲੇBy: Dhadi Jatha Bimaljit Singh KhalsaLabel: Dhadi Jatha Bimaljit Singh KhalsaFor more information che...

09/10/2024

ਇਸ ਵਾਰ ਫੇਰ ਪੰਜ ਸਾਲ ਲਈ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ, ਵਧਾਈਆਂ

Address

Bhogpur

Website

Alerts

Be the first to know and let us send you an email when CHAK SHAKUR posts news and promotions. Your email address will not be used for any other purpose, and you can unsubscribe at any time.

Share